ਟੋਹਾਣਾ, 31 ਮਈ (ਮਨਜੀਤ ਸਿੰਘ)- ਟੋਹਾਣਾ ਖੇਤਰ ਦੇ ਪਿੰਡ ਖਨੌਰਾ ਵਿੱਚ ਪਿੰਡ ਦੇ ਵਿਚਕਾਰ ਸਥਿਤ ਗੰਦੇ ਪਾਣੀ ਦੇ ਛੱਪੜ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਗੰਭੀਰ ਚਿੰਤਾ ਪਾਈ ਜਾ ਰਹੀ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਛੱਪੜ ਹੁਣ ਲੋਕਾਂ ਲਈ ਖ਼ਤਰੇ ਦਾ ਕਾਰਨ ਬਣ ਚੁੱਕਾ ਹੈ ਅਤੇ ਇਸ ਨੂੰ Tਮੌਤ ਦਾ ਛੱਪੜUਕਿਹਾ ਜਾਣ ਲੱਗ ਪਿਆ ਹੈ | ਗ੍ਰਾਮੀਣਾਂ ਅਨੁਸਾਰ ਕਰੀਬ 15 ਸਾਲ ਪਹਿਲਾਂ ਇਸੇ ਛੱਪੜ ਵਿੱਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ | ਹੁਣ ਹਾਲ ਹੀ ਵਿੱਚ ਉਸੇ ਪਰਿਵਾਰ ਦਾ ਇੱਕ ਛੋਟਾ ਬੱਚਾ, ਜੋ ਮਿ੍ਤਕ ਦਾ ਪੋਤਾ ਦੱਸਿਆ ਜਾ ਰਿਹਾ ਹੈ, ਛੱਪੜ ਵਿੱਚ ਡਿੱਗਣ ਤੋਂ ਬਾਅਦ ਬਾਲ-ਬਾਲ ਬਚ ਗਿਆ | ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਡਰ ਅਤੇ ਰੋਸ ਦੋਵੇਂ ਦੇਖਣ ਨੂੰ ਮਿਲ ਰਹੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਛੱਪੜ ਵਿੱਚ ਇਕੱਠਾ ਹੋ ਰਿਹਾ ਗੰਦਾ ਪਾਣੀ ਅਤੇ ਉਸ ਤੋਂ ਉੱਠਦੀ ਬਦਬੂ ਨੇ ਨੇੜਲੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ | ਗਰਮੀ ਦੇ ਮੌਸਮ ਵਿੱਚ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ | ਬਦਬੂ ਦੇ ਨਾਲ-ਨਾਲ ਮੱਛਰਾਂ ਅਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ | ਗ੍ਰਾਮੀਣਾਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਸ ਖ਼ਤਰਨਾਕ ਛੱਪੜ ਨੂੰ ਜਲਦੀ ਭਰਵਾਇਆ ਜਾਵੇ ਜਾਂ ਇਸ ਦੀ ਥਾਂ ਇੱਕ ਸੁੰਦਰ ਪਾਰਕ ਵਿਕਸਿਤ ਕੀਤਾ ਜਾਵੇ, ਤਾਂ ਜੋ ਪਿੰਡ ਵਾਸੀਆਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਮਿਲ ਸਕੇ | ਉਨ੍ਹਾਂ ਕਿਹਾ ਕਿ ਜੇ ਇੱਥੇ ਪਾਰਕ ਬਣਾਇਆ ਜਾਂਦਾ ਹੈ ਤਾਂ ਬੱਚਿਆਂ, ਬਜ਼ੁਰਗਾਂ ਅਤੇ ਅÏਰਤਾਂ ਨੂੰ ਸੈਰ-ਸਪਾਟੇ ਅਤੇ ਮਨੋਰੰਜਨ ਲਈ ਇੱਕ ਵਧੀਆ ਥਾਂ ਮਿਲੇਗੀ | ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਭਵਿੱਖ ਵਿੱਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ |