02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਏਸ਼ੀਅਨ ਖੇਡਾਂ ’ਚ ਕਾਂਸੀ ਦਾ ਤਗਮਾ ਜਿੱਤ ਕੇ ਟੋਹਾਣਾ ਦੇ ਪਿੰਡ ਬੋਸਤੀ ਪਹੁੰਚੀ ਪੂਜਾ

ਟੋਹਾਣਾ, 2 ਅਕਤੂਬਰ (ਮਨਜੀਤ ਸਿੰਘ)- ਏਸ਼ੀਅਨ ਖੇਡਾਂ-2026 ਦੇ ਉੱਚੀ ਛਾਲ (ਹਾਈ ਜੰਪ) ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਹਲਕਾ ਟੋਹਾਣਾ ਦੇ ਪਿੰਡ ਬੋਸਤੀ ਪਹੁੰਚੀ ਖਿਡਾਰਨ ਪੂਜਾ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪੂਜਾ ਦੇ ਗਲ ਵਿੱਚ ਏਸ਼ੀਅਨ ਖੇਡਾਂ ਦੌਰਾਨ ਜਿੱਤਿਆ ਕਾਂਸੀ ਦਾ ਤਗਮਾ ਪਾਇਆ ਹੋਇਆ ਸੀ ਅਤੇ ਉਸ ਦੇ ਚਿਹਰੇ ’ਤੇ ਜਿੱਤ ਦੀ ਖੁਸ਼ੀ ਸਾਫ਼ ਝਲਕ ਰਹੀ ਸੀ।

Ad Position 21
No active advertisement
ਏਸ਼ੀਅਨ ਖੇਡਾਂ-2026 ਵਿੱਚ ਕਾਂਸੀ ਦਾ ਤਗਮਾ ਜਿੱਤਣ ਬਾਅਦ ਹਲਕਾ ਟੋਹਾਣਾ ਦੇ ਪਿੰਡ ਬੋਸਤੀ ਆਪਣੇ ਘਰ ਪਿੰਡ ਪਹੁੰਚੀ ਪੂਜਾ। ਤਸਵੀਰ : ਮਨਜੀਤ ਸਿੰਘ ਟੋਹਾਣਾ 03-10-2026
ਟੋਹਾਣਾ, 2 ਅਕਤੂਬਰ (ਮਨਜੀਤ ਸਿੰਘ)- ਏਸ਼ੀਅਨ ਖੇਡਾਂ-2026 ਦੇ ਉੱਚੀ ਛਾਲ (ਹਾਈ ਜੰਪ) ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਹਲਕਾ ਟੋਹਾਣਾ ਦੇ ਪਿੰਡ ਬੋਸਤੀ ਪਹੁੰਚੀ ਖਿਡਾਰਨ ਪੂਜਾ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪੂਜਾ ਦੇ ਗਲ ਵਿੱਚ ਏਸ਼ੀਅਨ ਖੇਡਾਂ ਦੌਰਾਨ ਜਿੱਤਿਆ ਕਾਂਸੀ ਦਾ ਤਗਮਾ ਪਾਇਆ ਹੋਇਆ ਸੀ ਅਤੇ ਉਸ ਦੇ ਚਿਹਰੇ ’ਤੇ ਜਿੱਤ ਦੀ ਖੁਸ਼ੀ ਸਾਫ਼ ਝਲਕ ਰਹੀ ਸੀ। ਏਸ਼ੀਅਨ ਖੇਡਾਂ ਦੇ ਉੱਚੀ ਛਾਲ ਮੁਕਾਬਲੇ ਵਿੱਚ ਪੂਜਾ ਨੇ 1.84 ਮੀਟਰ ਦੀ ਛਲਾਂਗ ਲਗਾ ਕੇ ਤੀਜਾ ਸਥਾਨ ਹਾਸਲ ਕੀਤਾ। ਆਪਣੇ ਘਰ ਪਹੁੰਚਣ ’ਤੇ ਪੂਜਾ ਨੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ, ਕੋਚਾਂ, ਸੱਜਣਾਂ-ਮਿੱਤਰਾਂ ਤੇ ਉਨ੍ਹਾਂ ਸਾਰੇ ਜਾਣਕਾਰਾਂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਕਾਂਸੀ ਦਾ ਤਗਮਾ ਜਿੱਤਣ ਦੀ ਉਸ ਨੂੰ ਬੇਹੱਦ ਖੁਸ਼ੀ ਹੈ ਪਰ ਦਿਲ ਵਿੱਚ ਇਹ ਕਸਕ ਵੀ ਰਹੇਗੀ ਕਿ ਉਹ ਸੋਨੇ ਦਾ ਤਗਮਾ ਨਹੀਂ ਜਿੱਤ ਸਕੀ। ਇਸ ਦੇ ਬਾਵਜੂਦ ਤੀਜਾ ਸਥਾਨ ਹਾਸਲ ਕਰਕੇ ਦੇਸ਼ ਲਈ ਤਗਮਾ ਜਿੱਤਣਾ ਉਸ ਲਈ ਮਾਣ ਵਾਲੀ ਗੱਲ ਹੈ। ਪੂਜਾ ਨੇ ਦੱਸਿਆ ਕਿ ਬੰਗਲੌਰ ਵਿਖੇ ਉਸ ਦੀ ਕਰੀਬ ਨੌਂ ਮਹੀਨਿਆਂ ਤੱਕ ਸਖ਼ਤ ਸਿਖਲਾਈ ਚੱਲੀ। ਇਸ ਦੌਰਾਨ ਉਸ ਨੇ ਆਪਣੀ ਤਿਆਰੀ ’ਤੇ ਪੂਰਾ ਧਿਆਨ ਦਿੱਤਾ ਤੇ ਕੋਈ ਛੁੱਟੀ ਨਹੀਂ ਕੀਤੀ। ਏਸ਼ੀਅਨ ਖੇਡਾਂ ਲਈ ਜਪਾਨ ਜਾਣ ਤੋਂ ਬਾਅਦ ਉਹ ਕਰੀਬ 20 ਦਿਨ ਉੱਥੇ ਰਹੀ ਤੇ ਲਗਭਗ ਨੌਂ ਮਹੀਨਿਆਂ ਬਾਅਦ ਆਪਣੇ ਘਰ ਪਰਤੀ ਹੈ। ਇਸੇ ਸਾਲ ਪੂਜਾ ਨੇ ਏਸ਼ੀਅਨ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 1.93 ਮੀਟਰ ਦੀ ਛਲਾਂਗ ਲਗਾ ਕੇ ਸੋਨੇ ਦਾ ਤਗਮਾ ਜਿੱਤਣ ਦੇ ਨਾਲ ਭਾਰਤੀ ਸੀਨੀਅਰ ਤੇ ਅੰਡਰ-20 ਰਿਕਾਰਡ ਵੀ ਆਪਣੇ ਨਾਂ ਕੀਤਾ ਸੀ। ਪੂਜਾ ਨੇ ਕਿਹਾ ਕਿ ਉਸ ਦਾ ਅਗਲਾ ਸੁਪਨਾ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਾ ਅਤੇ ਦੇਸ਼ ਲਈ ਸੋਨੇ ਦਾ ਤਗਮਾ ਜਿੱਤਣਾ ਹੈ।
Ad Position 22
No active advertisement
ਪਿਛਲੀ ਖ਼ਬਰ ਤਲਵਾੜਾ ’ਚ ਸੁਭਾਸ਼ ਬਰਾਲਾ ਤੇ ਪਰਮਵੀਰ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ 14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਦਾ 10 ਰੋਜ਼ਾ ਸੰਯੁਕਤ ਸਾਲਾਨਾ ਸਿਖਲਾਈ ਕੈਂਪ ਸ਼ੁਰੂ
Ad Position 24