06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਰਾਜ ਪੱਧਰੀ ਖੇਡ ਮਹਾਕੁੰਭ-2026 ਲਈ ਜ਼ਿਲ੍ਹਾ ਪੱਧਰੀ ਚੋਣ ਟ੍ਰਾਇਲ 12 ਤੋਂ

ਯਮੁਨਾਨਗਰ, 6 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਰਾਜ ਪੱਧਰੀ ਖੇਡ ਮਹਾਕੁੰਭ-2026 ਦੇ ਹਿੱਸੇ ਵਜੋਂ ਵੱਖ-ਵੱਖ ਖੇਡਾਂ ਵਿਚ ਜ਼ਿਲ੍ਹਾ ਪੱਧਰੀ ਖਿਡਾਰੀਆਂ ਦੀ ਚੋਣ ਕਰਨ ਲਈ ਟ੍ਰਾਇਲ 12 ਤੋਂ 14 ਅਕਤੂਬਰ ਤੱਕ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਧਿਕਾਰੀ ਸ਼ਿਲਪਾ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਦਿਲਚਸਪੀ ਰੱਖਣ ਵਾਲੇ ਤੇ ਯੋਗ ਖਿਡਾਰੀ ਨਿਰਧਾਰਤ ਮਿਤੀ ਅਤੇ ਸਥਾਨ ‘ਤੇ ਪਹੁੰਚ ਕੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਲਈ ਓਪਨ ਸ਼੍ਰੇਣੀ ਵਿਚ ਹੋਣ ਵਾਲੇ ਇਨ੍ਹਾਂ ਚੋਣ ਟ੍ਰਾਇਲਾਂ ਵਿਚ ਹਿੱਸਾ ਲੈ ਸਕਦੇ ਹਨ।

Ad Position 21
No active advertisement
ਅਜੀਤ ਡੈਸਕ 07-10-2026
ਯਮੁਨਾਨਗਰ, 6 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਰਾਜ ਪੱਧਰੀ ਖੇਡ ਮਹਾਕੁੰਭ-2026 ਦੇ ਹਿੱਸੇ ਵਜੋਂ ਵੱਖ-ਵੱਖ ਖੇਡਾਂ ਵਿਚ ਜ਼ਿਲ੍ਹਾ ਪੱਧਰੀ ਖਿਡਾਰੀਆਂ ਦੀ ਚੋਣ ਕਰਨ ਲਈ ਟ੍ਰਾਇਲ 12 ਤੋਂ 14 ਅਕਤੂਬਰ ਤੱਕ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਧਿਕਾਰੀ ਸ਼ਿਲਪਾ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਦਿਲਚਸਪੀ ਰੱਖਣ ਵਾਲੇ ਤੇ ਯੋਗ ਖਿਡਾਰੀ ਨਿਰਧਾਰਤ ਮਿਤੀ ਅਤੇ ਸਥਾਨ ‘ਤੇ ਪਹੁੰਚ ਕੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਲਈ ਓਪਨ ਸ਼੍ਰੇਣੀ ਵਿਚ ਹੋਣ ਵਾਲੇ ਇਨ੍ਹਾਂ ਚੋਣ ਟ੍ਰਾਇਲਾਂ ਵਿਚ ਹਿੱਸਾ ਲੈ ਸਕਦੇ ਹਨ। ਸਾਰੇ ਟ੍ਰਾਇਲ ਸਵੇਰੇ 9 ਵਜੇ ਸ਼ੁਰੂ ਹੋਣਗੇ। ਉਨ੍ਹਾਂ ਦੱਸਿਆ ਕਿ ਤੀਰਅੰਦਾਜ਼ੀ, ਅਥਲੈਟਿਕਸ, ਬਾਸਕਟਬਾਲ, ਸਾਈਕਲਿੰਗ, ਥ੍ਰੋਬਾਲ ਅਤੇ ਪੁਰਸ਼ ਹਾਕੀ ਦੇ ਟ੍ਰਾਇਲ 12 ਅਕਤੂਬਰ ਨੂੰ ਤੇਜਲੀ ਸਪੋਰਟਸ ਕੰਪਲੈਕਸ ਯਮੁਨਾਨਗਰ ਵਿਖੇ ਹੋਣਗੇ। ਉਸੇ ਦਿਨ ਬੇਸਬਾਲ ਲਈ ਟ੍ਰਾਇਲ ਸੈਕਿੰਡ ਹਾਰਟ ਕਾਨਵੈਂਟ ਸਕੂਲ ਯਮੁਨਾਨਗਰ, ਕਰਾਟੇ ਅਤੇ ਟੇਬਲ ਟੈਨਿਸ ਸਰਸਵਤੀ ਪਬਲਿਕ ਸਕੂਲ ਜਗਾਧਰੀ ਵਿਖੇ ਅਤੇ ਤੈਰਾਕੀ ਲਈ ਟ੍ਰਾਇਲ ਸੰਤ ਨਿਸ਼ਚਲ ਸਿੰਘ ਪਬਲਿਕ ਸਕੂਲ ਵਿਖੇ ਹੋਣਗੇ। ਉਨ੍ਹਾਂ ਦੱਸਿਆ ਕਿ ਬੈਡਮਿੰਟਨ, ਮੁੱਕੇਬਾਜ਼ੀ, ਤਲਵਾਰਬਾਜ਼ੀ, ਫੁੱਟਬਾਲ, ਮਹਿਲਾ ਹਾਕੀ, ਲਾਅਨ ਟੈਨਿਸ, ਕੁਸ਼ਤੀ, ਕਬੱਡੀ, ਵੇਟਲਿਫਟਿੰਗ ਅਤੇ ਜਿਮਨਾਸਟਿਕ ਲਈ ਟ੍ਰਾਇਲ 13 ਅਕਤੂਬਰ ਨੂੰ ਤੇਜਲੀ ਸਪੋਰਟਸ ਕੰਪਲੈਕਸ ਵਿਖੇ ਹੋਣਗੇ। ਸ਼ੂਟਿੰਗ ਟ੍ਰਾਇਲ ਸਰਸਵਤੀ ਪਬਲਿਕ ਸਕੂਲ ਜਗਾਧਰੀ ਵਿਖੇ ਹੋਣਗੇ। ਇਸੇ ਤਰ੍ਹਾਂ ਹੈਂਡਬਾਲ, ਤਾਈਕਵਾਂਡੋ, ਕ੍ਰਿਕਟ, ਖੋ-ਖੋ, ਵਾਲੀਬਾਲ, ਜੂਡੋ, ਰੋਇੰਗ ਤੇ ਕੈਨੋਇੰਗ ਲਈ ਟ੍ਰਾਇਲ 14 ਅਕਤੂਬਰ ਨੂੰ ਤੇਜਲੀ ਸਪੋਰਟਸ ਕੰਪਲੈਕਸ ਵਿਖੇ ਹੋਣਗੇ। ਨੈੱਟਬਾਲ ਅਤੇ ਵਾਲੀਬਾਲ ਦੇ ਟ੍ਰਾਇਲ ਜੀ. ਐੱਸ. ਐੱਸ. ਤਾਲਾਕੋਰ ਵਿਖੇ ਹੋਣਗੇ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਚੁਣੇ ਗਏ ਖਿਡਾਰੀ ਰਾਜ ਪੱਧਰੀ ਖੇਡ ਮਹਾਂਕੁੰਭ 2026-27 ਮੁਕਾਬਲੇ ਵਿਚ ਹਿੱਸਾ ਲੈਣਗੇ। ਟ੍ਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਯਮੁਨਾਨਗਰ ਰਿਹਾਇਸ਼ੀ ਸਰਟੀਫਿਕੇਟ, ਯਮੁਨਾਨਗਰ ਆਧਾਰ ਕਾਰਡ, ਜਨਮ ਸਰਟੀਫਿਕੇਟ, ਪਰਿਵਾਰਕ ਪਛਾਣ ਪੱਤਰ ਤੇ ਦੂਜੇ ਜ਼ਿਲ੍ਹਿਆਂ ਦੇ ਖਿਡਾਰੀਆਂ ਲਈ ਇਕ ਪ੍ਰਮਾਣ ਪੱਤਰ/ਪਛਾਣ ਪੱਤਰ ਲਿਆਉਣਾ ਲਾਜ਼ਮੀ ਹੈ। ਉਨ੍ਹਾਂ ਯੋਗ ਖਿਡਾਰੀਆਂ ਨੂੰ ਲੋੜੀਂਦੇ ਦਸਤਾਵੇਜ਼ਾਂ ਨਾਲ ਨਿਰਧਾਰਤ ਮਿਤੀ ਅਤੇ ਸਮੇਂ ‘ਤੇ ਚੋਣ ਟ੍ਰਾਇਲਾਂ ਵਿਚ ਪਹੁੰਚ ਕੇ ਆਪਣੀ ਭਾਗੀਦਾਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਟਰੱਕ ਯੂਨੀਅਨ ’ਚ ਕੁੱਟਮਾਰ ਮਾਮਲੇ ’ਚ ਦਸਵਾਂ ਸਹਿ-ਮੁਲਜ਼ਮ ਕਾਬੂ ਪੁਲਿਸ ਵਲੋਂ ਹੁਣ ਤੱਕ 10 ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਸੈਣੀ ਜਾਗ੍ਰਿਤੀ ਮੰਚ ਮੀਟਿੰਗ ਅੱਜ
Ad Position 24