19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕਸਤੂਰਬਾ ਗਾਂਧੀ ਵਿਦਿਆਲਿਆ ਖਾਈ ਵਿਖੇ ਅਧਿਆਪਕ-ਮਾਪੇ ਬੈਠਕ ਹੋਈ <br/>

Ad Position 21
No active advertisement
ਕਸਤੂਰਬਾ ਗਾਂਧੀ ਸਕੂਲ ਖਾਈ ਵਿਖੇ ਬੈਠਕ 'ਚ ਵਿਚਾਰ ਰਖਦੇ ਪਿ੍ੰਸੀਪਲ ਤੇ ਹੋਰ | ਤਸਵੀਰ : ਬੇਅੰਤ ਕੌਰ ਮੰਡੇਰ <br/> 24-05-2026
ਰਤੀਆ, 23 ਮਈ (ਬੇਅੰਤ ਕੌਰ ਮੰਡੇਰ)- ਸਥਾਨਕ ਕਸਤੂਰਬਾ ਗਾਂਧੀ ਬਾਲਿਕਾ ਸਕੂਲ ਖਾਈ ਵਿਖੇ ਅਧਿਆਪਕ-ਮਾਪੇ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਪਿ੍ੰਸੀਪਲ ਅਵਨੀਸ਼ ਗਰਗ ਨੇ ਕੀਤੀ | ਉਨ੍ਹਾਂ ਸਕੂਲ ਵਲੋਂ ਮੌਜੂਦ ਸਾਰੇ ਮਾਪਿਆਂ ਦਾ ਸਵਾਗਤ ਕੀਤਾ | ਮਾਪਿਆਂ ਨੂੰ ਹਾਲ ਹੀ 'ਚ ਹੋਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੂੰ ਆਉਣ ਵਾਲੇ 2026-27 ਅਕਾਦਮਿਕ ਸਾਲ ਲਈ ਸਕੂਲ 'ਚ ਹੋਰ ਕੁੜੀਆਂ ਨੂੰ ਦਾਖਲ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ | ਐਸ.ਐਮ.ਸੀ. ਪ੍ਰਧਾਨ ਮਨਜੀਤ ਕੌਰ ਨੇ ਵੀ ਆਪਣੇ ਵਿਚਾਰ ਰੱਖੇ | ਪਿ੍ੰਸੀਪਲ ਨੇ ਦੱਸਿਆ ਕਿ ਸਕੂਲ ਦਿਨ 'ਚ 3 ਵਾਰ ਖਾਣਾ, 6ਵੀਂ ਤੋਂ 8ਵੀਂ ਜਮਾਤ ਦੀਆਂ ਕੁੜੀਆਂ ਲਈ ਮੁਫ਼ਤ ਵਰਦੀਆਂ ਅਤੇ ਸਾਰੀਆਂ ਕੁੜੀਆਂ ਲਈ 100 ਜੇਬ ਮਨੀ ਪ੍ਰਦਾਨ ਕਰਦਾ ਹੈ | ਪਿ੍ੰਸੀਪਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਛੁੱਟੀਆਂ ਤੋਂ ਅਗਲੇ ਦਿਨ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤਾਂ ਜੋ ਪੜ੍ਹਾਈ ਸੁਚਾਰੂ ਢੰਗ ਨਾਲ ਜਾਰੀ ਰਹਿ ਸਕੇ | ਇਸ ਮੌਕੇ ਕੰਵਰਜੀਤ ਸਿੰਘ, ਬਨਵਾਰੀ ਲਾਲ, ਚਰਨਜੀਤ ਸਿੰਘ, ਸੋਨੂੰ ਗਰਗ, ਘਨਸ਼ਿਆਮ, ਸਰਿਤਾ ਰਾਣੀ, ਸੀਮਾ ਰਾਣੀ, ਸ਼ੀਨੂੰ, ਸੁਨੀਤਾ ਰਾਣੀ, ਬੇਅੰਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਕੂਟੀ ਸਵਾਰ ਪਿਤਾ ਤੇ ਸਕੂਲੀ ਬੱਚੀਆਂ ਨੂੰ ਕਾਰ ਨੇ ਮਾਰੀ ਟੱਕਰ, ਹੰਗਾਮੇ ਤੋਂ ਬਾਅਦ ਹੋਈ ਕੁੱਟਮਾਰ <br/> ਅਗਲੀ ਖ਼ਬਰ ਅੱਗ ਲੱਗਣ ਕਾਰਨ ਝੁੱਗੀਆਂ ਵਿਚ ਪਿਆ ਸਾਮਾਨ ਸੜ ਕੇ ਸੁਆਹ ਸਹਾਰਾ ਰੈਸਕਿਊ ਟੀਮ ਮੌਕੇ 'ਤੇ ਪਹੁੰਚੀ ਅਤੇ ਤੁਰੰਤ ਰਾਹਤ ਕਾਰਜ...
Ad Position 24