13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਸੰਸਦ ਮੈਂਬਰ ਨਵੀਨ ਜਿੰਦਲ ਨੇ ਫਤਿਹਪੁਰ ਪੁੰਡਰੀ ਬੱਸ ਅੱਡੇ ’ਤੇ ਵਾਟਰ ਕੂਲਰ ਲਗਾਇਆ

Ad Position 21
No active advertisement
ਅਜੀਤ ਡੈਸਕ 19-06-2026
ਗੂਹਲਾ ਚੀਕਾ (ਪੁੰਡਰੀ), 18 ਜੂਨ (ਓ. ਪੀ. ਸੈਣੀ)-ਸੰਸਦ ਮੈਂਬਰ ਨਵੀਨ ਜਿੰਦਲ ਦੀ ਜਨਤਕ ਸੇਵਾ ਪ੍ਰਤੀ ਵਚਨਬੱਧਤਾ ` ਅੱਗੇ ਵਧਾਉਂਦੇ ਹੋਏ, ਜਨਤਾ ਦੀ ਸਹੂਲਤ ਲਈ ਕੈਥਲ ਜ਼ਿਲ੍ਹੇ ਦੇ ਵੱਖ-ਵੱਖ ਜਨਤਕ ਸਥਾਨਾਂ ‘ਤੇ ਵਾਟਰ ਕੂਲਰ ਲਗਾਏ ਜਾ ਰਹੇ ਹਨ। ਇਸ ਪਹਿਲਕਦਮੀ ਦਾ ਉਦੇਸ਼ ਵਸਨੀਕਾਂ ਨੂੰ ਸਾਫ਼ ਤੇ ਠੰਢਾ ਪੀਣ ਵਾਲਾ ਪਾਣੀ ਪ੍ਰਦਾਨ ਕਰਨਾ ਤੇ ਗਰਮੀਆਂ ਦੀ ਗਰਮੀ ਦੌਰਾਨ ਰਾਹਤ ਪ੍ਰਦਾਨ ਕਰਨਾ ਹੈ। ਸੰਸਦ ਮੈਂਬਰ ਨਵੀਨ ਜਿੰਦਲ ਆਪਣੇ ਨਿੱਜੀ ਫੰਡਾਂ ਤੋਂ ਚਾਰ ਵਿਧਾਨ ਸਭਾ ਹਲਕਿਆਂ ਗੁਹਲਾ, ਕੈਥਲ, ਕਲਾਇਤ ਤੇ ਪੁੰਡਰੀ ਦੇ ਪ੍ਰਮੁੱਖ ਬੱਸ ਸਟੈਂਡਾਂ, ਚੌਰਾਹਿਆਂ ਤੇ ਹੋਰ ਜਨਤਕ ਸਥਾਨਾਂ ‘ਤੇ ਵਾਟਰ ਕੂਲਰ ਲਗਾ ਰਹੇ ਹਨ। ਫਤਿਹਪੁਰ ਪੁੰਡਰੀ ਬੱਸ ਅੱਡੇ ’ਤੇ ਅੱਜ ਇਕ ਵਾਟਰ ਕੂਲਰ ਦਾ ਉਦਘਾਟਨ ਕੀਤਾ। ਉਪਰੋਕਤ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ, ਸੰਸਦ ਮੈਂਬਰ ਨਵੀਨ ਜਿੰਦਲ ਦੇ ਕੈਥਲ ਦਫ਼ਤਰ ਇੰਚਾਰਜ ਰਵਿੰਦਰ ਧੀਮਾਨ ਨੇ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਹਰ ਨਾਗਰਿਕ ਨੂੰ ਸਾਫ਼ ਪੀਣ ਵਾਲਾ ਪਾਣੀ ਪ੍ਰਦਾਨ ਕਰਨ ਲਈ ਯਤਨਸ਼ੀਲ ਹਨ। ਜਨਤਕ ਥਾਵਾਂ ’ਤੇ ਇਸ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣਾ ਸਮਾਜ ਅਤੇ ਜਨਤਕ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਮਾਰਕੀਟ ਕਮੇਟੀ, ਪੁੰਡਰੀ ਦੇ ਚੇਅਰਮੈਨ ਸੁਭਾਸ਼ ਹਜਵਾਨਾ ਨੇ ਇਸ ਲੋਕ ਭਲਾਈ ਪਹਿਲ ਦਾ ਸਵਾਗਤ ਕੀਤਾ ਅਤੇ ਸੰਸਦ ਮੈਂਬਰ ਨਵੀਨ ਜਿੰਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਲੋਕਾਂ ਦੀ ਸਹੂਲਤ ਲਈ ਸ਼ਾਨਦਾਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਨੂੰ ਸੰਸਦ ਮੈਂਬਰ ਨਵੀਨ ਜਿੰਦਲ ਵੱਲੋਂ ਆਮ ਲੋਕਾਂ ਦੀ ਸਹੂਲਤ ਅਤੇ ਸਿਹਤ ਲਈ ਇੱਕ ਸ਼ਲਾਘਾਯੋਗ ਕਦਮ ਦੱਸਿਆ। ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਨਵੀਨ ਜਿੰਦਲ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਵਾਟਰ ਕੂਲਰ ਲਗਾ ਰਹੇ ਹਨ, ਜਿਸ ਵਿਚ ਕੈਥਲ ਬੱਸ ਸਟੈਂਡ, ਸੀ. ਡਬਲਿਊ. ਸੀ. ਦਫ਼ਤਰ ਦੇ ਨੇੜੇ, ਰਾਜੌਂਡ ਵਿਚ ਮਹਾਰਾਣਾ ਪ੍ਰਤਾਪ ਚੌਕ, ਕਲਾਇਤ ਬੱਸ ਸਟੈਂਡ ਦੇ ਨੇੜੇ, ਢੰਡ ਵਿਚ ਪੰਚਮੁਖੀ ਚੌਕ, ਗੁਹਲਾ ਦੇ ਚਾਬਾ ਪਿੰਡ ਵਿਚ ਗੁਰਦੁਆਰਾ ਸਾਹਿਬ ਅਤੇ ਕਵਾਰਟਨ ਵਿਚ ਬੱਸ ਸਟੈਂਡ ਸ਼ਾਮਿਲ ਹਨ। ਮਨੋਜ ਰਾਣਾ, ਮੰਡਲ ਪ੍ਰਧਾਨ, ਪੁੰਡਰੀ, ਸਤਪਾਲ ਚੁੱਘ, ਭਾਜਪਾ ਨੇਤਾ, ਹਰਸ਼ ਸੇਠੀ, ਜ਼ਿਲ੍ਹਾ ਸਕੱਤਰ, ਰਿਸ਼ੀ ਫਤਿਹਪੁਰ, ਦੀਪਕ, ਬਲਵੰਤ, ਹਲਕਾ ਇੰਚਾਰਜ ਅਰਵਿੰਦ ਗੋਲਨ, ਤੇ ਬੱਸ ਸਟੈਂਡ ਇੰਚਾਰਜ ਮਹੀਪਾਲ ਰਾਣਾ ਇਸ ਮੌਕੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਕਮੇਟੀ ਨੇ ਗੁਰੂ ਅਰਜਨ ਦੇਵ ਜੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਾਇਆ ਅਗਲੀ ਖ਼ਬਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ
Ad Position 24