15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪੀਣ ਵਾਲੇ ਪਾਣੀ ਲਈ ਸੰਜੇ ਕੈਂਪ 'ਚ ਰਹਿਣ ਵਾਲੇ ਲੋਕ ਹੋ ਰਹੇ ਨੇ ਪ੍ਰੇਸ਼ਾਨ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਨਵੀਂ ਦਿੱਲੀ, 24 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪੈ ਰਹੀ ਸਖ਼ਤ ਗਰਮੀ ਦੇ ਨਾਲ ਹੀ ਪੀਣ ਵਾਲੇ ਪਾਣੀ ਦਾ ਸੰਕਟ ਵੀ ਆ ਖੜ੍ਹਾ ਹੈ | ਲੋਕ ਪੀਣ ਵਾਲਾ ਪਾਣੀ ਬਾਜ਼ਾਰ ਤੋਂ ਖ਼ਰੀਦ ਕੇ ਪੀਣ ਲਈ ਮਜਬੂਰ ਹੋ ਗਏ ਹਨ | ਦਿੱਲੀ ਦੇ ਚਾਣਕੀਆਪੁਰੀ ਦੇ ਇਲਾਕੇ ਸੰਜੇ ਕੈਂਪ ਵਿਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ | ਉਹ ਪਾਣੀ ਲਈ ਟੈਂਕਰਾਂ 'ਤੇ ਹੀ ਨਿਰਭਰ ਹਨ | ਪਾਣੀ ਦੇ ਟੈਂਕਰਾਂ ਦੇ ਆਉਣ ਦਾ ਕੋਈ ਸਮਾਂ ਨਿਰਧਾਰਤ ਨਹੀਂ, ਬਲਕਿ ਆਪਣੀ ਮਰਜ਼ੀ ਨਾਲ ਹੀ ਆਉਂਦੇ ਹਨ | ਲੋਕ ਇਨ੍ਹਾਂ ਟੈਂਕਰਾਂ ਦਾ ਇੰਤਜ਼ਾਰ ਕਰਦੇ ਹੋਏ | ਘੰਟਿਆਂ-ਬੱਧੀ ਬਰਤਨ ਲੈ ਕੇ ਖੜ੍ਹੇ ਰਹਿੰਦੇ ਹਨ | ਇਸ ਵਿਚ ਕੁੱਝ ਘਰ ਬੋਰਵੈੱਲ ਦਾ ਪਾਣੀ ਵਰਤ ਰਹੇ ਹਨ | ਜੋ ਟੈਂਕਰ ਇਸ ਇਲਾਕੇ ਵਿਚ ਆਉਂਦੇ ਹਨ ਉਹ ਆਬਾਦੀ ਅਨੁਸਾਰ ਬਹੁਤ ਘੱਟ ਹਨ | ਇਸ ਸਮੱਸਿਆ ਪ੍ਰਤੀ ਲੋਕਾਂ ਨੇ ਪ੍ਰਸ਼ਾਸਨ ਤੇ ਇਲਾਕੇ ਦੇ ਵਿਧਾਇਕ ਕੋਲ ਸ਼ਿਕਾਇਤ ਵੀ ਕੀਤੀ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਰ ਕੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ | ਇਨ੍ਹਾਂ ਗਰਮੀ ਦੇ ਦਿਨਾਂ ਵਿਚ ਪਾਣੀ ਦੀ ਖਪਤ ਵੀ ਕਾਫ਼ੀ ਹੈ | ਕੁਝ ਲੋਕ ਇਸ ਸਮੱਸਿਆ ਨੂੰ ਵੇਖਦੇ ਹੋਏ ਇਹ ਇਲਾਕਾ ਛੱਡ ਕੇ ਹੋਰ ਥਾਂ 'ਤੇ ਜਾ ਰਹੇ ਹਨ | ਲੋਕਾਂ ਦਾ ਕਾਫ਼ੀ ਪੈਸਾ ਬਾਜ਼ਾਰ ਤੋਂ ਪੀਣ ਖ਼ਰੀਦਣ 'ਤੇ ਵੀ ਲੱਗ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੁਸਤਕ ਦਿਵਸ ਮੌਕੇ ਕੰਧ ਪੱਤਰ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਮਾਮੂਪੁਰ ਵਿਖੇ ਰਾਤ ਠਹਿਰਾਓ ਮੌਕੇ ਡੀ.ਸੀ. ਡਾ. ਵਿਵੇਕ ਭਾਰਤੀ ਅਤੇ ਐਸ.ਪੀ. ਨਿਕਿਤਾ ਖੱਟਰ ਨੇ ਪਿੰਡ ਵਾਸੀਆਂ ਨਾਲ ਕੀਤੀ...
Ad Position 24