15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਮੰਗਾਂ ਨੂੰ ਲੈ ਕੇ ਫਾਇਰ ਬਿ੍ਗੇਡ ਕਰਮਚਾਰੀਆਂ ਦੀ ਹੜਤਾਲ 18ਵੇਂ ਦਿਨ ਵੀ ਰਹੀ ਜਾਰੀ <br/>

Ad Position 21
No active advertisement
ਅਜੀਤ ਡੈਸਕ 26-04-2026
ਗੂਹਲਾ ਚੀਕਾ, 25 ਅਪ੍ਰੈਲ (ਓ.ਪੀ. ਸੈਣੀ)-ਅੱਜ, ਮਿਊਾਸੀਪਲ ਕਰਮਚਾਰੀ ਯੂਨੀਅਨ ਹਰਿਆਣਾ ਸਾਖਾ ਹਰਿਆਣਾ ਫਾਇਰ ਡਿਪਾਰਟਮੈਂਟ ਕਰਮਚਾਰੀ ਯੂਨੀਅਨ ਵਲੋਂ ਪ੍ਰਸਤਾਵਿਤ ਰਾਜ ਪੱਧਰੀ ਹੜਤਾਲ ਦੇ 18ਵੇਂ ਦਿਨ, ਚੀਕਾ, ਸੀਵਨ ਫਾਇਰ ਡਿਪਾਰਟਮੈਂਟ ਦੇ ਕਰਮਚਾਰੀ ਯੂਨੀਅਨ ਕੈਸ਼ੀਅਰ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਹੜਤਾਲ 'ਤੇ ਰਹੇ | ਸਟੇਜ ਦਾ ਸੰਚਾਲਨ ਗੁਰਦੀਪ ਰਾਮ ਨੇ ਕੀਤਾ ਅਤੇ ਅੱਜ ਮਿਊਾਸੀਪਲ ਕਰਮਚਾਰੀ ਯੂਨੀਅਨ ਹਰਿਆਣਾ ਦੇ ਸੱਦੇ 'ਤੇ, ਨਗਰ ਪਾਲਿਕਾ ਚੀਕਾ ਦੇ ਸਫ਼ਾਈ ਕਰਮਚਾਰੀਆਂ ਅਤੇ ਫਾਇਰ ਡਿਪਾਰਟਮੈਂਟ ਦੇ ਕਰਮਚਾਰੀਆਂ ਨੇ ਮਿਲ ਕੇ ਉਲਟਾ ਝਾੜੂ ਕਰਕੇ ਸਰਕਾਰ ਵਿਰੁੱਧ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ | ਇਹ ਵਿਰੋਧ ਪ੍ਰਦਰਸ਼ਨ ਪੇਹਵਾ ਰੋਡ ਰਾਹੀਂ ਊਧਮ ਸਿੰਘ ਚੌਕ ਤੱਕ ਕੀਤਾ ਗਿਆ | ਜਿਸ ਦੀ ਜਾਣਕਾਰੀ ਯੂਨਿਟ ਮੁਖੀ ਪਿਰਥੀ ਰਾਮ ਨੇ ਦਿੱਤੀ | ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਅਸਥਾਈ ਕਰਮਚਾਰੀਆਂ ਦਾ ਲਗਾਤਾਰ ਸ਼ੋਸ਼ਣ ਕਰ ਰਹੀ ਹੈ | ਅੱਜ, ਫਾਇਰ ਬਿ੍ਗੇਡ ਕਰਮਚਾਰੀਆਂ ਦੀ ਹੜਤਾਲ ਨੂੰ 18 ਦਿਨ ਬੀਤ ਗਏ ਹਨ ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਜਦੋਂ ਤੱਕ ਫ਼ਰੀਦਾਬਾਦ ਅੱਗ ਵਿੱਚ ਮਾਰੇ ਗਏ ਫਾਇਰ ਫਾਈਟਰਾਂ ਨੂੰ ਸਹੀਦ ਦਾ ਦਰਜਾ, ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ, ਅਤੇ ਨਗਰ ਕੌਂਸਲ, ਨਿਗਮ ਅਤੇ ਫਾਇਰ ਵਿਭਾਗ ਵਿੱਚ ਅਸਥਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ, ਤਾਂ ਅੰਦੋਲਨ ਹੋਰ ਵੀ ਤੇਜ ਹੋਵੇਗਾ | ਨਗਰ ਕੌਂਸਲ ਅਤੇ ਨਿਗਮ ਕਰਮਚਾਰੀ 27 ਅਤੇ 28 ਅਪ੍ਰੈਲ ਨੂੰ ਭੁੱਖ ਹੜਤਾਲ ਕਰਨਗੇ | ਜੇਕਰ ਰਾਜ ਸਰਕਾਰ ਸਮੇਂ ਸਿਰ ਸੰਗਠਨ ਨਾਲ ਗੱਲਬਾਤ ਕਰਕੇ ਮੰਗਾਂ ਦਾ ਹੱਲ ਨਹੀਂ ਕਰਦੀ ਹੈ, ਤਾਂ 1 ਅਤੇ 2 ਮਈ ਨੂੰ ਦੋ ਦਿਨਾਂ ਦੀ ਹੜਤਾਲ ਕੀਤੀ ਜਾਵੇਗੀ | ਅੱਜ ਦੇ ਪ੍ਰਦਰਸ਼ਨ ਵਿੱਚ ਗਿਆਨ ਵਿਗਿਆਨ ਸਮਿਤੀ ਦੇ ਪ੍ਰਧਾਨ ਜਗਬੀਰ ਸਿੰਘ, ਨਗਰ ਪਾਲਿਕਾ ਯੂਨੀਅਨ ਦੇ ਸੀਨੀਅਰ ਉਪ ਪ੍ਰਧਾਨ ਚਿੰਤੋ ਦੇਵੀ, ਧਨਾਰਾਮ, ਗੁਰਮੀਤ ਕੌਰ, ਪ੍ਰੇਮੋ, ਸੁਮਨ, ਸੰਤੋਸ਼, ਕੁਸੁਮ, ਰਾਮਨਿਵਾਸ ਆਦਿ ਕਰਮਚਾਰੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰਿਗਵੇਦਾ ਇੰਟਰਨੈਸ਼ਨਲ ਸਕੂਲ ਟੋਹਾਣਾ ਦੇ ਵਿਦਿਆਰਥੀਆਂ ਨੇ ਵਿਸ਼ਵ ਮਲੇਰੀਆ ਦਿਵਸ 'ਤੇ ਜਾਗਰੂਕਤਾ ਰੈਲੀ ਕੱਢੀ <br/> ਅਗਲੀ ਖ਼ਬਰ ਧਾਰਮਿਕ ਮੁਕਾਬਲੇ ਕਰਵਾਏ
Ad Position 24