ਸਿਰਸਾ, 31 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਨੇੜਲੇ ਪਿੰਡ ਭੰਬੂਰ ਨੇੜੇ ਇੱਕ ਪਸ਼ੂਆਂ ਦੇ ਬਾੜੇ ਵਿੱਚ ਗੈਰ ਕਾਨੂੰਨੀ ਤੌਰ 'ਤੇ ਸਟੋਕ ਕੀਤੀ ਯੂਰੀਆ ਖਾਦ ਦੇ ਸੈਂਕੜੇ ਗੱਟੇ ਕਿਸਾਨ ਆਗੂਆਂ, ਖੇਤੀ ਬਾੜੀ ਵਿਭਾਗ ਤੇ ਪੁਲੀਸ ਵੱਲੋਂ ਫੜੀ ਗਈ ਹੈ | ਖੇਤੀ ਲਈ ਵਰਤੀ ਜਾਣ ਵਾਲੀ ਖਾਦ ਨੂੰ ਹੋਰ ਗੱਟਿਆਂ 'ਚ ਭਰ ਕੇ ਉਨ੍ਹਾਂ ਦਾ ਟੈਗ਼ ਵੀ ਬਦਲ ਕੇ ਟਰੱਕ 'ਚ ਲੋਡ ਕਰਕੇ ਰਜਸਥਾਨ ਭੇਜੀ ਜਾਣੀ ਸੀ |ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਏਕਤਾ (ਬੀਕੇਈ) ਦੇ ਸੂਬਾਈ ਪ੍ਰਧਾਨ ਲੱਖਵਿੰਦਰ ਸਿੰਘ ਅÏਲਖ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਖੇਤੀ ਲੲਾ ਵਰਤੀ ਜਾਣ ਵਾਲੀ ਗਰੇਡ ਯੂਰੀਆ ਖਾਦ ਦੇ ਪੀਲੇ ਗੱਟਿਆਂ ਚੋਂ ਬਦਲ ਕੇ ਚਿੱਟੇ ਗੱਟਿਆਂ 'ਚ ਭਰਿਆ ਜਾ ਰਿਹਾ ਹੈ ਤੇ ਉਸ ਦੀ ਮਾਰਕਿੰਗ ਟੈਗ਼ ਵੀ ਬਦਲਿਆ ਜਾ ਰਿਹਾ ਹੈ | ਸੂਚਨਾ ਮਿਲਣ ਮਗਰੋਂ ਕਿਸਾਨ ਆਗੂ ਤੁਰੰਤ ਮੌਕੇ 'ਤੇ ਪਹੁੰਚੇ ਤੇ ਇਸ ਦੀ ਸੂਚਨਾ ਪੁਲੀਸ ਤੇ ਖੇਤੀਬਾੜੀ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਦਿੱਤੀ ਗਈ | ਜਦੋਂ ਅਧਿਕਾਰੀ ਤੇ ਪੁਲੀਸ ਮੌਕੇ 'ਤੇ ਪਹੁੰਚੇ ਤਾਂ ਉਸ ਸਮੇਂ ਖਾਦ ਦਾ ਗਰੇਡ ਬਦਲ ਕੇ ਉਸ ਨੂੰ ਟਰੱਕ 'ਚ ਲੱਦਿਆ ਜਾ ਰਿਹਾ ਸੀ | ਤੁਰੰਤ ਕਾਰਵਾਈ ਕਰਦਿਆਂ ਪੁਲੀਸ ਤੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ | ਸ਼ਿਕਾਇਤ ਮਿਲਣ ਮਗਰੋਂ ਕੁਆਲਿਟੀ ਕੰਟਰੋਲ ਇੰਸਪੈਕਟਰ, ਜੀਐਸਟੀ ਵਿਭਾਗ ਦੇ ਅਧਿਕਾਰੀ ਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਅਧਿਕਾਰੀਆਂ ਨੇ ਦੱਸਿਆ ਕਿ ਕਿ੍ਭਕੋ ਕੰਪਨੀ ਦੀ 45 ਕਿਲੋ ਦੀ ਪੈਕਿੰਗ ਜਿਸ ਦੀ ਕੀਮਤ ਕਿਸਾਨਾਂ ਲਈ 266.50 ਰੁਪਏ ਹੈ ਨੂੰ ਬਦਲ ਕੇ 50 ਕਿਲੋ ਦੀ ਪੈਕਿੰਗ ਤਿਆਰੀ ਕੀਤੀ ਜਾ ਰਹੀ ਸੀ ਅਤੇ ਇਸ ਨੂੰ ਤਕਨੀਕ ਗੇ੍ਰਡ ਵਜੋਂ ਬ੍ਰਾਂਡ ਕਰਕੇ ਰਾਜਸਥਾਨ ਦੇ ਕੋਟਾ ਭੇਜਿਆ ਜਾਣਾ ਸੀ | ਅਧਿਕਾਰੀਆਂ ਨੇ ਦੱਸਿਆ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਜਾਂਚ ਮਗਰੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ | ਉਧਰ ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ