02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਤਲਵਾੜਾ ’ਚ ਸੁਭਾਸ਼ ਬਰਾਲਾ ਤੇ ਪਰਮਵੀਰ ਖ਼ਿਲਾਫ਼ ਨਾਅਰੇਬਾਜ਼ੀ

ਟੋਹਾਣਾ, 2 ਅਕਤੂਬਰ (ਮਨਜੀਤ ਸਿੰਘ)- ਜਾਖਲ ਦੇ ਪਿੰਡ ਤਲਵਾੜਾ ਵਿਖੇ ਰੇਲਵੇ ਫਾਟਕ ਨੇੜੇ ਰਸਤੇ ਦੀ ਮੰਗ ਪੂਰੀ ਨਾ ਹੋਣ ਕਾਰਨ ਪਗੜੀ ਸੰਭਾਲ ਜੱਟਾ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਖਲ ਵਿੱਚ 2 ਅਕਤੂਬਰ ਨੂੰ ਹੋਈ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਦੀ ਮੀਟਿੰਗ ਦੌਰਾਨ ਮੰਡੀ ਵਾਸੀਆਂ ਤੇ ਆੜ੍ਹਤੀਆਂ ਪ੍ਰਤੀ ਵੀ ਰੋਸ ਪ੍ਰਗਟਾਇਆ ਗਿਆ।

Ad Position 21
No active advertisement
ਅਜੀਤ ਡੈਸਕ 03-10-2026
ਟੋਹਾਣਾ, 2 ਅਕਤੂਬਰ (ਮਨਜੀਤ ਸਿੰਘ)- ਜਾਖਲ ਦੇ ਪਿੰਡ ਤਲਵਾੜਾ ਵਿਖੇ ਰੇਲਵੇ ਫਾਟਕ ਨੇੜੇ ਰਸਤੇ ਦੀ ਮੰਗ ਪੂਰੀ ਨਾ ਹੋਣ ਕਾਰਨ ਪਗੜੀ ਸੰਭਾਲ ਜੱਟਾ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਖਲ ਵਿੱਚ 2 ਅਕਤੂਬਰ ਨੂੰ ਹੋਈ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਦੀ ਮੀਟਿੰਗ ਦੌਰਾਨ ਮੰਡੀ ਵਾਸੀਆਂ ਤੇ ਆੜ੍ਹਤੀਆਂ ਪ੍ਰਤੀ ਵੀ ਰੋਸ ਪ੍ਰਗਟਾਇਆ ਗਿਆ। ਮੀਟਿੰਗ ਦੌਰਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਲਾਭ ਸਿੰਘ ਨੇ ਕਿਹਾ ਕਿ ਤਲਵਾੜਾ ਰੇਲਵੇ ਫਾਟਕ ਨੇੜੇ ਰਸਤੇ ਦੀ ਮੰਗ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ ਪਰ ਮਸਲਾ ਹਾਲੇ ਤੱਕ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਵਾਰ-ਵਾਰ ਮੰਗਾਂ ਰੱਖਣ ਦੇ ਬਾਵਜੂਦ ਜੇਕਰ ਲੋਕਾਂ ਨੂੰ ਆਉਣ-ਜਾਣ ਲਈ ਰਸਤਾ ਨਹੀਂ ਦਿੱਤਾ ਜਾਂਦਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਮੌਜੂਦ ਲੋਕਾਂ ਵੱਲੋਂ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਤੇ ਵਿਧਾਇਕ ਪਰਮਵੀਰ ਸਿੰਘ ਖ਼ਿਲਾਫ਼ ਨਾਅਰੇ ਵੀ ਲਗਾਏ ਗਏ। ਸੰਘਰਸ਼ ਕਮੇਟੀ ਨੇ ਸਪੱਸ਼ਟ ਕੀਤਾ ਕਿ ਰਸਤੇ ਦੀ ਮੰਗ ਪੂਰੀ ਨਾ ਹੋਣ ਦੀ ਸੂਰਤ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਲਾਭ ਸਿੰਘ ਨੇ ਮੀਟਿੰਗ ਦੌਰਾਨ ਮੰਡੀ ਵਾਸੀਆਂ ਤੇ ਆੜ੍ਹਤੀਆਂ ਨੂੰ ਵੀ ਆਪਣੀ ਗੱਲ ਖਰੀ-ਖਰੀ ਸੁਣਾਉਂਦਿਆਂ ਕਿਹਾ ਕਿ ਇਸ ਮਸਲੇ ’ਤੇ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਸਿਰਫ਼ ਕਿਸੇ ਇੱਕ ਪਿੰਡ ਜਾਂ ਵਰਗ ਦਾ ਮਸਲਾ ਨਹੀਂ, ਸਗੋਂ ਆਵਾਜਾਈ ਅ ਤੇ ਆਮ ਲੋਕਾਂ ਦੀ ਸਹੂਲਤ ਨਾਲ ਜੁੜਿਆ ਮਾਮਲਾ ਹੈ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਰਸਤੇ ਦੀ ਮੰਗ ਦਾ ਢੁੱਕਵਾਂ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਅੰਦੋਲਨ ਦੀ ਰੂਪ-ਰੇਖਾ ਤੈਅ ਕਰਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਵੈਸ਼ ਸਮਾਜ ਮਹਾਰਾਜਾ ਅਗਰਸੈਨ ਜੈਅੰਤੀ ਮੌਕੇ ਕਰਵਾਏਗਾ ਪੇਂਟਿੰਗ ਮੁਕਾਬਲਾ ਅਗਲੀ ਖ਼ਬਰ ਏਸ਼ੀਅਨ ਖੇਡਾਂ ’ਚ ਕਾਂਸੀ ਦਾ ਤਗਮਾ ਜਿੱਤ ਕੇ ਟੋਹਾਣਾ ਦੇ ਪਿੰਡ ਬੋਸਤੀ ਪਹੁੰਚੀ ਪੂਜਾ
Ad Position 24