02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸ਼ੁਰੂ

Ad Position 21
No active advertisement
ਅਜੀਤ ਡੈਸਕ 30-07-2026
ਸਿਰਸਾ, 29 ਜੁਲਾਈ (ਭੁਪਿੰਦਰ ਪੰਨੀਵਾਲੀਆ)- ਸਿੱਖਿਆ ਵਿਭਾਗ ਦੀ ਵੱਲੋਂ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਸ਼ੁਰੂ ਕਰਵਾਏ ਗਏ। ਇਹ ਮੁਕਾਬਲਾ 14 ਤੋਂ 19 ਸਾਲ ਦੀ ਉਮਰ ਦੇ ਮੁੰਡਿਆਂ ਅਤੇ ਕੁੜੀਆਂ ਲਈ ਕਰਵਾਇਆ ਜਾ ਰਹੇ ਹੈ ਅਤੇ 20 ਅਗਸਤ ਤੱਕ ਜਾਰੀ ਰਹੇਗਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਭਾਸ਼ ਫੁਟੇਲਾ ਨੇ ਕਿਹਾ ਕਿ ਖੇਡਾਂ ਨਾਲ ਬੱਚਿਆਂ ਵਿੱਚ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਭਾਗ ਲੈਣ ਲਈ ਕਿਹਾ। ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਰਾਜ ਪੱਧਰੀ ਖੇਡ ਮੁਕਾਬਲੇ ਲਈ ਚੁਣਿਆ ਜਾਵੇਗਾ। ਮੁਕਾਬਲੇ ਦਾ ਮੁੱਖ ਉਦੇਸ਼ ਖਿਡਾਰੀਆਂ ਵਿੱਚ ਖੇਡ ਭਾਵਨਾ ਵਿਕਸਤ ਕਰਨਾ ਅਤੇ ਰਾਜ ਪੱਧਰੀ ਮੁਕਾਬਲੇ ਲਈ ਪ੍ਰਤਿਭਾ ਦੀ ਚੋਣ ਕਰਨਾ ਹੈ। ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਬੈਡਮਿੰਟਨ, ਜਿਮਨਾਸਟਿਕ, ਤਲਵਾਰਬਾਜ਼ੀ, ਟੈਨਿਸ, ਸਾਫਟਬਾਲ, ਤੀਰਅੰਦਾਜ਼ੀ, ਟੇਬਲ ਟੈਨਿਸ, ਹਾਕੀ, ਨੈੱਟਬਾਲ, ਸ਼ਤਰੰਜ, ਸਕੇਟਿੰਗ, ਕਰਾਟੇ, ਵੇਟਲਿਫਟਿੰਗ, ਕ੍ਰਿਕਟ, ਐਥਲੈਟਿਕਸ, ਬੇਸਬਾਲ, ਜੂਡੋ, ਵਾਲੀਬਾਲ, ਹੈਂਡਬਾਲ, ਬਾਸਕਟਬਾਲ, ਸਾਈਕਲਿੰਗ, ਤੈਰਾਕੀ, ਯੋਗਾ, ਕੁਸ਼ਤੀ, ਮੁੱਕੇਬਾਜ਼ੀ, ਸ਼ੂਟਿੰਗ, ਕਬੱਡੀ, ਖੋ-ਖੋ, ਤਾਈਕਵਾਂਡੋ, ਫੁੱਟਬਾਲ ਸਮੇਤ ਵੱਖ-ਵੱਖ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਡੀਪੀਈ ਵਿਕਾਸ ਖਾਂਡੀ, ਰਾਮੇਸ਼ਵਰ ਕੁਮਾਰ, ਰਾਮਵੀਰ ਗੋਦਾਰਾ, ਵਿਨੋਦ ਕੁਮਾਰ ਅਤੇ ਪੀਟੀਆਈ ਸੁਰੇਂਦਰ ਕੁਮਾਰ ਇਸ ਮੁਕਾਬਲੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਐਲਏਡੀਸੀ ਨੀਤੀ ਦੇ ਵਿਰੋਧ ’ਚ ਵਕੀਲਾਂ ਨੇ ਕੀਤਾ ਪੈਦਲ ਮਾਰਚ 6 ਵਕੀਲ ਭੁੱਖ ਹੜਤਾਲ ’ਤੇ ਬੈਠੇ ਅਗਲੀ ਖ਼ਬਰ ਸੇਠ ਜੈ ਪ੍ਰਕਾਸ਼ ਪੋਲੀਟੈਕਨਿਕ ਦਾਮਲਾ ਨੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਬੂਟੇ ਲਗਾਏ
Ad Position 24
No active advertisement