11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਦਿੱਲੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ 22 ਡੱਬੇ ਫੜੇ

Ad Position 21
No active advertisement
ਅਜੀਤ ਡੈਸਕ 12-05-2026
ਨਵੀਂ ਦਿੱਲੀ, 11 ਮਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੇ ਮਾਦੀਪੁਰ ਥਾਣੇ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ 22 ਡੱਬੇ ਫੜੇ ਹਨ, ਜਿਨ੍ਹਾਂ 'ਚ 1100 ਦੇ ਕਰੀਬ ਸ਼ਰਾਬ ਦੇ ਕੁਆਰਟਰ ਸਨ | ਇਸ ਮਾਮਲੇ 'ਚ ਪੁਲਿਸ ਨੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਫੜੀ ਗਈ ਸ਼ਰਾਬ ਹਰਿਆਣਾ 'ਚ ਵਿੱਕਰੀ ਲਈ ਸੀ | ਪੁਲਿਸ ਨੇ ਇਹ ਕਾਰ ਵੀ ਫੜੀ ਹੈ ਜਿਸ 'ਚ ਸ਼ਰਾਬ ਰੱਖੀ ਗਈ ਸੀ | ਫੜੇ ਗਏ ਦੋਸ਼ੀ ਦਾ ਨਾਂਅ ਭਗਵਾਨ (24) ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਤੋਂ ਪੁੱਛ ਪੜਤਾਲ ਕੀਤੀ ਹੈ | ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਆਰਥਿਕ ਹਾਲਤ ਮਾੜੀ ਹੋਣ ਕਰਕੇ ਉਹ ਪਿਛਲੇ ਦੋ- ਤਿੰਨ ਮਹੀਨਿਆਂ ਤੋਂ ਸ਼ਰਾਬ ਦੀ ਸਪਲਾਈ ਕਰ ਰਿਹਾ ਸੀ ਅਤੇ ਪਹਿਲਾਂ ਕਦੇ ਵੀ ਫੜਿਆ ਨਹੀਂ ਗਿਆ ਸੀ | ਪਹਿਲੀ ਵਾਰ ਪੁਲਿਸ ਨੇ ਉਸ ਨੂੰ ਗਿ੍ਫਤਾਰ ਕੀਤਾ ਹੈ | ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਗਸ਼ਤ ਦੌਰਾਨ ਦਿੱਲੀ ਦੇ ਰਘੁਵੀਰ ਨਗਰ ਦੀ ਰੋਡ ਤੋਂ ਸ਼ੱਕੀ ਨੂੰ ਕਾਰ ਰੋਕ ਕੇ ਗਿ੍ਫਤਾਰ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਕਾਰ ਸਵਾਰ ਕੋਲੋਂ 216 ਬੋਤਲ ਨਾਜਾਇਜ਼ ਦੇਸੀ ਸ਼ਰਾਬ ਤੇ ਬੀਅਰ ਬਰਾਮਦ ਅਗਲੀ ਖ਼ਬਰ ਘਰੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਨ ਦੇ ਮਾਮਲੇ 'ਚ ਦੋ ਜਣੇ ਗਿ੍ਫ਼ਤਾਰ
Ad Position 24