11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਝੋਨਾ ਖਰੀਦ ’ਤੇ ਸ਼ੈਲਰ ਮਾਲਕਾਂ ਦਾ ਸਖ਼ਤ ਫ਼ੈਸਲਾ, ਉਲੰਘਣਾ ਕਰਨ ’ਤੇ ਇੱਕ ਲੱਖ ਰੁਪਏ ਜੁਰਮਾਨਾ

ਡੱਬਵਾਲੀ, 10 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਵਿੱਚ ਝੋਨਾ ਖ਼ਰੀਦ ਤਹਿਤ ਮੰਡੀਆਂ ‘ਚ ਜਗ੍ਹਾ ਦੀ ਘਾਟ ਤੇ ਸ਼ੈਲਰਾਂ ਦੀ ਗਿਣਤੀ ਵਧਣ ਕਰਕੇ ਸ਼ੈਲਰ ਮਾਲਕਾਂ ਨੇ ਇੱਕ ਸਖ਼ਤ ਫ਼ੈਸਲਾ ਲਿਆ ਹੈ। ਅੱਜ ਸ਼ੈਲਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਕੋਈ ਵੀ ਸ਼ੈਲਰ ਮਾਲਕ ਮੰਡੀ ਜਾਂ ਖ਼ਰੀਦ ਕੇਂਦਰ ਵਿੱਚ ਨਹੀਂ ਜਾਵੇਗਾ।

Ad Position 21
No active advertisement
ਅਜੀਤ ਡੈਸਕ 11-10-2026
ਡੱਬਵਾਲੀ, 10 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਵਿੱਚ ਝੋਨਾ ਖ਼ਰੀਦ ਤਹਿਤ ਮੰਡੀਆਂ ‘ਚ ਜਗ੍ਹਾ ਦੀ ਘਾਟ ਤੇ ਸ਼ੈਲਰਾਂ ਦੀ ਗਿਣਤੀ ਵਧਣ ਕਰਕੇ ਸ਼ੈਲਰ ਮਾਲਕਾਂ ਨੇ ਇੱਕ ਸਖ਼ਤ ਫ਼ੈਸਲਾ ਲਿਆ ਹੈ। ਅੱਜ ਸ਼ੈਲਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਕੋਈ ਵੀ ਸ਼ੈਲਰ ਮਾਲਕ ਮੰਡੀ ਜਾਂ ਖ਼ਰੀਦ ਕੇਂਦਰ ਵਿੱਚ ਨਹੀਂ ਜਾਵੇਗਾ। ਸਰਕਾਰੀ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਹੀ ਝੋਨੇ ਦੀ ਬਰਾਬਰ ਵੰਡ ਕਰਕੇ ਸਿੱਧਾ ਸ਼ੈਲਰਾਂ ‘ਚ ਮਾਲ ਭੇਜਣਗੇ। ਜੇਕਰ ਕੋਈ ਸ਼ੈਲਰ ਨਿਯਮ ਤੋੜੇਗਾ ਤਾਂ ਉਸ ਨੂੰ ਇੱਕ ਲੱਖ ਰੁਪਏ ਜੁਰਮਾਨਾ ਲਾਇਆ ਜਾਵੇਗਾ। ਇਸਦੀ ਨਿਗਰਾਨੀ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਫ਼ੈਸਲੇ ਪਿੱਛੇ ਵੱਡਾ ਕਾਰਨ ਸ਼ੈਲਰਾਂ ਦੀ ਗਿਣਤੀ 31 ਹੋਣ ਤੇ ਝੋਨਾ ਰੱਖਣ ਲਈ ਨਿੱਜੀ ਨੋਹਰਿਆਂ ਨੂੰ ਸਬ-ਯਾਰਡ ਬਣਾਉਣ ਦੀ ਅਧੂਰੀ ਮੰਗ ਹੈ। ਡੱਬਵਾਲੀ ‘ਚ ਕਰੀਬ ਸੱਤ ਤੇ ਅਬੂਬਸ਼ਹਿਰ ‘ਚ 11 ਨੋਹਰਿਆਂ ਨੂੰ ਮਨਜ਼ੂਰੀ ਦੀ ਮੰਗ ਕੀਤੀ ਹੋਈ ਹੈ। ਨਵੀਂ ਦਾਣਾ ਮੰਡੀ ਦੇ ਬੀ-ਬਲਾਕ ਵਿੱਚ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਰਿਹੰਤ ਜੈਨ ਦੀ ਅਗਵਾਈ ਹੇਠ ਮੀਟਿੰਗ ‘ਚ ਇਹ ਫ਼ੈਸਲਾ ਲਿਆ ਗਿਆ। ਕਰੀਬ 31 ਸ਼ੈਲਰ ਮਾਲਕਾਂ ਦੀ ਪਰੇਸ਼ਾਨੀ ਮੰਡੀ ‘ਚ ਜਗ੍ਹਾ ਦੀ ਘਾਟ ਤੇ ਝੋਨਾ ਕੁਆਲਿਟੀ ਨੂੰ ਲੈ ਕੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਝੋਨਾ ਲੰਬਾ ਸਮਾਂ ਮੰਡੀ ‘ਚ ਪਏ ਰਹਿਣ ਨਾਲ ਉਹ ਹੀਟਿੰਗ (ਗਰਮੀ) ਦਾ ਸ਼ਿਕਾਰ ਹੋਣ ਦਾ ਖ਼ਤਰਾ ਬਣ ਜਾਂਦਾ ਹੈ। ਇਸ ਨਾਲ ਝੋਨੇ ਦੀ ਕੁਆਲਿਟੀ ਖ਼ਰਾਬ ਹੁੰਦੀ ਹੈ ਤੇ ਟੋਟਾ ਵਧਣ ਕਾਰਨ ਸ਼ੈਲਰਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਮੀਟਿੰਗ ਵਿੱਚ ਤੈਅ ਹੋਇਆ ਕਿ ਸਰਕਾਰੀ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਆੜ੍ਹਤੀਆਂ ਦੀਆਂ ਢੇਰੀਆਂ ਤੋਂ ਝੋਨਾ ਖ਼ਰੀਦ ਕੇ ਉਸ ਦੀ ਆਪਸ ‘ਚ ਬਰਾਬਰ ਵੰਡ ਕਰਨਗੇ। ਸ਼ੈਲਰ ਸੰਚਾਲਕ ਆਪਣੀ ਮਿੱਲ ਦੇ ਗੇਟ ‘ਤੇ ਪੁੱਜੇ ਝੋਨੇ ਦੀ ਕੁਆਲਿਟੀ ਪਰਖਣਗੇ। ਜੇਕਰ ਕੋਈ ਏਜੰਸੀ ਤੈਅ ਨਿਯਮਾਂ ਦੇ ਉਲਟ ਜਾਂ ਆਪਣੀ ਮਨਮਰਜ਼ੀ ਨਾਲ ਕਿਸੇ ਸ਼ੈਲਰ ਵਿੱਚ ਝੋਨਾ ਭੇਜਦੀ ਹੈ, ਤਾਂ ਮਿਲਿੰਗ ਕਮੇਟੀ ਦੇ ਚੇਅਰਮੈਨ, ਏਜੰਸੀ ਦੇ ਜ਼ਿਲ੍ਹਾ ਮੈਨੇਜਰ ਤੇ ਮੁੱਖ ਮੰਤਰੀ ਤੱਕ ਸ਼ਿਕਾਇਤ ਕੀਤੀ ਜਾਵੇਗੀ। ਅਰਿਹੰਤ ਜੈਨ ਨੇ ਸਾਫ਼ ਕੀਤਾ ਕਿ ਜਿਹੜੇ ਸ਼ੈਲਰ ਮਾਲਕ ਆੜ੍ਹਤੀਏ ਵੀ ਹਨ, ਉਹ ਸਿਰਫ਼ ਆਪਣੀ ਦੁਕਾਨ ਦੀ ਢੇਰੀ ਹੀ ਸੰਭਾਲਣਗੇ। ਉਹ ਦੂਜੇ ਆੜ੍ਹਤੀਆਂ ਦੇ ਮਾਲ ਵਿੱਚ ਕੋਈ ਦਖ਼ਲ ਨਹੀਂ ਦੇਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਇੱਕ ਲੱਖ ਰੁਪਏ ਜੁਰਮਾਨਾ ਭਰਨਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਅਪਰਾਧਨਾਮਾ ਅਗਲੀ ਖ਼ਬਰ ਕੁਰੂਕਸ਼ੇਤਰ ’ਚ ਰੈਗੂਲਰ ਕੀਤੇ ਜਾਣ ਦੀ ਮੰਗ ਕਰ ਰਹੇ ਗੈਸਟ ਟੀਚਰਾਂ ’ਤੇ ਮਾਰੀਆਂ ਗਈਆਂ ਪਾਣੀ ਦੀਆਂ ਬੁਛਾੜਾਂ
Ad Position 24