19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

11ਵੀਂ ਕਲਾਸ ਨਾਨ-ਪਲਾਨ ਦੇ ਦਾਖ਼ਲੇ ਪ੍ਰਤੀ ਵਿਭਾਗ ਨੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ

Ad Position 21
No active advertisement
ਅਜੀਤ ਡੈਸਕ 26-04-2026
ਨਵੀਂ ਦਿੱਲੀ, 25 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਸਵੀਂ ਕਲਾਸ ਦੇ ਨਤੀਜੇ ਆਉਣ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਨੇ ਸੈਸ਼ਨ 2026-27 ਲਈ 11ਵੀਂ ਕਲਾਸ ਵਿਚ ਨਾਨ-ਪਲਾਨ ਦਾਖ਼ਲੇ ਪ੍ਰਤੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ | ਇਸ ਲਈ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 30 ਅਪ੍ਰੈਲ ਤੋਂ ਸ਼ੁਰੂ ਹੋਵੇਗੀ | ਇਹ ਦਾਖ਼ਲਾ ਪ੍ਰਕਿਰਿਆ 3 ਪੜਾਵਾਂ ਵਿਚ ਪੂਰੀ ਕੀਤੀ ਜਾਵੇਗੀ | ਇਸ ਦਾ ਪਹਿਲਾ ਪੜਾਅ 30 ਅਪ੍ਰੈਲ ਤੋਂ ਲੈ ਕੇ 20 ਮਈ ਤੱਕ ਚੱਲੇਗਾ | ਦੂਸਰਾ ਤੇ ਤੀਸਰਾ ਪੜਾਅ ਜੂਨ-ਜੁਲਾਈ ਅਤੇ ਜੁਲਾਈ-ਅਗਸਤ ਮਹੀਨੇ ਸ਼ੁਰੂ ਹੋਵੇਗਾ | ਹਰੇਕ ਪੜਾਅ ਦੇ ਬਾਅਦ ਜੋ ਸਕੂਲ ਅਲਾਟ ਕੀਤੇ ਜਾਣਗੇ, ਉਸ ਦੀ ਸੂਚੀ ਜਾਰੀ ਕੀਤੀ ਜਾਵੇਗੀ | ਇਸ ਉਪਰੰਤ ਦਸਤਾਵੇਜ਼ਾਂ ਦੀ ਜਾਂਚ ਹੋਵੇਗੀ, ਜਿਨ੍ਹਾਂ ਵਿਦਿਆਰਥੀਆਂ ਨੇ ਸੈਸ਼ਨ 2025-26 ਵਿਚ ਦਿੱਲੀ ਦੇ ਸਰਕਾਰੀ ਜਾਂ ਸਹਾਇਤਾ ਪ੍ਰਾਪਤ ਸਕੂਲਾਂ ਤੋਂ 10ਵੀਂ ਪਾਸ ਕੀਤੀ ਹੈ ਉਹ ਆਨਲਾਈਨ ਦਾਖ਼ਲੇ ਦੇ ਯੋਗ ਨਹੀਂ ਹੋਣਗੇ ਅਤੇ ਉਨ੍ਹਾਂ ਨੂੰ ਆਪਣੇ ਹੀ ਸਕੂਲ ਵਿਚ 11ਵੀਂ ਕਲਾਸ ਅੰਦਰ ਦਾਖ਼ਲਾ ਲੈਣਾ ਹੋਵੇਗਾ | 11ਵੀਂ ਕਲਾਸ ਦੇ ਦਾਖ਼ਲੇ ਪ੍ਰਤੀ ਉਮਰ 15 ਤੋਂ 17 ਸਾਲ ਦੇ ਵਿਚਕਾਰ ਰੱਖੀ ਗਈ ਹੈ | ਵਿਸ਼ੇਸ਼ ਹਾਲਾਤ ਪ੍ਰਤੀ ਛੂਟ ਦਿੱਤੀ ਜਾ ਸਕਦੀ ਹੈ | ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਉਪਰੋਕਤ ਦਾਖ਼ਲੇ ਪ੍ਰਤੀ ਜੋ ਦਾਖ਼ਲਾ ਫਾਰਮ ਹੈ, ਉਹ ਬਹੁਤ ਹੀ ਆਸਾਨ ਰੱਖਿਆ ਗਿਆ ਹੈ | ਵਿਦਿਆਰਥੀ ਇਸ ਲਈ ਨਜ਼ਦੀਕ ਦੇ ਸਰਕਾਰੀ ਸਕੂਲ ਦੇ ਡੈਸਕ ਦੀ ਵੀ ਮਦਦ ਲੈ ਸਕਣਗੇ | ਸਿੱਖਿਆ ਵਿਭਾਗ ਨੇ ਸਪੱਸ਼ਟ ਕਿਹਾ ਕਿ ਦਾਖ਼ਲੇ ਲਈ ਆਪਣੀ ਜਾਣਕਾਰੀ ਗਲਤ ਨਾ ਭਰੀ ਜਾਵੇ | ਇਸ ਲਈ ਜ਼ਿੰਮੇਵਾਰੀ ਫਾਰਮ ਭਰਨ ਵਾਲੇ ਦੀ ਹੀ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਵਿਸ਼ੇਸ਼ ਜਨਰਲ ਇਜਲਾਸ ਨੂੰ 'ਗੈਰ ਕਾਨੂੰਨੀ' ਤੇ 'ਗੈਰ ਵਾਜਬ' ਦੱਸਦਿਆਂ ਵਿਰੋਧੀ ਧਿਰ ਨੇ ਕੀਤਾ 'ਬਾਈਕਾਟ' ਦਿੱਲੀ ਕਮੇਟ... ਅਗਲੀ ਖ਼ਬਰ ਪੁਲਿਸ ਨੇ ਫੜੀ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ
Ad Position 24