ਜਲੰਧਰ, 9 ਅਪ੍ਰੈਲ (ਸ਼ਿਵ)- ਮਿਉਂਸੀਪਲ ਵਰਕਰਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਵਾਲੀਆ ਬੁਢਲਾਡਾ, ਨੈਬ ਸਿੰਘ ਜੈਤੋ, ਸਤਿਨਾਮ ਅਹਿਮਦਗੜ੍ਹ, ਬਲਵੀਰ ਖਹਿਰਾ ਗੁਰਦਾਸਪੁਰ, ਮੁਹੰਮਦ ਹਨੀਫ਼ ਮਲੇਰਕੋਟਲਾ, ਸੁਰਿੰਦਰ ਟੋਨਾ ਅੰਮਿ੍ਤਸਰ, ਸੰਦੀਪ ਅਹਿਮਦਗੜ੍ਹ, ਸਤਪਾਲ ਸਤੀ ਸੁਨਾਮ, ਗੁਰਪ੍ਰੀਤ ਸਿੰਘ ਜਸਵੀਰ ਸਿੰਘ ਮਾਨਸਾ, ਪ੍ਰਦੀਪ ਮੂਨਕ ਨੇ ਸਰਕਾਰ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਉਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ | ਆਗੂਆਂ ਨੇ ਕਿਹਾ ਕਿ 'ਆਪ' ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਚੋਣਾਂ ਲੜੀਆਂ ਸਨ ਕਿ ਸਰਕਾਰ ਆਉਣ ਤੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ | ਆਗੂਆਂ ਕਿਹਾ ਕਿ ਉਹ ਸਰਕਾਰ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਸੇਵਾਮੁਕਤੀ ਤੋਂ ਮੁਲਾਜ਼ਮ ਕਿਵੇਂ ਗੁਜ਼ਾਰਾ ਕਰਨਗੇ ਇਸ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਣੀ ਚਾਹੀਦੀ ਹੈ | ਪੁਰਾਣੀ ਪੈਨਸ਼ਨ ਸਕੀਮ ਵੀ ਲਾਗੂ ਕੀਤੀ ਜਾਣੀ ਚਾਹੀਦੀ ਹੈ | ਆਉੂਟਸੋਰਸ ਮੁਲਾਜ਼ਮਾਂ ਨੂੰ ਸਿਰਫ਼ 14000 ਦੇ ਮਹੀਨੇ ਨਾਲ ਉਨ੍ਹਾਂ ਲਈ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਹੈ | ਸਰਕਾਰ ਇਨ੍ਹਾਂ ਨੂੰ ਕੰਟਰੈਕਟ 'ਤੇ ਕਰਨਾ ਚਾਹੀਦਾ ਹੈ ਜਿਸ ਨਾਲ ਉਨਾਂ ਨੂੰ ਇਕ ਦਿਨ ਪੱਕਾ ਹੋਣ ਦੀ ਆਸ ਹੋ ਜਾਵੇਗੀ |