ਨਵੀਂ ਦਿੱਲੀ, 21 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਪੱਛਮੀ ਜ਼ਿਲ੍ਹੇ ਦੇ ਥਾਣਾ ਖਿਆਲਾ ਦੀ ਪੁਲਿਸ ਨੇ ਇਕ ਸਰਗਰਮ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦੇ ਕੋਲੋਂ ਇਕ ਬਟਨ ਵਾਲਾ ਚਾਕੂ, ਦੋ ਮੋਟਰਸਾਈਕਲ ਅਤੇ ਇਕ ਸਕੂਟਰੀ ਬਰਾਮਦ ਕੀਤੀ ਹੈ। ਇਸ ਚੋਰ ਦਾ ਨਾਂਅ ਸੋਨੂੰ ਉਰਫ਼ ਬਬਲੂ (42) ਹੈ ਅਤੇ ਇਹ ਦਿੱਲੀ ਦੇ ਸੁਲਤਾਨਪੁਰੀ ਦੇ ਇਲਾਕੇ ਦਾ ਵਸਨੀਕ ਹੈ। ਇਸ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਦੇ ਕਈ ਮਾਮਲੇ ਸੁਲਝੇ ਹਨ ਜੋ ਕਿ ਵੱਖ-ਵੱਖ ਥਾਣਿਆਂ ਵਿਚ ਪੁਲਿਸ ਨੇ ਦਰਜ ਕੀਤੇ ਹੋਏ ਹਨ। ਇਹ ਫੜਿਆ ਗਿਆ ਚੋਰ ਈ-ਰਿਕਸ਼ਾ ਚਾਲਕ ਹੈ, ਪ੍ਰੰਤੂ ਅਪਰਾਧਿਕ ਮਾਮਲਿਆਂ ਵਿਚ ਵੀ ਸ਼ਾਮਿਲ ਹੈ। ਜਾਣਕਾਰੀ ਅਨੁਸਾਰ ਗਸ਼ਤ ਕਰ ਰਹੀ ਪੁਲਿਸ ਨੂੰ ਇਕ ਸ਼ੱਕੀ ਵਿਅਕਤੀ ਮੋਟਰਸਾਈਕਲ ’ਤੇ ਵਿਖਾਈ ਦਿੱਤਾ। ਪੁਲਿਸ ਨੇ ਜਦ ਉਸ ਨੂੰ ਰੋਕਣ ਦੀ ਕੋਸ਼ਿਸ਼, ਪ੍ਰੰਤੂ ਉਹ ਭੱਜ ਤੁਰਿਆ, ਪ੍ਰੰਤੂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਜਦ ਪੁਲਿਸ ਉਸ ਨੇ ਮੋਟਰਸਾਈਕਲ ਦੀ ਜਾਂਚ ਕੀਤੀ ਤਾਂ ਉਹ ਚੋਰੀ ਦਾ ਨਿਕਲਿਆ। ਪੁਲਿਸ ਨੇ ਜਦੋਂ ਉਸ ਤੋਂ ਹੋਰ ਪੁੱਛਗਿੱਛ ਕੀਤੀ ਤਾਂ ਉਸ ਨੇ ਦੋ ਹੋਰ ਗੱਡੀਆਂ ਦੀ ਚੋਰੀ ਬਾਰੇ ਪੁਲਿਸ ਨੂੰ ਦੱਸਿਆ। ਪੁਲਿਸ ਨੇ ਮਾਮਲੇ ਦਰਜ ਕਰ ਲਿਆ ਹੈ।
ਗੱਡੀਆਂ ਚੋਰੀ ਕਰਨ ਵਾਲਾ ਈ-ਰਿਕਸ਼ਾ ਚਾਲਕ ਕਾਬੂ
ਅਜੀਤ ਡੈਸਕ
22-07-2026