18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਡਕੈਤੀ ਦੇ ਮਾਮਲੇ 'ਚ ਤਿੰਨ ਡਕੈਤ ਪੁਲਿਸ ਨੇ ਕੀਤੇ ਕਾਬੂ

Ad Position 21
No active advertisement
ਅਜੀਤ ਡੈਸਕ 21-04-2026
ਨਵੀਂ ਦਿੱਲੀ, 20 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਥਾਣਾ ਤੁਗ਼ਲਕ ਰੋਡ ਦੀ ਪੁਲਿਸ ਨੇ ਇਕ ਡਕੈਤੀ ਕੇਸ ਪ੍ਰਤੀ ਤਿੰਨ ਮੁਲਾਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂਅ ਗੁੱਡੂ ਕੁਮਾਰ ਉਰਫ਼ ਰਾਜੂ (35), ਰਮਨ ਕਾਂਤ (38), ਅਮਿਤ ਸਿੰਘ ਉਰਫ਼ ਗੱਬਰ (30) ਹਨ | ਗੁੱਡੂ ਕੁਮਾਰ ਇਕ ਘੋਰ ਅਪਰਾਧੀ ਹੈ ਜੋ ਕਿ 7 ਡਕੈਤੀ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦਾ ਸੀ | ਇਹ ਘਰੇਲੂ ਨੌਕਰ ਬਣ ਕੇ ਕੰਮ ਕਰਦਾ ਸੀ | ਰਮਨ ਕੁਮਾਰ ਘਰੇਲੂ ਨੌਕਰ ਬਣ ਕੇ ਤਿੰਨ ਦਿਨ ਪਹਿਲਾਂ ਇਕ ਘਰ ਵਿਚ ਨੌਕਰ ਲੱਗਾ ਸੀ, ਅਮਿਤ ਆਟੋ ਲਿਫਟਰ ਹੈ ਅਤੇ ਇਹ 19 ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਹੈ | ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਫੜਨ ਲਈ ਹਰ ਕੋਸ਼ਿਸ਼ ਕੀਤੀ ਅਤੇ ਨਾਲ ਹੀ ਤਕਨੀਕੀ ਜਾਂਚ, ਸੀ.ਸੀ.ਟੀ.ਵੀ. ਕੈਮਰੇ ਤੇ ਗੁਪਤ ਤੌਰ 'ਤੇ ਕੀਤੀ ਜਾਂਚ ਤੋਂ ਇਨ੍ਹਾਂ ਨੂੰ ਮੁੰਬਈ ਤੋਂ ਗਿ੍ਫ਼ਤਾਰ ਕੀਤਾ | ਪੁਲਿਸ ਨੇ ਤਿੰਨਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਹੋਰ ਜਾਂਚ ਤੇ ਪੁੱਛ-ਪੜਤਾਲ ਵੀ ਕੀਤੀ ਜਾ ਰਹੀ ਹੈ | ਇਨ੍ਹਾਂ ਦੀ ਗਿ੍ਫ਼ਤਾਰੀ 'ਤੇ ਪੁਲਿਸ ਦੇ ਡਕੈਤੀ ਨਾਲ ਸੰਬੰਧਿਤ ਕਈ ਮਾਮਲੇ ਸੁਲਝਣਗੇ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ 3.142 ਕਿੱਲੋ ਗਾਂਜੇ ਸਮੇਤ ਦੋਸ਼ੀ ਫੜੇ ਅਗਲੀ ਖ਼ਬਰ ਪੁਲਿਸ ਨੇ ਸਾਈਬਰ ਧੋਖਾਧੜੀ ਗਰੋਹ ਦਾ ਕੀਤਾ ਪਰਦਾਫ਼ਾਸ਼
Ad Position 24