ਨਵੀਂ ਦਿੱਲੀ, 20 ਅਪ੍ਰੈਲ (ਜਗਤਾਰ ਸਿੰਘ)-ਦਿੱਲੀ ਵਿਚ ਕੰਮ ਕਰਨ ਵਾਲੇ ਉਸਾਰੀ ਕਾਮਿਆਂ ਲਈ ਇੱਕ ਚੰਗੀ ਖ਼ਬਰ ਹੈ¢ ਦਿੱਲੀ ਸਰਕਾਰ ਪੂਰੇ ਸ਼ਹਿਰ ਵਿਚ 'ਪਾਸਪੋਰਟ ਸੇਵਾ ਕੇਂਦਰ' ਦੀ ਤਰਜ਼ 'ਤੇ 'ਕਾਰਮਿਕ ਸੇਵਾ ਕੇਂਦਰ' (ਕੇ.ਐੱਸ.ਕੇ.) ਸਥਾਪਿਤ ਕਰੇਗੀ ¢ ਇਨ੍ਹਾਂ ਕੇਂਦਰਾਂ ਦਾ ਕੰਮ ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਕਰਨਾ ਅਤੇ ਵੱਖ-ਵੱਖ ਸੇਵਾਵਾਂ ਤੇ ਕਲਿਆਣਕਾਰੀ ਯੋਜਨਾਵਾਂ ਦਾ ਫ਼ਾਇਦਾ ਉਨ੍ਹਾਂ ਤੱਕ ਪਹੁੰਚਾਉਣਾ ਹੋਏਗਾ ¢ ਜਾਣਕਾਰੀ ਮੁਤਾਬਿਕ ਦਿੱਲੀ ਭਵਨ ਅਤੇ ਹੋਰ ਨਿਰਮਾਣ ਸ਼੍ਰਮਿਕ ਕਲਿਆਣ ਬੋਰਡ (ਡੀ.ਬੀ.ਓ.ਸੀ. ਡਬਲਿਊ ਡਬਲਿਊ.ਬੀ.) ਨੇ ਸ਼ਹਿਰ ਵਿਚ ਪ੍ਰਵਾਸੀ ਅਤੇ ਸਥਾਨਕ ਕਾਮਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ 13 ਸਥਾਈ ਅਤੇ 13 ਮੋਬਾਇਲ ਕੇ.ਐੱਸ.ਕੇ. ਨੂੰ ਡਿਜ਼ਾਈਨ ਵਿਕਸਤ ਕਰਨ ਦੇ ਲਈ ਇੱਕ ਏਜੰਸੀ ਨਿਯੁਕਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ¢ ਉਨ੍ਹਾਂ ਦੱਸਿਆ ਕਿ ਇਸ ਦਾ ਮਕਸਦ ਕਰੀਬ 30 ਲੱਖ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ,ਵਿਸ਼ੇਸ਼ ਰੂਪ ਤੋਂ ਉਨ੍ਹਾਂ ਲੋਕਾਂ ਨੂੰ ਜੋ ਪ੍ਰਵਾਸੀ ਕਾਮਿਆਂ ਅਤੇ ਅਸੰਗਠਿਤ ਖੇਤਰਾਂ ਵਿਚ ਕੰਮ ਕਰਦੇ ਹਨ ਅਤੇ ਕਮਜ਼ੋਰ ਵਰਗ ਨਾਲ ਸਬੰਧਿਤ ਹਨ ¢ ਉਨ੍ਹਾਂ ਇਹ ਵੀ ਦੱਸਿਆ ਕਿ ਚੁਣੀ ਗਈ ਏਜੰਸੀ ਦਿੱਲੀ ਦੇ ਸਾਰੇ 13 ਜ਼ਿਲਿ੍ਹਆਂ ਵਿਚ 39 ਲੇਬਰ ਚੌਂਕ ਵੀ ਵਿਕਸਤ ਕਰੇਗੀ ¢ ਹਰੇਕ ਜ਼ਿਲ੍ਹੇ ਵਿਚ ਤਿੰਨ-ਤਿੰਨ ਲੇਬਰ ਚੌਂਕ ਬਣਾਏ ਜਾਣਗੇ ਤਾਂ ਕਿ ਪੂਰੀ ਰਾਜਧਾਨੀ ਵਿਚ ਕਲਿਆਣ ਬੋਰਡ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਸੁਚੱਜੇ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ ¢