02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਦਾ 10 ਰੋਜ਼ਾ ਸੰਯੁਕਤ ਸਾਲਾਨਾ ਸਿਖਲਾਈ ਕੈਂਪ ਸ਼ੁਰੂ

ਯਮੁਨਾਨਗਰ, 2 ਅਕਤੂਬਰ (ਗੁਰਦਿਆਲ ਸਿੰਘ ਨਿਮਰ)- 14 ਹਰਿਆਣਾ ਬਟਾਲੀਅਨ ਐਨ. ਸੀ.

Ad Position 21
No active advertisement
ਅਜੀਤ ਡੈਸਕ 03-10-2026
ਯਮੁਨਾਨਗਰ, 2 ਅਕਤੂਬਰ (ਗੁਰਦਿਆਲ ਸਿੰਘ ਨਿਮਰ)- 14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਦਾ 10 ਰੋਜ਼ਾ ਸੰਯੁਕਤ ਸਾਲਾਨਾ ਸਿਖਲਾਈ ਕੈਂਪ ਅੱਜ ਕਪਾਲਮੋਚਨ ਵਿਆਸਪੁਰ ਨੇੜੇ ਸ਼ੁਰੂ ਹੋਇਆ। ਇਹ ਕੈਂਪ ਬ੍ਰਿਗੇਡੀਅਰ ਰੋਹਿਤ ਸਹਿਲ, ਵੀ. ਐਸ. ਐਮ. ਗਰੁੱਪ ਕਮਾਂਡਰ ਅੰਬਾਲਾ ਗਰੁੱਪ ਦੇ ਨਿਰਦੇਸ਼ਾਂ ਅਨੁਸਾਰ ਤੇ ਕਰਨਲ ਪੰਕਜ ਪਾਰੀਕ ਕਮਾਂਡਿੰਗ ਅਫਸਰ 14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਯਮੁਨਾਨਗਰ ਦੀ ਕਮਾਂਡ ਹੇਠ ਲਗਾਇਆ ਜਾ ਰਿਹਾ ਹੈ। ਕੈਂਪ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਲੈਫਟੀਨੈਂਟ ਕਰਨਲ ਕੁਮਿਦ ਮੈਣੀ ਪ੍ਰਸ਼ਾਸਨਿਕ ਅਧਿਕਾਰੀ ਨਿਭਾ ਰਹੇ ਹਨ ਜਦਕਿ ਸਿਖਲਾਈ ਸੂਬੇਦਾਰ ਮੇਜਰ ਜਸਵੰਤ ਸਿੰਘ ਅਤੇ ਉਨ੍ਹਾਂ ਦੀ ਪੀ. ਆਈ. ਸਟਾਫ ਦੀ ਟੀਮ ਦੀ ਨਿਗਰਾਨੀ ਹੇਠ ਦਿੱਤੀ ਜਾਵੇਗੀ। ਕਰਨਲ ਪੰਕਜ ਪਾਰੀਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿਚ 12 ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਕੁੱਲ 450 ਐਨ. ਸੀ. ਸੀ. ਕੈਡਿਟ ਹਿੱਸਾ ਲੈ ਰਹੇ ਹਨ। ਕੈਂਪ ਵਿਚ ਕੈਡਿਟਾਂ ਦੇ ਨਾਲ 8 ਐਸੋਸੀਏਟ ਐਨ. ਸੀ. ਸੀ. ਅਫਸਰ ਅਤੇ ਕੇਅਰ ਟੇਕਰ ਅਫਸਰ ਵੀ ਮੌਜੂਦ ਹਨ, ਜਿਨ੍ਹਾਂ ਵਿਚ ਕੈਪਟਨ ਮਨਦੀਪ, ਲੈਫਟੀਨੈਂਟ (ਡਾ.) ਜੋਸ਼ਪ੍ਰੀਤ ਸਿੰਘ, ਕੈਪਟਨ ਨਿਰਮਲ ਸੈਣੀ, ਕੈਪਟਨ ਗੀਤੂ ਖੰਨਾ, ਫਸਟ ਅਫਸਰ ਅੰਜੂ ਗੰਭੀਰ ਤੇ ਸੀ.ਟੀ.ਓ. ਅਮਿਤ, ਤਰਨਦੀਪ ਕੌਰ ਤੇ ਅੰਜੂ ਬਾਲਾ ਸ਼ਾਮਿਲ ਹਨ। 10 ਰੋਜ਼ਾ ਕੈਂਪ ਦੌਰਾਨ ਕੈਡਿਟਾਂ ਨੂੰ ਡਰਿੱਲ, ਹਥਿਆਰ ਸਿਖਲਾਈ, ਨਕਸ਼ਾ ਪੜ੍ਹਨਾ, ਮੁੱਢਲੀ ਸਹਾਇਤਾ , ਆਫ਼ਤ ਪ੍ਰਬੰਧਨ, ਸ਼ਖ਼ਸੀਅਤ ਵਿਕਾਸ ਦੀ ਸਿਖਲਾਈ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਖੇਡਾਂ ’ਚ ਕਾਂਸੀ ਦਾ ਤਗਮਾ ਜਿੱਤ ਕੇ ਟੋਹਾਣਾ ਦੇ ਪਿੰਡ ਬੋਸਤੀ ਪਹੁੰਚੀ ਪੂਜਾ ਅਗਲੀ ਖ਼ਬਰ ਜੀ. ਐਨ. ਜੀ. ਨੇ ਜ਼ੋਨਲ ਸ਼ਤਰੰਜ ਟੂਰਨਾਮੈਂਟ ਜਿੱਤਿਆ
Ad Position 24