16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪੁਲਿਸ ਨੇ ਤਿੰਨ ਨਸ਼ਾ ਤਸਕਰ ਫੜੇ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026
ਨਵੀਂ ਦਿੱਲੀ, 4 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪੂਰਬੀ ਜ਼ਿਲ੍ਹੇ ਦੇ ਨਾਰਕੋਟਿਕਸ ਵਿਰੋਧੀ ਸਕੁਐਡ ਨਸ਼ੀਲੇ ਪਦਾਰਥਾਂ ਦੇ ਤਸਕਰਾਂ, ਸਪਲਾਇਰਾਂ ਨੂੰ ਫੜ੍ਹਨ ਲਈ ਇਕ ਮੁਹਿੰਮ ਚਲਾਈ। ਇਸ ਟੀਮ ਵਿਚ ਐਸ.ਆਈ. ਵਿਕਾਸ, ਐਸ.ਆਈ. ਦਵਿੰਦਰ, ਏ.ਐਸ.ਆਈ. ਅਰੁਣ ਤੇ ਹੋਰ ਮੈਂਬਰ ਸ਼ਾਮਿਲ ਕੀਤੇ ਗਏ। ਇਸ ਟੀਮ ਨੇ ਸਥਾਨਕ ਮੁਖ਼ਬਰਾਂ ਨੂੰ ਸੁਚੇਤ ਕਰ ਕੇ ਖ਼ੁਫੀਆ ਜਾਣਕਾਰੀ ਇਕੱਠੀ ਕਰਨ ਨੂੰ ਕਿਹਾ। ਇਨ੍ਹਾਂ ਦੇ ਯਤਨਾਂ ਨਾਲ ਪੁਲਿਸ ਨੂੰ ਇਕ ਗੁਪਤ ਸੂਚਨਾ ਦਿੱਤੀ ਗਈ ਕਿ ਇਕ ਜੌਨ ਨਾਂਅ ਦਾ ਅਫ਼ਰੀਕੀ ਮਨੋਵਿਗਿਆਨਕ ਪਦਾਰਥ (ਐਮ.ਡੀ.ਐਮ.ਏ.) ਸਪਲਾਈ ਕਰਨ ਲਈ ਨੋਇਡਾ ਲਿੰਕ ਰੋਡ ’ਤੇ ਆਵੇਗਾ। ਪੁਲਿਸ ਨੇ ਆਪਣਾ ਜਾਲ ਵਿਛਾਇਆ। ਜੌਨ ਨੇ ਜਦੋਂ ਪੁਲਿਸ ਨੂੰ ਵੇਖਿਆ ਤਾਂ ਇਸ ਨੇ ਆਪਣੀ ਸਕੂਟਰੀ ਮੋੜਨੀ ਚਾਹੀ, ਪ੍ਰੰਤੂ ਉਹ ਡਿਵਾਈਡਰ ਨਾਲ ਟਕਰਾਅ ਗਈ। ਜੌਨ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪ੍ਰੰੰਤੂ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ। ਜੌਨ ਤੋਂ ਪੁੱਛਗਿੱਛ ਤੋਂ ਬਾਅਦ ਦਿਵਾਕਰ ਨਾਂਅ ਦੇ ਵਿਅਕਤੀ ਨੂੰ ਫੜਿਆ। ਇਸ ਦੇ ਨਾਲ ਹੀ ਇਨ੍ਹਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਸੁਲੇਮਾਨ ਨੂੰ ਹੋਰ ਥਾਂ ਤੋਂ ਕਾਬੂ ਕੀਤਾ। ਇਨ੍ਹਾਂ ਤਿੰਨਾਂ ਕੋਲੋਂ 21.09 ਗ੍ਰਾਮ ਐਨ.ਡੀ.ਐਮ.ਏ. ਅਤੇ 30 ਗ੍ਰਾਮ ਗਾਂਜਾ ਫੜਿਆ ਹੈ। ਇਹ ਤਿੰਨੇ ਵਿਅਕਤੀ ਆਪਸੀ ਤਾਲਮੇਲ ਨਾਲ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦੇ ਸਨ। ਪੁਲਿਸ ਮਾਮਲਾ ਦਰਜ ਕਰਕੇ ਇਨ੍ਹਾਂ ਦੀ ਪੂਰੀ ਚੇਨ ਦਾ ਪਤਾ ਲਗਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ ਮੌਨਸੂਨ ਪ੍ਰਤੀ ਕੀਤੀਆਂ ਪੂਰੀਆਂ ਤਿਆਰੀਆਂ ਆਧੁਨਿਕ ਮਸ਼ੀਨਾਂ ਦੀ ਤਾਇਨਾਤੀ ਨਾਲ ਐਮਰਜੈਂਸੀ ਟੀਮਾਂ ਕੰਮ ਕਰਨਗ... ਅਗਲੀ ਖ਼ਬਰ ਦਿੱਲੀ ਸਰਕਾਰ ਨੇ ਹਫ਼ਤੇ ਵਿਚ 2 ਦਿਨ ‘ਵਰਕ ਫ੍ਰਾਮ ਹੋਮ’ ਦਾ ਹੁਕਮ ਵਾਪਸ ਲਿਆ
Ad Position 24