17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬੱਸ ਪਾਸ ਮਾਮਲਾ : ਨਿੱਜੀ ਬੱਸ ਸੰਚਾਲਕਾਂ ਦੀ 'ਇਨਕਾਰੀ' ਖ਼ਿਲਾਫ਼ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 26-04-2026
ਡੱਬਵਾਲੀ, 25 ਅਪ੍ਰੈਲ (ਪੱਤਰ ਪ੍ਰੇਰਕ)-ਵਿਦਿਆਰਥੀ ਬੱਸ ਪਾਸ ਸੰਬੰਧੀ ਸਰਕਾਰੀ ਗਾਈਡਲਾਇਨ ਜਮੀਨ ਪੱਧਰ 'ਤੇ ਲਾਗੂ ਨਾ ਹੋਣ ਕਰਕੇ ਅੱਜ ਡੱਬਵਾਲੀ ਬੱਸ ਸਟੈਂਡ 'ਤੇ ਨਿੱਜੀ ਬੱਸ ਸੰਚਾਲਕਾਂ ਅਤੇ ਵਿਦਿਆਰਥੀਆਂ ਵਿਚਾਲੇ ਕਾਫੀ ਹੰਗਾਮਾ ਹੋਇਆ | ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕਾਰਕੁਨਾਂ ਨੇ ਬੱਸਾਂ ਰੁਕਵਾ ਕੇ ਸੰਚਾਲਕਾਂ ਵਲੋਂ ਜ਼ਬਰਨ ਕਿਰਾਇਆ ਵਸੂਲਣ ਅਤੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਣ ਖ਼ਿਲਾਫ਼ ਸਖ਼ਤ ਰੋਸ ਜਤਾਇਆ | ਵਿਦਿਆਰਥੀਆਂ ਅਤੇ ਸੰਚਾਲਕਾਂ ਵਿਚਾਲੇ ਪਿਛਲੇ ਤਿੰਨ ਦਿਨਾਂ ਤੋਂ ਤਣਾਅ ਜਾਰੀ ਹੈ |
ਜਿਕਰਯੋਗ ਹੈ ਕਿ 21 ਅਪ੍ਰੈਲ 2026 ਨੂੰ ਸੂਬਾ ਸਰਕਾਰ ਨੇ ਬੱਸ ਪਾਸ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ | ਜਿਨ੍ਹਾਂ ਤਹਿਤ ਨਿੱਜੀ ਬੱਸ ਸੰਚਾਲਕਾਂ ਨੂੰ ਸਪੱਸ਼ਟ ਨਿਰਦੇਸ਼ ਹਨ ਕਿ ਵਿਦਿਆਰਥੀਆਂ ਦੇ ਪਾਸ ਨਿੱਜੀ ਬੱਸਾਂ ਵਿਚ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਹੋਣਗੇ, ਰੋਡਵੇਜ਼ ਬੱਸ ਜਿਹੀਆਂ ਸਾਰੀਆਂ ਸਹੂਲਤਾਂ ਦੇਣੀਆਂ ਲਾਜਮੀ ਹੋਣਗੀਆਂ | ਦੋਸ਼ ਹੈ ਕਿ ਅੱਜ ਵਿਰੋਧ ਮੌਕੇ ਵੀਡੀਓ ਬਣਾਉਣ 'ਤੇ ਵਿਦਿਆਰਥੀਆਂ ਦੇ ਮੋਬਾਈਲ ਤੋੜਨ ਅਤੇ ਉਨ੍ਹਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ | ਵਿਦਿਆਰਥਣਾਂ ਨਾਲ ਵੀ ਭੈੜੀ ਸ਼ਬਦਾਵਲੀ ਵਰਤੀ ਗਈ, ਜਿਸ ਮਗਰੋਂ ਵਿਦਿਆਰਥੀਆਂ ਨੇ ਡਾਇਲ 112 'ਤੇ ਕਾਲ ਕਰਕੇ ਪੁਲਿਸ ਬੁਲਾ ਲਈ | ਵਿਦਿਆਰਥੀ ਪਰਿਸ਼ਦ ਦੇ ਸ਼ਹਿਰ ਪ੍ਰਮੁੱਖ ਦਿਵਾਂਸ਼ੂ ਸ਼ਰਮਾ ਨੇ ਕਿਹਾ ਕਿ ਬੱਸ ਪਾਸ ਸੰਬੰਧੀ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਖੁੱਲ੍ਹੇਆਮ ਉਲੰਘਣਾ ਹੋ ਰਹੀ ਹੈ ਅਤੇ ਕਾਰਵਾਈ ਨਾ ਹੋਣ 'ਤੇ ਜਥੇਬੰਦੀ ਵਲੋਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ | ਦਿਵਾਂਸ਼ੂ ਸ਼ਰਮਾ ਨੇ ਦੱਸਿਆ ਕਿ ਡੱਬਵਾਲੀ ਪਿੰਡ ਤੋਂ ਸ਼ਹਿਰ ਤੱਕ ਦਾ ਕਿਰਾਇਆ ਤਾਂ 5 ਰੁਪਏ ਹੈ ਪਰ ਕਈ ਬੱਸ ਸੰਚਾਲਕ ਬਿਨਾਂ ਟਿਕਟ ਦਿੱਤੇ ਵਿਦਿਆਰਥੀਆਂ ਤੋਂ 10 ਰੁਪਏ ਵਸੂਲ ਰਹੇ ਹਨ | ਜ਼ਿਆਦਾਤਰ ਸੰਚਾਲਕ ਅਦਾਲਤੀ ਕੇਸ ਦਾ ਹਵਾਲਾ ਦੇ ਕੇ ਵਿਦਿਆਰਥੀ ਪਾਸ ਮੰਨਣ ਤੋਂ ਮੁਨਕਰ ਹਨ | ਦੂਜੇ ਪਾਸੇ ਬੱਸ ਸਟੈਂਡ ਦੇ ਐਸ.ਐਸ. ਸ਼ਿਆਮਲਾਲ ਨੇ ਸਪੱਸ਼ਟ ਕੀਤਾ ਕਿ ਨਿੱਜੀ ਬੱਸ ਸੰਚਾਲਕਾਂ ਨੂੰ ਰੋਡਵੇਜ਼ ਦੀ ਤਰਜ਼ 'ਤੇ ਪਾਸ ਧਾਰਕਾਂ ਨੂੰ ਸਫ਼ਰ ਕਰਵਾਉਣਾ ਪਵੇਗਾ, ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲਾ ਕਾਬੂ ਅਗਲੀ ਖ਼ਬਰ ਰਿਗਵੇਦਾ ਇੰਟਰਨੈਸ਼ਨਲ ਸਕੂਲ ਟੋਹਾਣਾ ਦੇ ਵਿਦਿਆਰਥੀਆਂ ਨੇ ਵਿਸ਼ਵ ਮਲੇਰੀਆ ਦਿਵਸ 'ਤੇ ਜਾਗਰੂਕਤਾ ਰੈਲੀ ਕੱਢੀ <br/>
Ad Position 24