ਰਤੀਆ, 9 ਜੂਨ (ਬੇਅੰਤ ਕੌਰ ਮੰਡੇਰ)- ਰਤਨਗੜ੍ਹ ਬਲਾਕ ਦੇ ਪਿੰਡ ਬਬਨਪੁਰ ਦੇ ਇੱਕ ਡੇਰਾ ਸਿਰਸਾ ਸ਼ਰਧਾਲੂ ਪਰਿਵਾਰ ਨੇ ਆਪਣੇ 86 ਸਾਲਾ ਮਾਤਾ ਸ਼ਾਂਤੀ ਦੇਵੀ ਇੰਸਾਂ ਦੀ ਦੇਹ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਡਾਕਟਰੀ ਖੋਜ ਲਈ ਦਾਨ ਕਰ ਕੇ ਸ਼ਲਾਘਾਯੋਗ ਕੰਮ ਕੀਤਾ ਹੈ | ਪਰਿਵਾਰਕ ਮੈਂਬਰ ਪੁਤਰੀ ਸੁਨੀਤਾ ਦੇਵੀ ਅਤੇ ਭਤੀਜੇ ਈਸ਼ਵਰ ਚੰਦ ਨੇ ਦਸਿਆ ਕਿ ਪਿੰਡ ਬਬਨਪੁਰ ਦੀ ਵਸਨੀਕ 86 ਸਾਲਾ ਮਾਤਾ ਸ਼ਾਂਤੀ ਦੇਵੀ ਇੰਸਾਂ ਨੇ ਆਪਣੀ ਮੌਤ ਤੋਂ ਬਾਅਦ ਸਰੀਰ ਦਾਨ ਕਰਨ ਦਾ ਫ਼ੈਸਲਾ ਕੀਤਾ ਸੀ | ਉਨ੍ਹਾਂ ਦੇ ਸੰਕਲਪ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਦੀ ਧੀ ਸੁਨੀਤਾ ਦੇਵੀ, ਭਤੀਜੇ ਈਸ਼ਵਰ ਚੰਦ, ਮੇਘਰਾਜ, ਕਿ੍ਸ਼ਨ ਕੁਮਾਰ, ਰਾਕੇਸ਼ ਇੰਸਾਂ, ਰਮੇਸ਼ ਇੰਸਾਂ, ਸੁਲੋਚਨਾ ਦੇਵੀ ਇੰਸਾਂ, ਪੋਤੇ ਅਨਮੋਲ ਬਾਂਸਲ, ਧੀਰੇਸ਼ ਬਾਂਸਲ, ਕਮਲ ਇੰਸਾਂ, ਰਾਜੇਂਦਰ ਇੰਸਾਂ, ਅਮਾਨਤ, ਜਤਿੰਦਰ, ਟਿੰਕੂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਸਰੀਰ ਮੈਡੀਕਲ ਕਾਲਜ ਮੁਜ਼ੱਫ਼ਰਨਗਰ ਨੂੰ ਡਾਕਟਰੀ ਖੋਜ ਲਈ ਦਾਨ ਕਰ ਦਿੱਤਾ | ਮਿ੍ਤਕ ਦੇ ਘਰ ਤੋਂ, ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈੱਲਫੇਅਰ ਕਮੇਟੀ ਦੇ ਵਲੰਟੀਅਰਾਂ, ਇਲਾਕਾ ਨਿਵਾਸੀਆਂ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਨੇ ਅੰਤਿਮ ਵਿਦਾਇਗੀ ਦਿੱਤੀ | 86 ਸਾਲਾ ਸਰੀਰ ਦਾਨੀ ਮਾਤਾ ਸ਼ਾਂਤੀ ਦੇਵੀ ਦੀ ਆਤਮਾ ਦੀ ਸ਼ਾਂਤੀ ਲਈ ਇਕ ਨਾਮ ਚਰਚਾ ਵੀਰਵਾਰ, 18 ਜੂਨ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਬੁਢਲਾਡਾ ਰੋਡ ਜੈਨ ਸਮਾਧੀ ਧਰਮਸ਼ਾਲਾ ਰਤੀਆ ਵਿਖੇ ਆਯੋਜਿਤ ਕੀਤੀ ਜਾਵੇਗੀ | ਇਸ ਮੌਕੇ ਹਰਦੀਪ ਸਿੰਘ ਇੰਸਾਂ, ਸੇਵਾਦਾਰ ਜਗਜੀਵਨ, ਜਸਵੀਰ ਪਲਾਟ, ਪ੍ਰੀਤ, ਜਸਵੀਰ ਸੂਬੇਦਾਰ, ਰਵੀ, ਡਾ. ਸਤਨਾਮ, ਦਲਵੀਰ, ਪਿਆਰੇ ਸੇਵਕ ਗੁਰਜੰਟ, ਸਰਦੂਲ, ਭੂਸ਼ਨ ਬਾਂਸਲ, ਨਾਇਬ, ਤੇਜਾ, ਪਿਆਰੇ ਲਾਲ ਸਰਪੰਚ, ਗੁਰਚਰਨ ਸਿੰਘ, ਸਰਪੰਚ, ਮਿਰਚਾਂ ਸਿੰਘ, ਭਰਾਤਰੀ ਜਥੇ. ਅਤੇ ਸੰਸਥਾ ਦੀਆਂ ਭੈਣਾਂ ਹਾਜ਼ਰ ਸਨ |