19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪੰਜਾਬੀ ਵਿਸ਼ੇ 'ਚ ਜੈਸਮੀਨ ਨੇ 100 ਵਿਚੋਂ 99 ਨੰਬਰ ਲਏ

Ad Position 21
No active advertisement
ਅਜੀਤ ਡੈਸਕ 21-04-2026
ਨਵੀਂ ਦਿੱਲੀ, 20 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਾਨਕ ਪਿਆਓ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਨੇ 2026 ਵਿਚ ਹੋਈ ਸੀ. ਬੀ. ਐਸ. ਈ. ਦੀ ਦਸਵੀਂ ਕਲਾਸ ਦੀ ਪ੍ਰੀਖਿਆ ਵਿਚ ਪੰਜਾਬੀ ਵਿਸ਼ੇ ਵਿਚੋਂ 100 ਵਿਚੋਂ 99 ਅੰਕ ਲੈ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਦਿੱਲੀ ਗੁਰਦੁਆਰਾ ਸਿੱਖ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇ.ਪੀ., ਸਕੂਲ ਦੇ ਚੇਅਰਮੈਨ ਅੰਮਿ੍ਤਪਾਲ ਸਿੰਘ (ਵਿੱਕੀ ਪਾਲਕੋ), ਸੀਨੀਅਰ ਵਾਈਸ ਚੇਅਰਮੈਨ ਰਮਨੀਤ ਸਿੰਘ, ਸਕੂਲ ਦੀ ਮੁਖੀ ਰਜਨੀ ਸਾਹਨੀ ਨੇ ਬੱਚੀ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ | ਬੱਚੀ ਨੂੰ ਪੰਜਾਬੀ ਪੜ੍ਹਾਉਣ ਵਾਲੀ ਮੈਡਮ ਅਮਰਦੀਪ ਕੌਰ ਨੇ ਬੱਚੀ ਨੂੰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬੱਚੀ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਸੀ ਅਤੇ ਖਾਸ ਕਰਕੇ ਪੰਜਾਬੀ ਪੜ੍ਹਨ ਲਿਖਣ ਵਿਚ ਇਸ ਦੀ ਬਹੁਤ ਦਿਲਚਸਪੀ ਸੀ | ਮੈਡਮ ਨੇ ਇਹ ਵੀ ਕਿਹਾ ਕਿ ਸਕੂਲ ਵਿਚ ਪੰਜਾਬੀ ਪੜ੍ਹਨ ਵਾਲੇ ਬੱਚੇ ਪੰਜਾਬੀ ਦੀ ਅਖ਼ਬਾਰ ਵੀ ਪੜ੍ਹਨ ਵਿਚ ਰੁਚੀ ਰੱਖਦੇ ਹਨ |
Ad Position 22
No active advertisement
ਪਿਛਲੀ ਖ਼ਬਰ 'ਸਿੱਖ ਕੀਰਤਨ ਐਂਡ ਇਟਸ ਜਰਨੀ' ਪੁਸਤਕ 'ਤੇ ਹੋਈ ਚਰਚਾ ਅਗਲੀ ਖ਼ਬਰ ਦਿੱਲੀ 'ਚ ਵਧ ਰਿਹੈ ਤਾਪਮਾਨ - ਵਿਗੜੀ ਦਿੱਲੀ 'ਚ ਹਵਾ ਦੀ ਗੁਣਵੱਤਾ
Ad Position 24