26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਿੰਬਲ ਰੋਡ 'ਤੇ ਲੱਗੀ ਭਿਆਨਕ ਅੱਗ, ਫਾਇਰ ਬਿ੍ਗੇਡ ਅਤੇ ਪੁਲਿਸ ਦੀ ਤੁਰੰਤ ਕਾਰਵਾਈ ਨਾਲ ਟਲਿਆ ਵੱਡਾ ਹਾਦਸਾ <br/>

Ad Position 21
No active advertisement
ਸਿੰਬਲ ਰੋਡ 'ਤੇ ਰੇਲਵੇ ਲਾਈਨ ਅਤੇ ਸੜਕ ਦੇ ਕਿਨਾਰੇ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਨੁਕਸਾਨੇ ਗਏ ਜੀਵ ਜੰਤੂ ਅਤੇ ਦਰਖ਼ਤ | ਤਸਵੀਰ: ਮਨਜੀਤ ਸਿੰਘ ਟੋਹਾਣਾ <br/> 10-06-2026
ਟੋਹਾਣਾ, 9 ਜੂਨ (ਮਨਜੀਤ ਸਿੰਘ) - ਟੋਹਾਣਾ ਨੇੜਲੇ ਪਿੰਡ ਪ੍ਰੇਮ ਨਗਰ, ਸਿੰਬਲ ਰੋਡ 'ਤੇ ਰੇਲਵੇ ਲਾਈਨ ਅਤੇ ਸੜਕ ਦੇ ਕਿਨਾਰੇ ਅੱਜ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਸੜਕ ਦੇ ਕਿਨਾਰੇ ਅਤੇ ਰੇਲਵੇ ਲਾਈਨ ਦੇ ਲਾਗਲਾ ਦੋ ਤੋਂ ਢਾਈ ਕਿੱਲੋਮੀਟਰ ਏਰੀਆ ਸੜਨ ਕਾਰਨ ਇਲਾਕੇ ਵਿੱਚ ਹੜਕੰਪ ਮੱਚ ਗਿਆ | ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਅਤੇ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ | ਫਾਇਰ ਬਿ੍ਗੇਡ ਦੇ ਕਰਮਚਾਰੀਆਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ, ਜਦਕਿ ਪੁਲਿਸ ਨੇ ਸੁਰੱਖਿਆ ਪ੍ਰਬੰਧ ਸੰਭਾਲੇ ਅਤੇ ਲੋਕਾਂ ਨੂੰ ਅੱਗ ਵਾਲੇ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ | ਅੱਗ ਕਾਰਨ ਰੇਲਵੇ ਲਾਈਨ ਅਤੇ ਸੜਕ ਕਿਨਾਰੇ ਲੱਗੇ ਦਰਖਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ | ਇਸ ਤੋਂ ਇਲਾਵਾ ਇਲਾਕੇ ਵਿੱਚ ਰਹਿੰਦੇ ਜੀਵ-ਜੰਤੂਆਂ ਨੂੰ ਵੀ ਨੁਕਸਾਨ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ | ਅੱਗ ਦੀ ਲਪੇਟ ਵਿੱਚ ਆਉਣ ਨਾਲ ਲੋਕਾਂ ਵੱਲੋਂ ਪੱਥਿਆ ਗੋਹਾ, ਇਕੱਠੀਆਂ ਕੀਤੀਆਂ ਪਾਥੀਆਂ, ਲੱਕੜਾਂ ਅਤੇ ਹੋਰ ਸਮਾਨ ਵੀ ਸੜ ਕੇ ਸੁਆਹ ਹੋ ਗਿਆ | ਸਥਾਨਕ ਲੋਕਾਂ ਅਨੁਸਾਰ ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਤੇਜ਼ੀ ਨਾਲ ਫੈਲਦੀ ਹੋਈ ਟੋਹਾਣਾ ਸ਼ਹਿਰ ਦੇ ਨੇੜਲੇ ਇਲਾਕਿਆਂ ਤੱਕ ਪਹੁੰਚ ਸਕਦੀ ਸੀ, ਜਿਸ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ | ਫ਼ਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ | ਅੱਗ ਅਚਾਨਕ ਲੱਗੀ ਜਾਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਜਾਣ-ਬੁੱਝ ਕੇ ਲਗਾਈ ਗਈ, ਇਸ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜਨਤਾ ਦੀ ਸਹੂਲਤ ਲਈ ਮਿੰਨੀ ਸਕੱਤਰੇਤ ਟੋਹਾਣਾ ਵਿੱਚ ਹੈਲਪ ਡੈਸਕ ਸਥਾਪਤ: ਐਸ.ਡੀ.ਐਮ. ਆਕਾਸ਼ ਸ਼ਰਮਾ ਅਗਲੀ ਖ਼ਬਰ ਬਾਲ ਭਵਨ ਵਿਖੇ ਸਮਰ ਕੈਂਪ ਦੇ ਅੱਠਵੇਂ ਦਿਨ ਪਾਣੀ ਦੀ ਸੰਭਾਲ ਅਤੇ ਰੁੱਖ ਲਗਾਉਣ ਦਾ ਦਿੱਤਾ ਸੰਦੇਸ਼
Ad Position 24