ਮੈਡੀਕਲ ਸਟੋਰ ਤੋਂ ਨਸ਼ੇ ਦੀਆਂ 290 ਗੋਲੀਆਂ ਬਰਾਮਦ
ਡੱਬਵਾਲੀ, 11 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਸਿਟੀ ਪੁਲਿਸ ਤੇ ਡਰੱਗ ਵਿਭਾਗ ਦੀ ਸਾਂਝੀ ਟੀਮ ਨੇ ਹਰਿਓਮ ਮੈਡੀਕੋਜ਼ ਤੋਂ ਟੇਮਪੈਂਟਾਡੋਲ ਦੀਆਂ 290 ਗੋਲੀਆਂ ਬਰਾਮਦ ਕੀਤੀਆਂ ਹਨ। ਜ਼ਿਲ੍ਹਾ ਪੁਲਿਸ ਦੇ ਬੁਲਾਰੇ ਆਨੰਦ ਕੁਮਾਰ ਅਨੁਸਾਰ ਏ.
ਡੱਬਵਾਲੀ, 11 ਅਕਤੂਬਰ (ਇਕਬਾਲ ਸਿੰਘ ਸ਼ਾਂਤ)- ਸਿਟੀ ਪੁਲਿਸ ਤੇ ਡਰੱਗ ਵਿਭਾਗ ਦੀ ਸਾਂਝੀ ਟੀਮ ਨੇ ਹਰਿਓਮ ਮੈਡੀਕੋਜ਼ ਤੋਂ ਟੇਮਪੈਂਟਾਡੋਲ ਦੀਆਂ 290 ਗੋਲੀਆਂ ਬਰਾਮਦ ਕੀਤੀਆਂ ਹਨ। ਜ਼ਿਲ੍ਹਾ ਪੁਲਿਸ ਦੇ ਬੁਲਾਰੇ ਆਨੰਦ ਕੁਮਾਰ ਅਨੁਸਾਰ ਏ.ਐੱਸ.ਆਈ. ਜਸਪਾਲ ਸਿੰਘ ਤੇ ਡਰੱਗ ਕੰਟਰੋਲਰ ਸੁਨੀਲ ਕੁਮਾਰ ਵੱਲੋਂ ਮੈਡੀਕਲ ਸਟੋਰ ਦੀ ਪੜਤਾਲ ਮੌਕੇ ਦਵਾਈਆਂ ਦਾ ਡੱਬਾ ਲੈ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੰਚਾਲਕ ਤੇ ਉਸ ਦੇ ਸਾਥੀਆਂ ਨੂੰ ਰੋਕ ਕੇ ਜਾਂਚ ਕੀਤੀ। ਡਰੱਗ ਕੰਟਰੋਲਰ ਨੇ ਗੋਲੀਆਂ ਕਬਜ਼ੇ ਵਿੱਚ ਲੈ ਕੇ ਮੈਡੀਕਲ ਫਾਰਮਾਸਿਸਟ ਜਗਦੀਸ਼ ਖ਼ਿਲਾਫ਼ ਕਾਰਵਾਈ ਕੀਤੀ। ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ।