11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਰੇਲਵੇ ਵਿਭਾਗ ਦੇ ਸੀਨੀਅਰ ਲੋਕੋ ਇੰਸਪੈਕਟਰ ਬੰਤ ਸਿੰਘ ਕੈੜੇ ਭੌਰਲਾ ਨਮਿਤ ਅੰਬਾਲਾ ਕੈਂਟ ਵਿਖੇ ਹੋਇਆ ਸ਼ਰਧਾਂਜਲੀ ਸਮਾਗਮ

ਬੀਜਾ, 11 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਗੁਰਦੁਆਰਾ ਸ਼੍ਰੀ ਬੇਗ਼ਮਪੁਰਾ ਸਾਹਿਬ ਪਿੰਡ ਭੌਰਲਾ ਦੇ ਪ੍ਰਧਾਨ ਬੰਤ ਸਿੰਘ ਕੈੜੇ ਸੇਵਾ ਮੁਕਤ ਰੇਲਵੇ ਵਿਭਾਗ ਦੇ ਸੀਨੀਅਰ ਲੋਕੋ ਇੰਸਪੈਕਟਰ ਦਾ ਦਿਹਾਂਤ ਹੋ ਗਿਆ। ਉਹਸੇਵਾ ਮੁਕਤ ਸਟੇਟ ਬੈੰਕ ਆਫ਼ ਇੰਡੀਆ ਦੇ ਚੀਫ ਮੈਨੇਜਰ ਦਰਸ਼ਨ ਸਿੰਘ ਦੇ ਸਤਿਕਾਰਯੋਗ ਪਿਤਾ ਅਤੇ ਟੈਲੀਫੋਨ ਵਿਭਾਗ ਦੇ ਸੇਵਾ ਮੁਕਤ ਐਸ.

Ad Position 21
No active advertisement
ਅਜੀਤ ਡੈਸਕ 12-10-2026
ਬੀਜਾ, 11 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਗੁਰਦੁਆਰਾ ਸ਼੍ਰੀ ਬੇਗ਼ਮਪੁਰਾ ਸਾਹਿਬ ਪਿੰਡ ਭੌਰਲਾ ਦੇ ਪ੍ਰਧਾਨ ਬੰਤ ਸਿੰਘ ਕੈੜੇ ਸੇਵਾ ਮੁਕਤ ਰੇਲਵੇ ਵਿਭਾਗ ਦੇ ਸੀਨੀਅਰ ਲੋਕੋ ਇੰਸਪੈਕਟਰ ਦਾ ਦਿਹਾਂਤ ਹੋ ਗਿਆ। ਉਹਸੇਵਾ ਮੁਕਤ ਸਟੇਟ ਬੈੰਕ ਆਫ਼ ਇੰਡੀਆ ਦੇ ਚੀਫ ਮੈਨੇਜਰ ਦਰਸ਼ਨ ਸਿੰਘ ਦੇ ਸਤਿਕਾਰਯੋਗ ਪਿਤਾ ਅਤੇ ਟੈਲੀਫੋਨ ਵਿਭਾਗ ਦੇ ਸੇਵਾ ਮੁਕਤ ਐਸ. ਡੀ. ਓ. ਸੋਹਣ ਸਿੰਘ ਕੈੜੇ ਦੇ ਚਾਚਾ ਸਨ। ਸਵ. ਬੰਤ ਸਿੰਘ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ, ਅਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਮੋਹਨ ਨਗਰ ਕੋਠੀ ਨੰਬਰ 145 ਅੰਬਾਲਾ ਕੈਂਟ ਵਿਖੇ ਕਰਵਾਇਆ ਗਿਆ। ਇਸ ਮੌਕੇ ਰਾਗੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਹਲਵਿੰਦਰ ਸਿੰਘ ਢਿੱਲੋਂ, ਸੇਵਾ ਮੁਕਤ ਐਸ. ਡੀ. ਓ ਸੋਹਣ ਸਿੰਘ ਕੈੜੇ ਭੌਰਲਾ ਤੇ ਇੰਦਰਜੀਤ ਸਿੰਘ ਢਿੱਲੋਂ ਨੇ ਬਾਪੂ ਬੰਤ ਸਿੰਘ ਦੇ ਜੀਵਨ ਸੰਬੰਧੀ ਦਸਿਆ ਕਿ ਗੁਰਦੁਆਰਾ ਸ਼੍ਰੀ ਬੇਗ਼ਮਪੁਰਾ ਸਾਹਿਬ ਪਿੰਡ ਭੌਰਲਾ ਦੇ ਪ੍ਰਧਾਨ ਤੇ ਰੇਲਵੇ ਵਿਭਾਗ ਤੋਂ ਸੇਵਾ ਮੁਕਤ ਹੋਏ ਲੋਕੋ ਇੰਸਪੈਕਟਰ ਬੰਤ ਸਿੰਘ ਕੈੜੇ ਦਾ ਜਨਮ ਪਿੰਡ ਭੌਰਲਾ ਵਿਖੇ ਪਿਤਾ ਘੁਮੰਡਾ ਸਿੰਘ ਦੇ ਗ੍ਰਹਿ ਮਾਤਾ ਕਿਸ਼ਨ ਦੇਵੀ ਦੀ ਕੁੱਖੋਂ 19/6/1941 ਨੂੰ ਹੋਇਆ। ਦਹੇੜੂ ਸਕੂਲ ਚੋਂ ਮੁਢਲੀ ਤੇ ਖ਼ਾਲਸਾ ਹਾਈ ਸਕੂਲ ਜਸਪਾਲੋਂ ਤੋਂ ਦਸਵੀਂ ਪਾਸ ਕੀਤੀ ।ਕਾਲਜ ਦੀ ਪੜ੍ਹਾਈ ਦੌਰਾਨ ਹੀ ਰੇਲਵੇ ਵਿਭਾਗ ਚ ਅੰਬਾਲਾ ਕੈਂਟ ਵਿਖੇ ਨੌਕਰੀ ਮਿਲ ਗਈ। ਬਾਪੂ ਬੰਤ ਸਿੰਘ ਨੇ ਮਾਤਾ ਗੁਰਮੇਲ ਕੌਰ ਵਾਸੀ ਰਤਨਹੇੜੀ ਨਾਲ ਗ੍ਰਹਿਸਥੀ ਜੀਵਨ ਦੀ ਸ਼ੁਰੂਆਤ ਕੀਤੀ। ਜਿਨ੍ਹਾਂ ਦੇ ਗ੍ਰਹਿ ਇੱਕ ਪੁੱਤਰ ਤੇ ਤਿੰਨ ਲੜਕੀਆਂ ਨੇ ਜਨਮ ਲਿਆ। ਲੜਕਾ ਦਰਸ਼ਨ ਸਿੰਘ ਸਟੇਟ ਬੈੰਕ ਆਫ਼ ਇੰਡੀਆ ਦੇ ਚੀਫ ਮੈਨੇਜਰ ਤੋਂ ਸੇਵਾ ਮੁਕਤ ਹੋਏ ਹਨ। ਲੜਕੀ ਸੁਰਿੰਦਰ ਕੌਰ ਸਰਕਾਰੀ ਪੰਜਾਬੀ ਲੈਕਚਰਾਰ। ਜਵਾਈ ਅਸ਼ੋਕ ਕੁਮਾਰ ਸਰਕਾਰੀ ਹੈੱਡਮਾਸਟਰ ਹਨ। ਲੜਕੀ ਨੀਨਾ ਐਮ.ਏ. (ਹਿੰਦੀ), ਬੀ. ਐਡ., ਅਧਿਆਪਕਾ, ਜਵਾਈ ਲਲਿਤ ਕੁਮਾਰ ਪੰਚਕੂਲਾ ਦੀ ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਵਿੱਚ ਐਚ. ਆਰ. ਮੈਨੇਜਰ ਹਨ। ਲੜਕੀ ਬੇਬੀ ਨਿਸ਼ੂ- ਧੀ, ਐਮ. ਏ. (ਅੰਗਰੇਜ਼ੀ), ਐਨ. ਟੀ. ਟੀ ਹੈ। ਬਾਪੂ ਬੰਤ ਸਿੰਘ ਦਾ ਪੋਤਰਾ ਰਿਪਨਦੀਪ ਸਿੰਘ ਪੰਜਾਬ ਨੈਸ਼ਨਲ ਬੈਂਕ, ਧਰਮਸ਼ਾਲਾ ਵਿੱਚ ਬ੍ਰਾਂਚ ਮੈਨੇਜਰ, ਪੋਤ ਨੂੰਹ ਰਮਨਪ੍ਰੀਤ ਕੌਰ ਪੰਜਾਬ ਐਂਡ ਸਿੰਧ ਬੈਂਕ, ਕੇਸਰੀ ਵਿੱਚ ਬ੍ਰਾਂਚ ਮੈਨੇਜਰ ਸੇਵਾ ਨਿਭਾ ਰਹੇ ਹਨ। ਪੋਤੀ ਡਾ. ਸਿਮਰਨਪ੍ਰੀਤ ਕੌਰ ਐਮ. ਡੀ. (ਐਨੇਸਥੀਸੀਆ), ਸਿਵਲ ਹਸਪਤਾਲ, ਸ਼ਾਹਬਾਦ ਮਾਰਕੰਡਾ, ਪੋਤ ਜੁਵਾਈ ਡਾ. ਰਵੀ ਕੁਮਾਰ ਐਮ. ਡੀ. (ਐਨੇਸਥੀਸੀਆ), ਸਰੋਜਨੀ ਨਾਇਡੂ ਮੈਡੀਕਲ ਕਾਲਜ, ਆਗਰਾ ਮਰੀਜਾਂ ਦੀ ਸੇਵਾ ਕਰ ਰਹੇ ਹਨ। ਪੋਤਰਾ ਕਰਮਦੀਪ ਸਿੰਘ ਪ੍ਰਾਈਵੇਟ ਕੰਪਨੀ ਵਿੱਚ ਐਮ. ਡੀ. ਦੇ ਤੌਰ ਤੇ ਸਥਾਪਿਤ ਹੈ। ਬੰਤ ਸਿੰਘ ਦਾ ਪਰਿਵਾਰ ਅੰਬਾਲਾ ਵਿਖੇ ਰਹਿ ਰਿਹਾ ਹੈ ਪਰ ਬਾਪੂ ਬੰਤ ਸਿੰਘ ਨੇ 31 ਅਕਤੂਬਰ 2003 ਵਿਚ ਸੀਨੀਅਰ ਲੋਕੋ ਇੰਸਪੈਕਟਰ ਦੇ ਅਹੁਦੇ ਤੋਂ ਅੰਬਾਲਾ ਸਾਉਣੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਆਪਣੇ ਜੱਦੀ ਪਿੰਡ ਭੌਰਲਾ ਦੇ ਮੋਹ ਨੂੰ ਮੁੱਖ ਰੱਖਦਿਆਂ ਰਹਿਣ ਲੱਗ ਪਏ। ਗੁਰੂ ਘਰ ਨਾਲ ਜੁੜੇ ਹੋਣ ਕਰਕੇ ਨਗਰ ਨੇ ਬੰਤ ਸਿੰਘ ਨੂੰ ਗੁਰਦੁਆਰਾ ਸ੍ਰੀ ਬੇਗ਼ਮਪੁਰਾ ਸਾਹਿਬ ਭੌਰਲਾ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ। ਜਿਸ ਸਦਕਾ ਬਾਪੂ ਬੰਤ ਸਿੰਘ ਨੇ ਨਵੀ ਬਣ ਰਹੀ ਇਮਾਰਤ ਦੀ ਕਾਰ ਸੇਵਾ ਚ ਤਨ ਮਨ ਤੇ ਧਨ ਨਾਲ ਪਾਏ ਯੋਗਦਾਨ ਨੂੰ ਸੰਗਤਾਂ ਯਾਦ ਕਰ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰਾਂ ਦੀਆਂ ਮੰਗਾਂ ਜਲਦ ਲਾਗੂ ਕਰੇ ਸਰਕਾਰ- ਦਿਵਾਕਰ ਅਗਲੀ ਖ਼ਬਰ ਸਿਰਸਾ ਕਲੱਬ ਵਿਖੇ ਐਕਵਾ ਜ਼ੁੰਬਾ ਕਰਵਾਇਆ
Ad Position 24