12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਐੱਸ.ਡੀ.ਐੱਮ. ਨੇ ਪੁਲਿਸ ਟੀਮ ਨਾਲ ਦੁਕਾਨਾਂ ਅੱਗੋਂ ਕਬਜ਼ੇ ਹਟਵਾਏ

Ad Position 21
No active advertisement
ਅਜੀਤ ਡੈਸਕ 24-04-2026
ਰਤੀਆ, 23 ਅਪ੍ਰੈਲ (ਬੇਅੰਤ ਕੌਰ ਮੰਡੇਰ)-ਸ਼ਹਿਰ 'ਚ ਵੱਧ ਰਹੇ ਕਬਜ਼ੇ ਵਿਰੁੱਧ ਸਖ਼ਤੀ ਅਪਣਾਉਂਦਿਆਂ ਐੱਸ.ਡੀ.ਐੱਮ. ਸੁਰੇਂਦਰ ਸਿੰਘ ਨੇ ਪੁਲਿਸ ਟੀਮ ਨਾਲ ਟੋਹਾਣਾ ਰੋਡ, ਸੰਜੇ ਗਾਂਧੀ ਚੌਕ ਅਤੇ ਹੋਰ ਮੁੱਖ ਸੜਕਾਂ 'ਤੇ ਪੈਦਲ ਗਸ਼ਤ ਕੀਤੀ | ਉਨ੍ਹਾਂ ਗਸ਼ਤ ਦੌਰਾਨ ਦੁਕਾਨਦਾਰਾਂ ਅਤੇ ਗਲੀ ਵਿਕੇ੍ਰਤਾਵਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਦਿਆਂ ਜਨਤਕ ਥਾਵਾਂ 'ਤੇ ਕਬਜ਼ਾ ਨਾ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸ਼ਹਿਰ 'ਚ ਦੁਕਾਨਾਂ ਦੇ ਬਾਹਰ ਕਬਜ਼ੇ ਅਸੁਵਿਧਾ ਦਾ ਕਾਰਨ ਬਣਦੇ ਹਨ ਅਤੇ ਸ਼ਹਿਰ ਦੀ ਵਿਵਸਥਾ ਨੂੰ ਭੰਗ ਕਰਦੇ ਹਨ | ਦੁਕਾਨਦਾਰਾਂ ਨੂੰ ਆਪਣਾ ਸਾਮਾਨ ਆਪਣੀਆਂ ਦੁਕਾਨਾਂ ਦੀਆਂ ਨਿਰਧਾਰਿਤ ਸੀਮਾਵਾਂ 'ਚ ਹੀ ਰੱਖਣਾ ਚਾਹੀਦਾ ਹੈ | ਉਨ੍ਹਾਂ ਕਈ ਥਾਵਾਂ 'ਤੇ ਵਸਨੀਕਾਂ ਨੂੰ ਮੌਕੇ 'ਤੇ ਚਿਤਾਵਨੀਆਂ ਦਿੱਤੀਆਂ | ਐੱਸ.ਡੀ.ਐੱਮ. ਨੇ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ 'ਚ ਕਬਜ਼ੇ ਦਾ ਪਤਾ ਲੱਗਿਆ ਤਾਂ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਾਲ ਹੀ ਜੁਰਮਾਨੇ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਉਦੇਸ਼ ਕਿਸੇ ਨੂੰ ਵੀ ਪਰੇਸ਼ਾਨ ਕਰਨਾ ਨਹੀਂ ਹੈ ਸਗੋਂ ਸ਼ਹਿਰ 'ਚ ਵਿਵਸਥਾ ਬਣਾਈ ਰੱਖਣਾ ਹੈ |
Ad Position 22
No active advertisement
ਪਿਛਲੀ ਖ਼ਬਰ ਰਤੀਆ ਖੇਤਰ ਦੇ ਸਮਾਜ ਸੇਵੀ ਪ੍ਰਮੋਦ ਬਾਂਸਲ ਭਾਜਪਾ 'ਚ ਸ਼ਾਮਿਲ ਅਗਲੀ ਖ਼ਬਰ ਵਿਸ਼ਵ ਧਰਤੀ ਦਿਵਸ 'ਤੇ ਐਸ.ਪੀ. ਨਿਕਿਤਾ ਖੱਟਰ ਨੇ ਨਸ਼ਿਆਂ ਤੋਂ ਦੂਰ ਰਹਿਣ ਤੇ ਸਾਈਬਰ ਅਪਰਾਧ ਵਿਰੁੱਧ ਸੁਚੇਤ ਕੀਤਾ
Ad Position 24