08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪਿ੍ੰਸੀਪਲ ਗੁਲਸ਼ਨ ਅਰੋੜਾ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਬਲਾਕ ਮਲੋਟ ਦੇ ਮੁੜ ਪ੍ਰਧਾਨ ਚੁਣੇ ਗਏ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਮਲੋਟ, 31 ਮਈ (ਪਾਟਿਲ)-ਪ੍ਰਾਈਵੇਟ ਸਕੂਲ ਐਸੋਸੀਏਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਮਲੋਟ ਬਲਾਕ ਦੇ ਸਾਰੇ ਸਕੂਲਾਂ ਦੀ ਮੀਟਿੰਗ ਪ੍ਰਾਈਵੇਟ ਸਕੂਲਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਵਿੱਕੀ ਨਰੂਲਾ ਦੀ ਪ੍ਰਧਾਨਗੀ ਹੇਠ ਰੋਜ਼ ਪਬਲਿਕ ਸਕੂਲ, ਮਲੋਟ ਵਿਖੇ ਕੀਤੀ ਗਈ | ਮੀਟਿੰਗ ਵਿਚ ਮਲੋਟ ਬਲਾਕ ਦੇ ਸਾਰੇ ਸਕੂਲ ਮੁਖੀ ਸ਼ਾਮਿਲ ਹੋਏ | ਮੀਟਿੰਗ ਵਿਚ ਹਾਜ਼ਰ ਸਾਰੇ ਸਕੂਲ ਮੁਖੀਆਂ ਨੇ ਸਰਬਸੰਮਤੀ ਨਾਲ ਪਿ੍ੰਸ ਮਾਡਲ ਸਕੂਲ, ਮਲੋਟ ਦੇ ਪਿ੍ੰਸੀਪਲ ਗੁਲਸ਼ਨ ਅਰੋੜਾ ਨੂੰ ਮਲੋਟ ਬਲਾਕ ਦਾ ਮੁੜ ਪ੍ਰਧਾਨ ਅਤੇ ਰੋਜ਼ ਪਬਲਿਕ ਸਕੂਲ ਦੇ ਪਿ੍ੰਸੀਪਲ ਰਜਿੰਦਰ ਨਾਗਪਾਲ ਨੂੰ ਦੁਬਾਰਾ ਸਕੱਤਰ ਚੁਣਿਆਂ ਗਿਆ | ਸਾਰੇ ਸਕੂਲ ਮੁਖੀਆਂ ਵਲੋਂ ਉਨ੍ਹਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ | ਦੁਬਾਰਾ ਚੁਣੇ ਗਏ ਪ੍ਰਧਾਨ ਗੁਲਸ਼ਨ ਅਰੋੜਾ ਨੇ ਸਾਰੇ ਸਕੂਲ ਮੁਖੀਆਂ ਦਾ ਧੰਨਵਾਦ ਕੀਤਾ ਅਤੇ ਪੂਰਾ ਵਿਸ਼ਵਾਸ਼ ਦਿਵਾਇਆ ਕਿ ਉਹ ਸਾਰਿਆਂ ਨਾਲ ਤਾਲਮੇਲ ਬਣਾ ਕੇ ਸਕੂਲਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੂਰਾ ਸਹਿਯੋਗ ਦੇਣਗੇ ਅਤੇ ਸਾਰਿਆਂ ਨਾਲ ਰਲ ਮਿਲ ਕੇ ਕੰਮ ਕਰਨਗੇ | ਇਸ ਮੌਕੇ ਮਦਨ ਲਾਲ ਬੱਤਰਾ, ਰਛਪਾਲ ਸਿੰਘ, ਬਿੰਦਰ ਬਾਂਸਲ, ਚੰਦਰ ਮੋਹਨ ਸੁਥਾਰ, ਜੋਗਾ ਸਿੰਘ, ਸੰਦੀਪ ਗੋਇਲ, ਰਾਜਾ ਸਿੰਘ ਸਾਉਂਕੇ, ਅੰਗਰੇਜ਼ ਸਿੰਘ ਖਾਨੇ ਕੀ ਢਾਬ, ਲਖਵਿੰਦਰ ਸਿੰਘ ਲੱਕੜਵਾਲਾ, ਪੂਨਮ ਨਾਗਪਾਲ, ਕੰਵਲਜੀਤ ਕੌਰ, ਅੰਕਿਤ ਕੁਮਾਰ, ਅਭੈ ਬਾਂਸਲ ਅਤੇ ਬਲਾਕ ਮਲੋਟ ਦੇ ਸਮੂਹ ਸਕੂਲ ਮੁਖੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੈਰ ਕਾਨੂੰਨੀ ਤੌਰ 'ਤੇ ਸਟਾਕ ਕੀਤੀ ਯੂਰੀਆ ਖਾਦ ਫੜੀ <br/> ਅਗਲੀ ਖ਼ਬਰ ਥਾਂਦੇਵਾਲਾ ਦੇ ਸਰਪੰਚ ਵਲੋਂ ਅਧਿਆਪਕਾਂ ਦਾ ਸਨਮਾਨ
Ad Position 24