21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ 7ਵੇਂ ਦਿਨ 'ਚ ਦਾਖਲ

Ad Position 21
No active advertisement
ਅਜੀਤ ਡੈਸਕ 08-05-2026

ਯਮੁਨਾਨਗਰ, 7 ਮਈ (ਗੁਰਦਿਆਲ ਸਿੰਘ ਨਿਮਰ)-ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਅੱਜ ਸੱਤਵੇਂ ਦਿਨ 'ਚ ਦਾਖਲ ਹੋ ਗਈ, ਜਦਕਿ ਦੂਜੇ ਪਾਸੇ ਸ਼ਹਿਰ ਭਰ 'ਚ ਕੂੜੇ ਦੇ ਢੇਰ ਲੱਗ ਗਏ ਹਨ | ਅੱਜ ਹੜਤਾਲ ਦੀ ਅਗਵਾਈ ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਇਕਾਈ ਦੇ ਉਪ ਪ੍ਰਧਾਨ ਜਨਕ ਰਾਜ ਵਲੋਂ ਗਈ, ਜਦਕਿ ਸਟੇਜ ਦਾ ਸੰਚਾਲਨ ਸਕੱਤਰ ਸੁਭਾਸ਼ ਨੇ ਕੀਤਾ | ਅੱਜ ਸੱਤਵੇਂ ਦਿਨ ਸੈਂਕੜੇ ਸਫ਼ਾਈ ਕਰਮਚਾਰੀਆਂ ਨੇ ਹੜਤਾਲ 'ਚ ਹਿੱਸਾ ਲੈਂਦਿਆਂ ਹਰਿਆਣਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੀ ਇਕਾਈ ਦੇ ਮੁੱਖ ਸਲਾਹਕਾਰ ਰਾਜ ਕੁਮਾਰ ਛਛੌਲੀ ਨੇ ਕਿਹਾ ਕਿ ਜੇਕਰ ਸਰਕਾਰ ਜਲਦ ਗੱਲਬਾਤ ਲਈ ਸੂਬਾ ਕਮੇਟੀ ਦੇ ਵਫ਼ਦ ਨੂੰ ਨਹੀਂ ਬੁਲਾਉਂਦੀ ਤਾਂ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਗੰਦਗੀ ਕਾਰਨ ਪੈਰ ਪਸਾਰਨ ਵਾਲੀਆਂ ਬਿਮਾਰੀਆਂ ਅਤੇ ਅਸੁਵਿਧਾਵਾਂ ਲਈ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਸਿੱਧ ਤੌਰ 'ਤੇ ਜ਼ਿੰਮੇਵਾਰ ਹੋਵੇਗਾ | ਉਨ੍ਹਾਂ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਕਿ ਜਥੇਬੰਦੀ ਦੇ ਵਫ਼ਦ ਨੂੰ ਜਲਦ ਸੱਦ ਕੇ ਗੱਲਬਾਤ ਰਾਹੀਂ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ | ਇਸ ਮੌਕੇ ਨਗਰ ਨਿਗਮ ਕਰਮਚਾਰੀ ਯੂਨੀਅਨ ਇਕਾਈ ਦੇ ਪ੍ਰਧਾਨ ਪਪਾਲਾ ਜੀ, ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਪਰੋਚਾ, ਸ਼ਹਿਰ ਸਕੱਤਰ ਸੰਜੀਤ ਤਿਗਰਾ, ਉਪ ਪ੍ਰਧਾਨ ਰਮਨ ਵੇਦ, ਉਪ ਪ੍ਰਧਾਨ ਸੰਨੀ, ਸੋਰਨ, ਸ਼ਿਆਮ ਲਾਲ, ਅਮਿਤ, ਸੁਨੀਲ, ਕਨੱ੍ਹਈਆ, ਸੁਰੇਸ਼ ਸ਼ਾਦੀਪੁਰ ਤੇ ਸੰਜੇ ਗਹਿਲੋਤ ਸਮੇਤ ਹੋਰ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਠੇਕੇਦਾਰ ਰਾਹੀਂ ਕੂੜਾ ਚੁਕਵਾਉਣ ਦੀ ਕੋਸ਼ਿਸ਼ ਫੇਲ੍ਹ • ਸਫਾਈ ਮੁਲਾਜਮਾਂ ਵਲੋਂ ਪ੍ਰਦਰਸ਼ਨ • ਤੀਜੇ ਦਿਨ ਵਿਗੜੀ ਸਫਾਈ ਵਿ... ਅਗਲੀ ਖ਼ਬਰ ਸਫ਼ਾਈ ਤੇ ਫਾਇਰ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਸਰਕਾਰ ਗੰਭੀਰ ਨਹੀਂ- ਕਰਨ ਕੁਨਾਲ ਸਿੰਘ <br/>
Ad Position 24