23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਲੱਗਣਗੇ 1500 ਏ.ਆਈ. ਲੈਸ ਕੈਮਰੇ

Ad Position 21
No active advertisement
ਅਜੀਤ ਡੈਸਕ 07-04-2026
ਨਵੀਂ ਦਿੱਲੀ, 6 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਕਾਫੀ ਗਿਣਤੀ ਵਿਚ ਰੇਲ ਗੱਡੀਆਂ ਲੰਘਦੀਆਂ ਹਨ ਅਤੇ ਯਾਤਰੀਆਂ ਦੀ ਸੰਖਿਆ ਵੀ ਐਨੀ ਰਹਿੰਦੀ ਹੈ ਕਿ ਇਸ ਸਟੇਸ਼ਨ 'ਤੇ ਹਮੇਸ਼ਾ ਹੀ ਭੀੜ-ਭੜੱਕਾ ਰਹਿੰਦਾ ਹੈ | ਸਮੇਂ-ਸਮੇਂ 'ਤੇ ਇਸ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ ਵੀ ਕੀਤਾ ਜਾਂਦਾ ਹੈ | ਇਨ੍ਹਾਂ ਦਿਨਾਂ ਵਿਚ ਪਹਾੜਗੰਜ ਦਿਸ਼ਾ ਵੱਲ ਨਿਰਮਾਣ ਦਾ ਕੰਮ ਵੱਡੀ ਪੱਧਰ 'ਤੇ ਚਲ ਰਿਹਾ ਹੈ, ਜਿਸ ਕਰਕੇ ਆਉਣ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀ ਆ ਰਹੀ ਹੈ | ਰੇਲਵੇ ਨੇ ਫਿਰ ਵੀ ਇਸ ਦਿੱਕਤ ਨੂੰ ਵੇਖਦੇ ਹੋਏ ਆਰਜ਼ੀ ਤੌਰ 'ਤੇ ਪ੍ਰਬੰਧ ਵੀ ਕੀਤਾ ਹੈ ਅਤੇ ਨਾਲ ਹੀ ਇਸ ਥਾਂ 'ਤੇ ਆਪਣੇ ਕਰਮਚਾਰੀ ਵੀ ਤਾਇਨਾਤ ਕੀਤੇ ਹਨ | ਇਸ ਸਟੇਸ਼ਨ 'ਤੇ ਸਮੇਂ-ਸਮੇਂ ਉੱਚ ਅਧਿਕਾਰੀ ਨਿਰੀਖਣ ਵੀ ਕਰ ਰਹੇ ਹਨ | ਇਨ੍ਹਾਂ ਸਟੇਸ਼ਨ ਦੀ ਸੁਰੱਖਿਆ ਲਈ ਤਕਰੀਬਨ 1500 ਏ.ਆਈ. ਦੇ ਨਾਲ ਲੈਸ ਕੈਮਰੇ ਵੀ ਲਗਾਏ ਜਾਣਗੇ ਤਾਂ ਜੋ ਇਸ ਸਟੇਸ਼ਨ ਦੇ ਹਰੇਕ ਪਾਸੇ ਦੀ ਨਿਗਰਾਨੀ ਹੋ ਸਕੇ | ਇਸ ਸਟੇਸ਼ਨ 'ਤੇ ਤਾਇਨਾਤ ਹਰੇਕ ਕਰਮਚਾਰੀ ਅਤੇ ਵੈਂਡਰ ਨੂੰ ਆਈ ਕਾਰਡ ਦਿੱਤੇ ਜਾਣਗੇ ਤਾਂ ਕਿ ਕੋਈ ਗ਼ਲਤ ਵਿਅਕਤੀ ਰੇਲਵੇ ਸਟੇਸ਼ਨ ਦੇ ਅੰਦਰ ਨਾ ਆ ਸਕੇ | ਇਸ ਤੋਂ ਇਲਾਵਾ ਇਸ ਰੇਲਵੇ ਸਟੇਸ਼ਨ 'ਤੇ ਦਿਸ਼ਾ ਸੂਚਕ ਬੋਰਡ ਵੀ ਲਗਾਉਣ ਦੀ ਤਜਵੀਜ਼ ਹੈ | ਆਉਣ ਵਾਲੇ ਸਮੇਂ ਵਿਚ ਭਾਰਤ ਟੈਕਸੀ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਨਾਲ ਜੋੜਿਆ ਜਾਵੇਗਾ ਤਾਂ ਕਿ ਯਾਤਰੀਆਂ ਨੂੰ ਸਸਤੀ ਕੈਬ ਸੇਵਾ ਆਸਾਨੀ ਨਾਲ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਦਫਤਰ ਬਾਹਰ ਰੋਸ ਪ੍ਰਦਰਸ਼ਨ-ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਵਲੋਂ ਸਾਹਿਤਕ ਇਕੱਤਰਤਾ ਦਾ ਆਯੋਜਨ
Ad Position 24