ਕਿਸਾਨ, ਮਜ਼ਦੂਰ ਤੇ ਗ਼ਰੀਬਾਂ ਦੇ ਮਸੀਹਾ ਸਨ ਜਨਨਾਇਕ ਤਾਊ ਦੇਵੀ ਲਾਲ - ਪ੍ਰੇਮ ਸਿੰਘ ਕੰਨ੍ਹੜੀ
ਟੋਹਾਣਾ , 25 ਸਤੰਬਰ ( ਮਨਜੀਤ ਸਿੰਘ ) - ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਕਿਸਾਨਾਂ ਦੇ ਮਸੀਹਾ ਜਨਨਾਇਕ ਚੌਧਰੀ ਦੇਵੀ ਲਾਲ ਦੀ 113 ਵੀਂ ਜੈਅੰਤੀ ਦੇ ਸਬੰਧ ’ ਚ ਇਨੈਲੋ ਹਲਕਾ ਟੋਹਾਣਾ ਦੇ ਪ੍ਰਧਾਨ ਪ੍ਰੇਮ ਸਿੰਘ ਕੰਨ੍ਹੜੀ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਨਮਨ ਕੀਤਾ । ਪ੍ਰੇਮ ਸਿੰਘ ਕੰਨ੍ਹੜੀ ਨੇ ਕਿਹਾ ਕਿ ਤਾਊ ਦੇਵੀ ਲਾਲ ਦਾ ਸਾਰਾ ਜੀਵਨ ਪਿੰਡਾਂ , ਗਰੀਬਾਂ , ਕਿਸਾਨਾਂ ਤੇ ਮਜ਼ਦੂਰਾਂ ਦੀ ਭਲਾਈ ਲਈ ਸਮਰਪਿਤ ਰਿਹਾ ।
ਪ
ਪੱਛਮੀ ਯਮੁਨਾ ਨਹਿਰ ਦੇ ਘਾਟਾਂ ਦੀ ਸਫ਼ਾਈ ਕਰਦੇ ਹੋਏ ਨਿਗਮ ਕਰਮਚਾਰੀ। ਤਸਵੀਰ : ਨਿਮਰ
26-09-2026
ਟੋਹਾਣਾ , 25 ਸਤੰਬਰ ( ਮਨਜੀਤ ਸਿੰਘ ) - ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਕਿਸਾਨਾਂ ਦੇ ਮਸੀਹਾ ਜਨਨਾਇਕ ਚੌਧਰੀ ਦੇਵੀ ਲਾਲ ਦੀ 113 ਵੀਂ ਜੈਅੰਤੀ ਦੇ ਸਬੰਧ ’ ਚ ਇਨੈਲੋ ਹਲਕਾ ਟੋਹਾਣਾ ਦੇ ਪ੍ਰਧਾਨ ਪ੍ਰੇਮ ਸਿੰਘ ਕੰਨ੍ਹੜੀ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਨਮਨ ਕੀਤਾ । ਪ੍ਰੇਮ ਸਿੰਘ ਕੰਨ੍ਹੜੀ ਨੇ ਕਿਹਾ ਕਿ ਤਾਊ ਦੇਵੀ ਲਾਲ ਦਾ ਸਾਰਾ ਜੀਵਨ ਪਿੰਡਾਂ , ਗਰੀਬਾਂ , ਕਿਸਾਨਾਂ ਤੇ ਮਜ਼ਦੂਰਾਂ ਦੀ ਭਲਾਈ ਲਈ ਸਮਰਪਿਤ ਰਿਹਾ । ਉਨ੍ਹਾਂ ਦਾ ਜੀਵਨ ਸਾਦਗੀ , ਸੰਘਰਸ਼ ਤੇ ਜਨ - ਸੇਵਾ ਦੀ ਜਿਉਂਦੀ ਮਿਸਾਲ ਹੈ । ਉਨ੍ਹਾਂ ਨੇ ਹਮੇਸ਼ਾ ਪਿੰਡਾਂ ਤੇ ਗਰੀਬਾਂ ਦੀ ਆਵਾਜ਼ ਨੂੰ ਸੱਤਾ ਦੇ ਗਲਿਆਰਿਆਂ ਤੱਕ ਪਹੁੰਚਾਇਆ । ਬੁਢਾਪਾ ਪੈਨਸ਼ਨ ਵਰਗੀ ਇਤਿਹਾਸਕ ਯੋਜਨਾ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਦਾ ਹੀ ਨਤੀਜਾ ਸੀ ਜਿਸ ਨਾਲ ਅੱਜ ਲੱਖਾਂ ਬਜ਼ੁਰਗਾਂ ਨੂੰ ਸਹਾਰਾ ਮਿਲ ਰਿਹਾ ਹੈ । ਕੰਨ੍ਹੜੀ ਨੇ ਕਿਹਾ ਕਿ ਤਾਊ ਜੀ ਦਾ ਇਹ ਮੰਨਣਾ ਸੀ ਕਿ ਜਦੋਂ ਤੱਕ ਕਿਸਾਨ , ਮਜ਼ਦੂਰ ਤੇ ਗਰੀਬ ਖੁਸ਼ਹਾਲ ਨਹੀਂ ਹੋਵੇਗਾ , ਉਦੋਂ ਤੱਕ ਦੇਸ਼ ਤੇ ਪ੍ਰਦੇਸ਼ ਦੀ ਅਸਲ ਤਰੱਕੀ ਨਹੀਂ ਹੋ ਸਕਦੀ । ਉਨ੍ਹਾਂ ਅੱਗੇ ਦੱਸਿਆ ਕਿ ਤਾਊ ਦੇਵੀ ਲਾਲ ਜੀ ਦੀ ਜਯੰਤੀ ਦੇ ਮੌਕੇ ’ ਤੇ 27 ਸਤੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਨੂਹ ( ਮੇਵਾਤ ) ਵਿਖੇ ਇਨੈਲੋ ਵੱਲੋਂ ਸੂਬਾ ਪੱਧਰੀ ਸਨਮਾਨ ਦਿਵਸ ਸਮਾਰੋਹ ਕਰਵਾਇਆ ਜਾ ਰਿਹਾ ਹੈ । ਸਮਾਰੋਹ ‘ ਚ ਸੂਬੇ ਭਰ ਤੋਂ ਠਾਠਾਂ ਮਾਰਦਾ ਇਕੱਠ ਹੋਵੇਗਾ ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂ ਆਪਣੇ ਵਿਚਾਰ ਰੱਖਣਗੇ । ਉਨ੍ਹਾਂ ਕਿਹਾ ਕਿ ਟੋਹਾਣਾ ਤੋਂ ਇਸ ਵਾਰ ਵੱਡੀ ਗਿਣਤੀ ‘ ਚ ਗੱਡੀਆਂ ਦਾ ਕਾਫਲਾ ਨੂਹ ਲਈ ਰਵਾਨਾ ਹੋਵੇਗਾ ।