15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਮੇਅਰ ਨੇ ਮੀਰਾ ਬਾਈ ਮਾਰਕੀਟ 'ਚ ਸਟਰੀਟ ਲਾਈਟਿੰਗ ਸਿਸਟਮ ਦਾ ਲਿਆ ਜਾਇਜ਼ਾ <br/>

Ad Position 21
No active advertisement
ਅਜੀਤ ਡੈਸਕ 26-04-2026
ਯਮੁਨਾ ਨਗਰ, 25 ਅਪ੍ਰੈਲ (ਗੁਰਦਿਆਲ ਸਿੰਘ ਨਿਮਰ)-ਸ਼ਹਿਰ ਦੇ ਬਾਜ਼ਾਰਾਂ 'ਚ ਬਿਹਤਰ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੇ ਯਤਨਾਂ ਤਹਿਤ ਮੇਅਰ ਸੁਮਨ ਬਾਹਮਣੀ ਨੇ ਦੇਰ ਸ਼ਾਮ ਮੀਰਾ ਬਾਈ ਬਾਜ਼ਾਰ ਦਾ ਦੌਰਾ ਕੀਤਾ ਅਤੇ ਸਟਰੀਟ ਲਾਈਟ ਸਿਸਟਮ ਦਾ ਨਿਰੀਖਣ ਕੀਤਾ | ਨਿਰੀਖਣ ਦੌਰਾਨ ਪੂਰਾ ਬਾਜ਼ਾਰ ਸਟਰੀਟ ਲਾਈਟਾਂ ਨਾਲ ਰੌਸ਼ਨ ਹੋ ਗਿਆ | ਇਸ ਮੌਕੇ ਬਿਹਤਰ ਰੌਸ਼ਨੀ ਪ੍ਰਣਾਲੀ ਤੋਂ ਸੰਤੁਸ਼ਟ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਮੇਅਰ ਦਾ ਧੰਨਵਾਦ ਕੀਤਾ ਅਤੇ ਨਗਰ ਨਿਗਮ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਮੇਅਰ ਸੁਮਨ ਬਾਹਮਣੀ ਨੇ ਸਟਰੀਟ ਲਾਈਟਾਂ ਦੇ ਕੰਮਕਾਜ ਦਾ ਨਿਰੀਖਣ ਕਰਨ ਅਤੇ ਅਧਿਕਾਰੀਆਂ ਨਾਲ ਪ੍ਰਬੰਧਾਂ ਬਾਰੇ ਪੁੱਛਗਿੱਛ ਕਰਨ ਲਈ ਮਾਰਕੀਟ ਦਾ ਦੌਰਾ ਕੀਤਾ | ਉਨ੍ਹਾਂ ਕਿਹਾ ਕਿ ਬਾਜ਼ਾਰਾਂ 'ਚ ਢੁਕਵੀਂ ਰੌਸ਼ਨੀ ਨਾ ਸਿਰਫ਼ ਵਪਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ, ਬਲਕਿ ਸੁਰੱਖਿਆ ਨੂੰ ਵੀ ਮਜ਼ਬੂਤ ਕਰਦੀ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਸਾਰੇ ਪ੍ਰਮੁੱਖ ਬਾਜ਼ਾਰਾਂ ਅਤੇ ਜਨਤਕ ਥਾਵਾਂ 'ਤੇ ਬਿਹਤਰ ਰੌਸ਼ਨੀ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ | ਨਿਰੀਖਣ ਦੌਰਾਨ ਮੇਅਰ ਨੇ ਦੁਕਾਨਦਾਰਾਂ ਅਤੇ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ | ਇਸ ਤੋਂ ਬਾਅਦ ਮੇਅਰ ਨੇ ਭਰੋਸਾ ਦਿਵਾਇਆ ਕਿ ਮਾਰਕੀਟ ਦੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਵਾਰਡ ਕੌਂਸਲਰ ਮਨੰੂ ਕਿ੍ਸ਼ਨ ਸਿੰਗਲਾ, ਜੂਨੀਅਰ ਇੰਜ. ਵਿਵੇਕ ਤਿਆਗੀ, ਭਾਜਪਾ ਮੰਡਲ ਪ੍ਰਧਾਨ ਅਮਨ ਸੱਗੜ, ਭਾਜਪਾ ਆਗੂ ਕਿ੍ਸ਼ਨ ਸਿੰਗਲਾ, ਮੀਰਾ ਬਾਈ ਬਾਜ਼ਾਰ ਵਪਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ ਤੇ ਰਾਜ ਕੁਮਾਰ

Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਦੇ ਸਿੰਬਲ ਰੋਡ ਉੱਪਰ ਨਾਜਾਇਜ਼ ਉਸਾਰੀਆਂ 'ਤੇ ਵਿਭਾਗ ਦੀ ਵੱਡੀ ਕਾਰਵਾਈ-ਜੇ.ਸੀ.ਬੀ. ਨਾਲ ਢਾਹੇ ਗਏ ਨਿਰਮਾਣ <b... ਅਗਲੀ ਖ਼ਬਰ ਭਵਾਨੀ ਸਿੰਘ ਵਲੋਂ ਨਸ਼ਾ ਤਸਕਰਾਂ ਵਿਰੁੱਧ 'ਨਸ਼ਾ ਮੁਕਤੀ ਸੈਨਾ' ਦਾ ਐਲਾਨ <br/>
Ad Position 24