15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਧਰਤੀ ਦਿਵਸ ਦੇ ਸੰਬੰਧ 'ਚ ਸਕੂਲ 'ਚ ਕਰਵਾਇਆ ਪ੍ਰੋਗਰਾਮ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਸਿਰਸਾ, 24 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਲਿਟਲ ਏਾਜਲ ਸਕੂਲ ਕਾਲਾਂਵਾਲੀ ਵਿਖੇ ਧਰਤੀ ਦਿਵਸ ਦੇ ਸੰਬੰਧ 'ਚ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਰੁੱਖ ਲਗਾਏ ਅਤੇ ਵਾਤਾਵਰਣ ਸੁਰੱਖਿਆ ਦੇ ਸੰਦੇਸ਼ ਦਾ ਪ੍ਰਚਾਰ ਕੀਤਾ | ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਰੁੱਖ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਪ੍ਰਣ ਲਿਆ | ਪ੍ਰੋਗਰਾਮ ਦੇ ਹਿੱਸੇ ਵਜੋਂ ਸਾਰੇ ਵਿਦਿਆਰਥੀਆਂ ਨੂੰ ਸਫਾਈ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਕੂੜਾ ਸਿਰਫ਼ ਕੂੜੇਦਾਨਾਂ ਵਿੱਚ ਸੁੱਟਣ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਉਤਸ਼ਾਹਿਤ ਕੀਤਾ ਗਿਆ | ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ | ਇਸ ਮੌਕੇ 'ਤੇ ਸਕੂਲ ਮੈਨੇਜਰ ਰਾਕੇਸ਼ ਕੁਮਾਰ, ਪ੍ਰਦੀਪ ਸਿੰਘ, ਵਾਈਸ ਪਿ੍ੰਸੀਪਲ ਮੋਨਿਕਾ, ਅਤੇ ਹੋਰ ਸਟਾਫ ਮੈਂਬਰ ਪ੍ਰੋਗਰਾਮ ਵਿੱਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਸੀਨੀਅਰ ਸਿਟੀਜ਼ਨ ਸੇਵਾ ਸਮਿਤੀ ਵਲੋਂ ਬਾਲਾ ਜੀ ਮੰਦਰ ਦੇ ਵਿਹੜੇ ਵਿੱਚ ਖ਼ੁਸ਼ੀ ਭਰਿਆ ਸਮਾਰੋਹ ਕਰਵਾਇਆ ਅਗਲੀ ਖ਼ਬਰ ਵਿਸ਼ਵ ਪੁਸਤਕ ਦਿਵਸ ਮੌਕੇ ਕੰਧ ਪੱਤਰ ਮੁਕਾਬਲਾ ਕਰਵਾਇਆ
Ad Position 24