19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪੁਲਿਸ ਨੇ ਫੜੀ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ

Ad Position 21
No active advertisement
ਅਜੀਤ ਡੈਸਕ 26-04-2026
ਨਵੀਂ ਦਿੱਲੀ, 25 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਉੱਤਰੀ ਦਿੱਲੀ ਜ਼ਿਲ੍ਹੇ ਦੇ ਥਾਣੇ ਵਜ਼ੀਰਾਬਾਦ ਦੀ ਪੁਲਿਸ ਨੇ ਹਥਿਆਰਾਂ ਦੇ ਕੱਚੇ ਮਾਲ ਦਾ ਭੰਡਾਰ ਤੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਫੜੀ ਹੈ ਅਤੇ ਇਸ ਵਿਚ ਸ਼ਾਮਿਲ ਤਿੰਨ ਮੁਲਾਜ਼ਮਾਂ ਨੂੰ ਕਾਬੂ ਕੀਤਾ ਹੈ | ਇਹ ਫੈਕਟਰੀ ਮੁਰਾਦਾਬਾਦ ਵਿਚ ਚਲਾਈ ਜਾ ਰਹੀ ਸੀ | ਇਨ੍ਹਾਂ ਦੇ ਕੋਲੋਂ ਪੁਲਿਸ ਨੇ ਤਿੰਨ ਦੇਸੀ ਪਿਸਤੌਲ, 12 ਜ਼ਿੰਦਾ ਕਾਰਤੂਸ, ਦੇਸੀ ਕੱਟੇ ਬਣਾਉਣ ਵਾਲੇ 14 ਬੈਰਲ, 6 ਦੇਸੀ ਕੱਟੇ, ਲੋਹੇ ਦਾ ਮੋਲਡ, ਬਲੋਅਰ ਵਾਲੀ ਭੱਠੀŒ ਇਕ ਟੂਲਬਾਕਸ, ਹਥੌੜੇ ਤੇ ਹੋਰ ਸਾਮਾਨ ਫੜਿਆ ਹੈ | ਫੜੇ ਗਏ ਮੁਲਜ਼ਮਾਂ ਵਿਚ ਮੁਹੰਮਦ ਇਊਬ (49) ਵਾਸੀ ਮੁਰਾਦਾਬਾਦ, ਇਦਰੀਸ (60) ਨਿਵਾਸੀ ਰਹਿਮਤ ਨਗਰ ਅਤੇ ਸਾਬਾਦ (40) ਨਿਵਾਸੀ ਮੁਰਾਦਾਬਾਦ ਸ਼ਾਮਿਲ ਸਨ | ਇਨ੍ਹਾਂ ਪ੍ਰਤੀ ਪੁਲਿਸ ਨੂੰ ਉਦੋਂ ਜਾਣਕਾਰੀ ਮਿਲੀ ਜਦੋਂ ਪੁਲਿਸ ਗਸ਼ਤ ਕਰ ਰਹੀ ਸੀ ਅਤੇ ਇਨ੍ਹਾਂ ਨੂੰ ਜਮੁਨਾ ਖਾਦਰ ਪੁਸਤਾ ਰੋਡ ਹਨੂੰਮਾਨ ਚੌਕ ਵਜ਼ੀਰਾਬਾਦ ਦੇ ਕੋਲ ਪੁੱਜਦੇ ਹੀ ਇਕ ਗੁਪਤ ਸੂਚਨਾ ਮਿਲੀ ਕਿ ਇਕ ਵਿਅਕਤੀ ਗੈਰ-ਕਾਨੂੰਨੀ ਹਥਿਆਰ ਲੈ ਕੇ ਘੁੰਮ ਰਿਹਾ ਹੈ | ਪੁਲਿਸ ਨੇ ਮੌਕੇ 'ਤੇ ਜਾ ਕੇ ਮੁਹੰਮਦ ਮਯੂਰ ਨੂੰ ਫੜ ਲਿਆ | ਜਦੋਂ ਉਸ ਦੀ ਪੁਲਿਸ ਨੇ ਤਲਾਸ਼ੀ ਲਈ ਤਾਂ ਉਸ ਕੋਲੋਂ ਦੋ ਦੇਸੀ ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ | ਪੁਲਿਸ ਨੇ ਮਾਮਲਾ ਦਰਜ ਕਰਕੇ ਜਦੋਂ ਮੁਲਜ਼ਮ ਤੋਂ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਸਾਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ | ਪੁਲਿਸ ਇਨ੍ਹਾਂ ਤੋਂ ਹੋਰ ਜਾਣਕਾਰੀ ਲੈ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ 11ਵੀਂ ਕਲਾਸ ਨਾਨ-ਪਲਾਨ ਦੇ ਦਾਖ਼ਲੇ ਪ੍ਰਤੀ ਵਿਭਾਗ ਨੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ ਅਗਲੀ ਖ਼ਬਰ 'ਆਪ' ਵਾਲੇ ਟਰੇਡ ਡੀਲਰ, ਜਿੱਧਰ ਸ਼ੇਅਰ ਜ਼ਿਆਦਾ ਮਿਲਿਆ, ਉੱਧਰ ਹੀ ਜਾਣਗੇ- ਬਾਜਵਾ
Ad Position 24