18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪੁਲਿਸ ਨੇ ਸਾਈਬਰ ਧੋਖਾਧੜੀ ਗਰੋਹ ਦਾ ਕੀਤਾ ਪਰਦਾਫ਼ਾਸ਼

Ad Position 21
No active advertisement
ਅਜੀਤ ਡੈਸਕ 21-04-2026
ਨਵੀਂ ਦਿੱਲੀ, 20 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਸਾਈਬਰ ਥਾਣਾ ਸ਼ਾਹਦਰਾ ਦੀ ਪੁਲਿਸ ਨੇ ਨਕਲੀ ਆਨਲਾਈਨ ਵਪਾਰ ਯੋਜਨਾਵਾਂ ਰਾਹੀਂ ਮਾਸੂਮ ਲੋਕਾਂ ਨਾਲ ਠੱਗੀ ਮਾਰਨ ਵਿਚ ਸ਼ਾਮਿਲ ਇਕ ਸਾਈਬਰ ਧੋਖਾਧੜੀ ਰੈਕੇਟ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਇਸ ਵਿਚ ਸ਼ਾਮਿਲ ਦੋ ਮੁਲਜ਼ਮਾਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਇਨ੍ਹਾਂ ਕੋਲੋਂ ਅਪਰਾਧ ਕਰਨ ਦੇ ਸਮੇਂ ਵਰਤੇ 2 ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ | ਇਨ੍ਹਾਂ ਅਪਰਾਧੀਆਂ ਦੇ ਨਾਂਅ ਅਭਿਸ਼ੇਕ (23) ਨਿਵਾਸੀ ਯੂ.ਪੀ. ਅਤੇ ਸੁਮਿਤ (22) ਨਿਵਾਸੀ ਯੂ.ਪੀ. ਹਨ | ਪੁਲਿਸ ਨੇ ਅਭਿਸ਼ੇਕ ਕੋਲੋਂ ਬੈਂਕ ਖਾਤੇ ਦੇ ਨਾਲ ਜੁੜੇ ਸਿੰਮ ਕਾਰਡ ਅਤੇ ਹੋਰ ਜ਼ਰੂਰੀ ਪੇਪਰ ਬਰਾਮਦ ਕੀਤੇ ਹਨ | ਸੁਮਿਤ ਕੋਲੋਂ ਉਹ ਖਾਤਾ ਨੰਬਰ ਜਿਸ ਵਿਚ 50 ਹਜ਼ਾਰ ਰੁਪਏ ਪਾਏ ਗਏ ਸਨ | ਇਸ ਮਾਮਲੇ ਵਿਚ ਪੁਲਿਸ ਕੋਲ ਸ਼ਿਕਾਇਤਾਂ ਆ ਰਹੀਆਂ ਸਨ | ਪੁਲਿਸ ਨੇ ਇਨ੍ਹਾਂ ਮਾਮਲਿਆਂ ਦਾ ਪਰਦਾਫ਼ਾਸ਼ ਕਰਨ ਲਈ ਟੀਮ ਬਣਾਈ, ਜਿਸ ਨੇ ਤਕਨੀਕੀ ਆਧਾਰ ਅਤੇ ਨਾਲ ਹੀ ਹੋਰ ਸਬੂਤਾਂ ਨੂੰ ਲੈ ਕੇ ਧੋਖਾਧੜੀ ਵਿਚ ਸ਼ਾਮਿਲ ਅਪਰਾਧੀਆਂ ਨੂੰ ਫੜਿਆ | ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਆਨਲਾਈਨ ਦੇਣ-ਲੈਣ ਪ੍ਰਤੀ ਹਮੇਸ਼ਾ ਸਾਵਧਾਨ ਰਿਹਾ ਜਾਵੇ ਅਤੇ ਨਿਵੇਸ਼ ਕਰਨ ਤੋਂ ਪਹਿਲਾਂ ਪੁਸ਼ਟੀ ਜ਼ਰੂਰ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਡਕੈਤੀ ਦੇ ਮਾਮਲੇ 'ਚ ਤਿੰਨ ਡਕੈਤ ਪੁਲਿਸ ਨੇ ਕੀਤੇ ਕਾਬੂ ਅਗਲੀ ਖ਼ਬਰ 'ਪਾਸਪੋਰਟ ਸੇਵਾ ਕੇਂਦਰ' ਦੀ ਤਰਜ਼ 'ਤੇ ਉਸਾਰੀ ਕਾਮਿਆਂ ਲਈ ਬਣਾਏ ਜਾਣਗੇ 'ਕਾਰਮਿਕ ਸੇਵਾ ਕੇਂਦਰ'
Ad Position 24