03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸ਼ਿਵ ਨਗਰ ਦੀਆਂ ਸੰਗਤਾਂ ਨੂੰ ਗੁ: ਪਾਉਂਟਾ ਸਾਹਿਬ ਸਮੇਤ ਹੋਰਨਾ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਵਾਏ ਨਵੀਂ ਪਨੀਰੀ ਤੇ ਨੌਜਵਾਨਾਂ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੋੜਨ ਦੀ ਲੋੜ- ਪਰਮਜੀਤ ਸਿੰਘ 'ਵੀਰਜੀ'

Ad Position 21
No active advertisement
ਅਜੀਤ ਡੈਸਕ 02-06-2026
ਨਵੀਂ ਦਿੱਲੀ, 1 ਜੂਨ (ਜਗਤਾਰ ਸਿੰਘ)-'ਗੁਰਬਾਣੀ ਰਿਸਰਚ ਫਾਊਾਡੇਸ਼ਨ' ਦੇ ਚੇਅਰਮੈਨ ਤੇ ਸ਼ਿਵ ਨਗਰ ਇਲਾਕੇ ਨਾਲ ਸਬੰਧਿਤ ਅਕਾਲੀ ਆਗੂ ਪਰਮਜੀਤ ਸਿੰਘ 'ਵੀਰਜੀ' ਵੱਲੋਂ ਸ਼ਿਵ ਨਗਰ ਅਤੇ ਵਰਿੰਦਰ ਨਗਰ ਇਲਾਕੇ ਦੀਆਂ ਸੰਗਤਾਂ ਨੂੰ ਗੁਰਦੁਆਰਾ ਪਾਉਂਟਾ ਸਾਹਿਬ ਸਮੇਤ ਹੋਰਨਾ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਵਾਏ ਗਏ ¢ ਇਸ ਸਬੰਧੀ ਪਰਮਜੀਤ ਸਿੰਘ ਵੀਰਜੀ ਨੇ ਦੱਸਿਆ ਕਿ 'ਗੁਰਬਾਣੀ ਰਿਸਰਚ ਫਾਊਾਡੇਸ਼ਨ' ਵੱਲੋਂ ਸੰਗਤਾਂ ਨੂੰ ਗੁਰਬਾਣੀ ਇਤਿਹਾਸ ਨਾਲ ਜੋੜਨ ਦੇ ਯਤਨ ਲਗਾਤਾਰ ਜਾਰੀ ਰੱਖੇ ਜਾਂਦੇ ਹਨ ਅਤੇ ਇਸੇ ਯਤਨਾਂ ਸਦਕਾ ਸੰਗਤਾਂ ਲਈ ਵਿਸ਼ੇਸ਼ ਯਾਤਰਾ ਦਾ ਪ੍ਰਬੰਧ ਕਰਕੇ ਸ਼੍ਰੀ ਪਾਉਂਟਾ ਸਾਹਿਬ ਸਮੇਤ ਹੋਰਨਾ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਵਾਏ ਗਏ ¢ ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਸਾਰੇ ਗੁਰਧਾਮਾਂ ਵਿਚ ਜਾ ਕੇ ਆਪਣਾ ਅਕੀਦਾ ਭੇਟ ਕਰਨ ਦੇ ਨਾਲ ਹੀ ਸੰਗਤਾਂ ਨੇ ਸਬੰਧਿਤ ਧਾਰਮਿਕ ਅਸਥਾਨਾਂ ਬਾਰੇ ਇਤਿਹਾਸਕ ਜਾਣਕਾਰੀ ਵੀ ਹਾਸਲ ਕੀਤੀ ¢ ਉਨ੍ਹਾਂ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਸੰਗਤਾਂ ਅਤੇ ਖ਼ਾਸਕਰ ਨਵੀਂ ਪਨੀਰੀ ਤੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜੀਏ ਅਤੇ ਨਾਲ ਹੀ ਸਿੱਖ ਇਤਿਹਾਸ ਬਾਰੇ ਸਾਂਝ ਪਵਾਉਣ ਲਈ ਵੀ ਪ੍ਰੇਰਤ ਕੀਤਾ ਜਾਵੇ ¢ ਪਰਮਜੀਤ ਸਿੰਘ ਵੀਰਜੀ ਨੇ ਦੱਸਿਆ ਕਿ ਸੰਗਤਾਂ ਲਈ ਇਤਿਹਾਸਕ ਗੁਰਧਾਮਾਂ ਦੀ ਇਹ ਸੇਵਾ ਭਵਿੱਖ ਵਿਚ ਵੀ ਲਗਾਤਾਰ ਜਾਰੀ ਰੱਖੀ ਜਾਵੇਗੀ ਅਤੇ ਵੱਧ ਤੋਂ ਵੱਧ ਸੰਗਤਾਂ ਨੂੰ ਗੁਰਬਾਣੀ ਇਤਿਹਾਸ ਨਾਲ ਜੋੜਨ ਦੇ ਉਪਰਾਲੇ ਵੀ ਕੀਤੇ ਜਾਂਦੇ ਰਹਿਣਗੇ ¢ ਉਨ੍ਹਾਂ ਇਸ ਯਾਤਰਾ ਵਿਚ ਜਾਣ ਵਾਲੀਆਂ ਸੰਗਤਾਂ ਤੇ ਸਹਿਯੋਗ ਕਰਨ ਵਾਲਿਆਂ ਦਾ ਵੀ ਧੰਨਵਾਦ ਕੀਤਾ ¢
Ad Position 22
No active advertisement
ਪਿਛਲੀ ਖ਼ਬਰ ਚੋਣਾਂ ਲਮਕਾ ਕੇ ਦਿੱਲੀ ਕਮੇਟੀ 'ਤੇ ਗੈਰ ਕਾਨੂੰਨੀ ਕਬਜ਼ਾ ਕਾਇਮ ਰੱਖਣਾ ਚਾਹੁੰਦੇ ਨੇ ਹਰਮੀਤ ਕਾਲਕਾ- ਸਰਨਾ ਅਗਲੀ ਖ਼ਬਰ ਚੋਣਾਂ ਲਮਕਾ ਕੇ ਦਿੱਲੀ ਕਮੇਟੀ 'ਤੇ ਗੈਰ ਕਾਨੂੰਨੀ ਕਬਜ਼ਾ ਕਾਇਮ ਰੱਖਣਾ ਚਾਹੁੰਦੇ ਨੇ ਹਰਮੀਤ ਕਾਲਕਾ- ਸਰਨਾ
Ad Position 24