02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਭਾਈ ਵੀਰ ਸਿੰਘ ਦੇ 69ਵੇਂ ਸੱਚਖੰਡ ਪਿਆਨਾ ਦਿਵਸ 'ਤੇ ਲੱਗੀ ਚਿੱਤਰ ਪ੍ਰਦਰਸ਼ਨੀ

Ad Position 21
No active advertisement
ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵਿਖੇ ਭਾਈ ਵੀਰ ਸਿੰਘ ਦੇ 69ਵੇਂ ਸੱਚਖੰਡ ਪਿਆਨਾ ਦਿਵਸ ਦੇ ਮੌਕੇ 'ਤੇ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਭਾਈ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਝਾਂ ਵਲੋਂ ਵਿਰਸੇ ਤੇ ਵਿਦਿਆ ਦੇ ਪ੍ਰਚਾਰ ਹਿਤ ਕੀਤੇ ਸਾਹਿਤਕ ਉਪਰਾਲਿਆਂ ਦਾ ਜ਼ਿਕਰ ਕੀਤਾ | ਉਨ੍ਹਾਂ 1920-26 ਦਰਮਿਆਨ ਚੱਲੀ ਸ਼ਾਂਤਮਈ ਅਕਾਲੀ ਲਹਿਰ ਦਾ ਜ਼ਿਕਰ ਕਰਦਿਆਂ ਉਸ ਵੇਲੇ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਲਛਮਣ ਸਿੰਘ ਧਾਰੋਵਾਲੀ, ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਸਰ ਗੰਗਾ ਰਾਮ, ਪ੍ਰੋ: ਰੁਚੀ ਰਾਮ ਸਾਹਨੀ ਦੀ ਇਤਿਹਾਸਕ ਭੂਮਿਕਾ ਨੂੰ ਉਜਾਗਰ ਕੀਤਾ | ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਭਾਈ ਵੀਰ ਸਿੰਘ ਅਤੇ ਹੋਰ ਆਗੂਆਂ ਨੇ ਉੇਸ ਵੇਲੇ ਆਪਣੇ ਅਮੀਰ ਵਿਰਸੇ ਤੇ ਵਿੱਦਿਆ ਦੇ ਪ੍ਰਚਾਰ ਦੇ ਨਾਲ-ਨਾਲ ਪੰਥਕ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ, ਜਿਸ ਤੋਂ ਅੱਜ ਦੇ ਨੌਜਵਾਨਾਂ ਨੂੰ ਪ੍ਰੇਰਨਾ ਲੈ ਕੇ ਦੇਸ਼, ਕੌਮ ਦੀ ਸੇਵਾ ਵਿਚ ਆਉਣਾ ਚਾਹੀਦਾ ਹੈ | ਡਾ. ਮਹਿੰਦਰ ਸਿੰਘ ਦੇ ਵਿਸ਼ੇਸ਼ ਉਪਰਾਲੇ ਨਾਲ ਸਦਨ ਵਲੋਂ ਸਿੰਘ ਸਭਾ ਲਹਿਰ ਅਤੇ ਅਕਾਲੀ ਲਹਿਰ ਨਾਲ ਸੰਬੰਧਿਤ ਚਿੱਤਰ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਅਕਾਲੀ ਲਹਿਰ ਨਾਲ ਸੰਬੰਧਿਤ ਪਰਿਵਾਰਾਂ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਲੇਖ ਮੁਕਾਬਲੇ 'ਚ ਜੇਤੂਆਂ ਨੂੰ ਉਪ ਰਾਜਪਾਲ ਨੇ ਸਨਮਾਨ ਚਿੰਨ੍ਹ ਦਿੱਤੇ | ਇਸ ਪ੍ਰੋਗਰਾਮ ਵਿਚ ਗੁਰੂ ਗ਼੍ਰੰਥ ਸਾਹਿਬ ਵਿੱਦਿਆ ਕੇਂਦਰ ਦੇ ਵਿਦਿਆਰਥੀਆਂ ਨੇ ਕੀਰਤਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਨੂੰ ਸਕੂਟਰ-ਗੱਡੀ ਚਲਾਉਣ ਦੇਣ ਤੋਂ ਗੁਰੇਜ਼ ਕਰਨ 'ਬੱਚਿਆਂ ਦੇ ਮਾਪੇ'- ਕਰਮਸਰ ਅਗਲੀ ਖ਼ਬਰ ਭਾਈ ਵੀਰ ਸਿੰਘ ਦੇ 69ਵੇਂ ਸੱਚਖੰਡ ਪਿਆਨਾ ਦਿਵਸ 'ਤੇ ਲੱਗੀ ਚਿੱਤਰ ਪ੍ਰਦਰਸ਼ਨੀ
Ad Position 24