10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਹਿਸਾਰ ਬਾਈਪਾਸ ਦਾ ਕੰਮ ਜ਼ਮੀਨੀ ਵਿਵਾਦ ਕਾਰਨ ਫਿਰ ਅਟਕਿਆ-ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 09-04-2026
ਟੋਹਾਣਾ, 8 ਅਪ੍ਰੈਲ (ਮਨਜੀਤ ਸਿੰਘ) - ਦਿੱਲੀ-ਹਿਸਾਰ ਨੈਸ਼ਨਲ ਹਾਈਵੇ (ਐਨ.ਐੱਚ.-9) ਨੂੰ ਚੰਡੀਗੜ੍ਹ ਹਾਈਵੇ (ਐੱਨ.ਐੱਚ.-52) ਨਾਲ ਜੋੜਨ ਵਾਲੇ ਫੋਰਲੈਨ ਬਾਈਪਾਸ ਪ੍ਰੋਜੈਕਟ ਦਾ ਕੰਮ ਇੱਕ ਵਾਰ ਫਿਰ ਅਟਕ ਗਿਆ ਹੈ | ਇਸ ਪ੍ਰੋਜੈਕਟ ਦਾ ਕੰਮ ਰੁਕਣ ਦਾ ਕਾਰਨ ਮਿਰਜ਼ਾਪੁਰ ਚੌਕ ਤੋਂ ਤਲਵੰਡੀ ਰਾਣਾ ਤੱਕ ਬਣ ਰਹੀ ਕਰੀਬ 8 ਕਿਲੋਮੀਟਰ ਲੰਬੀ ਸੜਕ ਵਾਲੀ ਜ਼ਮੀਨ ਦੇ ਮਾਲਕਾਨਾ ਹੱਕ ਅਤੇ ਆਪਸੀ ਵਿਵਾਦ ਹਨ | ਇਸ ਪ੍ਰੋਜੈਕਟ ਲਈ ਲਗਭਗ 30 ਏਕੜ ਜ਼ਮੀਨ ਦੀ ਲੋੜ ਹੈ ਪਰ 118 ਜ਼ਮੀਨ ਮਾਲਕਾਂ ਵਿਚਾਲੇ ਰਿਕਾਰਡ ਅਤੇ ਹਿੱਸੇਦਾਰੀ ਦੇ ਮਸਲੇ ਹਾਲੇ ਤੱਕ ਹੱਲ ਨਹੀਂ ਹੋਏ | ਕਈ ਖੇਤਾਂ ਦੇ ਖਾਤੇ ਜੋਇੰਟ ਹੋਣ ਕਾਰਨ ਪਰਿਵਾਰਕ ਮੈਂਬਰਾਂ ਵਿੱਚ ਸਹਿਮਤੀ ਨਹੀਂ ਬਣ ਰਹੀ | ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ | ਇਸ ਤਹਿਤ ਰੈਵੀਨਿਊ ਰਿਕਾਰਡ ਠੀਕ ਕਰਕੇ ਐਸ.ਡੀ.ਐਮ. ਰਾਹੀਂ ਸਾਰੇ ਪ੍ਰਭਾਵਿਤ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਤਾਂ ਜੋ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਅੱਗੇ ਵਧ ਸਕੇ | ਕਿਸਾਨਾਂ ਦਾ ਦੋਸ਼ ਹੈ ਕਿ ਮੁਆਵਜ਼ਾ ਰੇਟ ਵੀ ਵੱਡਾ ਮੁੱਦਾ ਹੈ | ਪਹਿਲਾਂ ਸਰਕਾਰ ਵੱਲੋਂ ਕਰੀਬ 1.11 ਕਰੋੜ ਰੁਪਏ ਪ੍ਰਤੀ ਏਕੜ ਦਿੱਤੇ ਗਏ ਸਨ ਪਰ ਹੁਣ ਕਿਸਾਨ ਮਾਰਕੀਟ ਰੇਟ ਮੁਤਾਬਕ ਵੱਧ ਮੁਆਵਜ਼ਾ ਮੰਗ ਰਹੇ ਹਨ | ਇਸ ਬਾਈਪਾਸ ਦਾ ਕੰਮ ਰੁਕਣ ਨਾਲ ਆਮ ਲੋਕਾਂ ਨੂੰ ਵੱਡੀ ਦਿੱਕਤ ਆ ਰਹੀ ਹੈ | ਹਿਸਾਰ ਤੋਂ ਚੰਡੀਗੜ੍ਹ ਵੱਲ ਜਾਣ ਵਾਲੇ ਸਾਧਨਾਂ ਨੂੰ ਕਰੀਬ 10 ਕਿਲੋਮੀਟਰ ਵਾਧੂ ਚੱਕਰ ਲਗਾਉਣਾ ਪੈਂਦਾ ਹੈ | ਇਸ ਨਾਲ ਸਮਾਂ ਵੀ ਵੱਧ ਲੱਗ ਰਿਹਾ ਹੈ ਅਤੇ ਬੱਸ ਕਿਰਾਏ ਵੀ ਮਹਿੰਗੇ ਹੋ ਗਏ ਹਨ | ਲੋਕਾਂ ਨੂੰ ਉਮੀਦ ਹੈ ਕਿ ਜਦੋਂ ਇਹ ਸੜਕ ਤਿਆਰ ਹੋਵੇਗੀ ਤਾਂ ਸਫ਼ਰ ਆਸਾਨ ਹੋਵੇਗਾ ਅਤੇ ਖ਼ਰਚੇ ਵੀ ਘਟਣਗੇ |
Ad Position 22
No active advertisement
ਪਿਛਲੀ ਖ਼ਬਰ ਐਮ.ਐਸ.ਐਮ.ਈ. ਵਿਭਾਗ ਜ਼ਿਲ੍ਹੇ 'ਚ ਉਦਯੋਗ ਸਥਾਪਤ ਕਰਨ ਲਈ ਯਤਨ ਤੇਜ਼ ਕਰੇ-ਡੀ. ਸੀ. ਅਗਲੀ ਖ਼ਬਰ ਅਨਾਜ ਮੰਡੀ ਦੇ ਨਵੇਂ ਕਾਨੂੰਨਾਂ ਨੂੰ ਲੈ ਕੇ ਟੋਹਾਣਾ ਅਨਾਜ ਮੰਡੀ ਵਿਚ ਕਿਸਾਨਾਂ ਵਲੋਂ ਤਿੱਖਾ ਵਿਰੋਧ
Ad Position 24