ਫ਼ਤਿਹਾਬਾਦ, 24 ਅਪ੍ਰੈਲ (ਮੰਡੇਰ)- ਵਿਸ਼ਵ ਪੁਸਤਕ ਦਿਵਸ ਮੌਕੇ ਸਥਾਨਕ ਮਨੋਹਰ ਮੈਮੋਰੀਅਲ ਟੀਚਿੰਗ ਕਾਲਜ ਵਿਖੇ ਲਾਇਬਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਵਲੋਂ ਕੰਧ ਪੱਤਰ ਮੁਕਾਬਲਾ ਕਰਵਾਇਆ ਗਿਆ | ਬੇਟੀ ਬਚਾਓ ਬੇਟੀ ਪੜ੍ਹਾਓ, ਨਸ਼ਾ ਖ਼ਤਮ ਕਰਨਾ, ਨਕਦੀ ਰਹਿਤ ਪ੍ਰਣਾਲੀ, ਸਵੱਛ ਭਾਰਤ, ਦਾਜ ਪ੍ਰਣਾਲੀ ਆਦਿ ਵਿਸ਼ਿਆਂ 'ਤੇ ਮੁਕਾਬਲੇ ਕਰਵਾਏ ਗਏ, ਜਿਸ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਸਹਾਇਕ ਪ੍ਰੋ. ਅਮਨਪ੍ਰੀਤ ਕੌਰ, ਮਨੀਸ਼ ਅਤੇ ਕੰਚਨ ਨੇ ਨਿਰੀਖਕ ਦੀ ਭੂਮਿਕਾ ਨਿਭਾਈ | ਮੁਕਾਬਲੇ 'ਚ ਕੁਮਕੁਮ, ਧਰੁਵ ਅਤੇ ਕਸ਼ਿਸ਼ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ | ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਕਾਲਜ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ |