18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪੁਲਿਸ ਨੇ 3.142 ਕਿੱਲੋ ਗਾਂਜੇ ਸਮੇਤ ਦੋਸ਼ੀ ਫੜੇ

Ad Position 21
No active advertisement
ਅਜੀਤ ਡੈਸਕ 21-04-2026
ਨਵੀਂ ਦਿੱਲੀ, 20 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਪੁਲਿਸ ਥਾਣਾ ਕਿਸ਼ਨਗੜ੍ਹ (ਜ਼ਿਲ੍ਹਾ ਦੱਖਣੀ ਪੱਛਮੀ ਦਿੱਲੀ) ਦੇ ਸਟਾਫ਼ ਨੇ ਕਾਰਵਾਈ ਕਰਦੇ ਹੋਏ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ 3 ਦੋਸ਼ੀਆਂ ਨੂੰ ਕਾਬੂ ਕੀਤਾ ਹੈ ਅਤੇ ਇਨ੍ਹਾਂ ਕੋਲੋਂ 3.142 ਕਿੱਲੋਗ੍ਰਾਮ ਗਾਂਜਾ ਬਰਾਮਦ ਕੀਤਾ ਹੈ | ਫੜੇ ਗਏ ਦੋਸ਼ੀਆਂ ਵਿਚ ਕੇ. ਕੈਨਾਕਾ ਰੋਚਿਲ (20) ਨਿਵਾਸੀ ਮੁਨਿਰਕਾ ਦਿੱਲੀ ਜੋ ਕਿ ਅਸਲ ਵਿਚ ਨਾਗਾਲੈਂਡ ਦਾ ਸਥਾਈ ਨਿਵਾਸੀ ਹੈ | ਇਹ ਬੇਰੁਜ਼ਗਾਰੀ ਕਾਰਨ ਇਥੇ ਆਇਆ ਸੀ ਅਤੇ ਹੋਟਲਾਂ ਵਿਚ ਫੂਡ ਡਲਿਵਰੀ ਦਾ ਕੰਮ ਕਰਦਾ ਸੀ ਪ੍ਰੰਤੂ ਬਾਅਦ ਵਿਚ ਇਹ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਲੱਗ ਪਿਆ | ਦੂਸਰੇ ਫੜੇ ਗਏ ਅਪਰਾਧੀ ਦਾ ਨਾਂਅ ਪੁਲੈਟੋ ਨਿਵਾਸੀ ਕਿਸ਼ਨਗੜ੍ਹ (24) ਜੋ ਕਿ ਨਾਗਾਲੈਂਡ ਦਾ ਸਥਾਈ ਨਿਵਾਸੀ ਹੈ | ਇਹ ਪਹਿਲਾਂ ਕੈਫ਼ੇ ਵਿਚ ਨੌਕਰੀ ਕਰਦਾ ਸੀ ਅਤੇ ਬਾਅਦ ਵਿਚ ਆਪਣੇ ਸਾਥੀਆਂ ਦੇ ਪ੍ਰਭਾਵ ਕਾਰਨ ਇਸ ਧੰਦੇ ਵਿਚ ਸ਼ਾਮਿਲ ਹੋ ਗਿਆ | ਤੀਸਰੇ ਅਪਰਾਧੀ ਦਾ ਨਾਂਅ ਉਰਜੀਤ ਲਾਮਾ (29) ਨਿਵਾਸੀ ਕਿਸ਼ਨਗੜ੍ਹ ਅਤੇ ਸਥਾਈ ਨਿਵਾਸੀ ਨਾਗਾਲੈਂਡ ਜੋ ਕਿ ਪਹਿਲਾਂ ਕਿਸੇ ਹੋਟਲ ਵਿਚ ਕੰਮ ਕਰਦਾ ਸੀ | ਬਾਅਦ ਵਿਚ ਪੈਸੇ ਦੇ ਲਾਲਚ ਵਿਚ ਆ ਕੇ ਇਸ ਧੰਦੇ ਵਿਚ ਪੈ ਗਿਆ | ਪੁਲਿਸ ਨੇ ਇਨ੍ਹਾਂ ਨੂੰ ਗਸ਼ਤ ਦੌਰਾਨ ਪਹਿਲਾਂ ਸ਼ੱਕੀ ਹਾਲਤ ਵਿਚ ਫੜਿਆ ਪ੍ਰੰਤੂ ਤਲਾਸ਼ੀ ਲੈਣ 'ਤੇ ਇਨ੍ਹਾਂ ਕੋਲੋਂ ਗਾਂਜਾ ਫੜਿਆ | ਪੁਲਿਸ ਇਨ੍ਹਾਂ ਤੋਂ ਹੋਰ ਪੁੱਛ ਪੜਤਾਲ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਗੈਸ ਸਿਲੰਡਰ ਦੀ ਦਿੱਕਤ ਕਾਰਨ ਬਿਜਲੀ ਦੀ ਵਧੀ ਮੰਗ ਅਗਲੀ ਖ਼ਬਰ ਡਕੈਤੀ ਦੇ ਮਾਮਲੇ 'ਚ ਤਿੰਨ ਡਕੈਤ ਪੁਲਿਸ ਨੇ ਕੀਤੇ ਕਾਬੂ
Ad Position 24