19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਵਿਸ਼ੇਸ਼ ਜਨਰਲ ਇਜਲਾਸ ਨੂੰ 'ਗੈਰ ਕਾਨੂੰਨੀ' ਤੇ 'ਗੈਰ ਵਾਜਬ' ਦੱਸਦਿਆਂ ਵਿਰੋਧੀ ਧਿਰ ਨੇ ਕੀਤਾ 'ਬਾਈਕਾਟ' ਦਿੱਲੀ ਕਮੇਟੀ ਪ੍ਰਬੰਧਕਾਂ ਨੇ ਅਖੌਤੀ ਇਜਲਾਸ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਝੂਠ ਬੋਲਿਆ- ਸਰਨਾ, ਜੀਕੇ

Ad Position 21
No active advertisement
ਅਜੀਤ ਡੈਸਕ 26-04-2026
ਨਵੀਂ ਦਿੱਲੀ,25 ਅਪ੍ਰੈਲ(ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸੀਨੀਅਰ ਆਗੂ ਮਨਜੀਤ ਸਿੰਘ ਜੀ.ਕੇ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਪ੍ਰਬੰਧਕਾਂ ਵੱਲੋਂ ਸੱਦੇ ਗਏ ਵਿਸ਼ੇਸ਼ ਜਨਰਲ ਇਜਲਾਸ ਨੂੰ ਗੈਰ ਕਾਨੂੰਨੀ ਅਤੇ ਗੈਰ ਵਾਜਬ ਕਰਾਰ ਦੇਣ ਦੇ ਨਾਲ ਹੀ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਕਰਾਰ ਦਿੱਤਾ ਹੈ ¢ ਸਰਨਾ ਤੇ ਜੀ.ਕੇ. ਨੇ ਕਿਹਾ ਕਿ 25 ਅਕਤੂਬਰ 2025 ਦੇ ਪਿਛਲੇ ਇਜਲਾਸ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਲਿਖਤੀ ਆਦੇਸ਼ ਰਾਹੀਂ ਰੋਕ ਲਗਾਈ ਗਈ ਸੀ ਪਰ ਹੁਣ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਗਾਊਾ ਮਨਜ਼ੂਰੀ ਲਏ ਬਗੈਰ ਹੀ ਇਹ ਲੜੀਵਾਰ ਦੂਜਾ ਗੈਰ ਕਾਨੂੰਨੀ ਇਜਲਾਸ ਸੱਦਿਆ ਗਿਆ ¢ ਉਨ੍ਹਾਂ ਕਿਹਾ ਕਿ ਪਿਛਲੇ ਗੈਰ ਕਾਨੂੰਨੀ ਅਤੇ ਪਾਬੰਦੀ ਸ਼ੁਦਾ ਇਜਲਾਸ ਦੀ ਕਾਰਵਾਈ ਦੀ ਇਸ ਇਜਲਾਸ 'ਚ ਪ੍ਰੋੜਤਾ ਕਰਨ ਦਾ ਏਜੰਡਾ ਸਮੂਹ ਮੈਂਬਰਾਂ ਨੂੰ ਭੇਜਿਆ ਗਿਆ ਸੀ¢ ਇਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਿਆਂ ਦੇ ਸੱਦੇ ਗੈਰ ਕਾਨੂੰਨੀ ਅਤੇ ਪਾਬੰਦੀ ਸ਼ੁਦਾ ਇਜਲਾਸ 'ਚ ਨਹੀਂ ਜਾਣ ਦਾ ਸਾਡੇ ਮੈਂਬਰਾਂ ਨੇ ਕੱਲ੍ਹ ਮੀਟਿੰਗ 'ਚ ਫ਼ੈਸਲਾ ਲਿਆ ਸੀ ¢ ਸਰਨਾ ਨੇ ਪੁੱਛਿਆ, ਕੀ ਕਦੇ ਕਿਸੇ ਇਜਲਾਸ 'ਚ ਪਾਸ ਕੀਤੇ ਅਖੌਤੀ ਮਤਿਆਂ ਦੀ ਮੁੜ ਤਸਦੀਕ ਕੀਤੀ ਜਾ ਸਕਦੀ ਹੈ ? ਸਰਨਾ ਨੇ ਕਿਹਾ ਕਿ ਇਸੇ ਕਰਕੇ ਹੀ ਉਨ੍ਹਾਂ (ਸਰਨਾ) ਵੱਲੋਂ ਸਰਕਾਰ ਨੂੰ ਦਿੱਤੇ ਗਏ ਇਤਰਾਜ਼ ਕਰਕੇ ਡਾਇਰੈਕਟਰ ਗੁਰਦੁਆਰਾ ਚੋਣਾਂ ਵੱਲੋਂ 23 ਅਪ੍ਰੈਲ 2026 ਨੂੰ ਦਿੱਲੀ ਕਮੇਟੀ ਪ੍ਰਧਾਨ ਨੂੰ ਚਿੱਠੀ ਭੇਜੀ ਗਈ ਸੀ ¢ ਪਰ ਕਮੇਟੀ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਦਿੱਲੀ ਸਰਕਾਰ ਤੇ ਦਿੱਲੀ ਕਮੇਟੀ ਐਕਟ ਦੀ ਕੋਈ ਪਰਵਾਹ ਨਹੀਂ ਕੀਤੀ ¢ ਸਰਨਾ ਨੇ ਕਾਲਕਾ ਦੀ ਪਾਰਟੀ ਦਾ ਚੋਣ ਨਿਸ਼ਾਨ ਖ਼ਤਰੇ 'ਚ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਸ ਸਾਰਾ ਡਰਾਮਾ ਆਪਣੇ ਮੈਂਬਰਾਂ ਨੂੰ ਗੁਮਰਾਹ ਕਰਨ ਲਈ ਇਨ੍ਹਾਂ ਨੇ ਮਜਬੂਰੀ 'ਚ ਰਚਿਆ ਗਿਆ ਹੈ ¢ ਜੀਕੇ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਅਖੌਤੀ ਇਜਲਾਸ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਠ ਬੋਲਿਆ ਹੈ ¢ ਕਿਉਂਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਦਿੱਲੀ ਸਰਕਾਰ ਵੀ ਇਸ ਬੋਗਸ ਇਜਲਾਸ ਦੀ ਵਿਧਾਨਕਤਾ ਉੱਤੇ ਉਂਗਲ ਚੁੱਕ ਰਹੇ ਹਨ ¢
Ad Position 22
No active advertisement
ਪਿਛਲੀ ਖ਼ਬਰ ਗਰਮੀ ਦੇ ਮੌਸਮ ਵਿਚ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਚਲਾਏਗਾ ਵਿਸ਼ੇਸ਼ ਰੇਲ ਗੱਡੀਆਂ ਅਗਲੀ ਖ਼ਬਰ 11ਵੀਂ ਕਲਾਸ ਨਾਨ-ਪਲਾਨ ਦੇ ਦਾਖ਼ਲੇ ਪ੍ਰਤੀ ਵਿਭਾਗ ਨੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ
Ad Position 24