ਕਾਕਾ ਸਿੰਘ ਲੱਧੂਵਾਸ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਫ਼ਤਿਹਾਬਾਦ ਦੇ ਜ਼ਿਲ੍ਹਾ ਪ੍ਰਧਾਨ ਬਣੇ
ਰਤੀਆ, 31 ਅਕਤੂਬਰ (ਬੇਅੰਤ ਕੌਰ ਮੰਡੇਰ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਾਕਾ ਸਿੰਘ ਲੱਧੂਵਾਸ ਨੂੰ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦਾ ਫ਼ਤਿਹਾਬਾਦ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਮੈਂਬਰ ਅਮਰਜੀਤ ਕੌਰ ਬਾੜਾ ਦੀ ਨਿਗਰਾਨੀ ਹੇਠ ਅਤੇ ਅਕਾਲੀ ਆਗੂਆਂ ਹਰਪਾਲ ਸਿੰਘ ਅਹਿਰਵਾਂ ਅਤੇ ਸੁਖਸਾਗਰ ਸਿੰਘ ਹਿਸਾਰ, ਹਰਿਆਣਾ ਇਕਾਈ ਦੇ ਕੋਰ ਕਮੇਟੀ ਮੈਂਬਰ ਦੀ ਪ੍ਰਧਾਨਗੀ ਹੇਠ ਹੋਈ।
ਰਤੀਆ, 31 ਅਕਤੂਬਰ (ਬੇਅੰਤ ਕੌਰ ਮੰਡੇਰ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਾਕਾ ਸਿੰਘ ਲੱਧੂਵਾਸ ਨੂੰ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦਾ ਫ਼ਤਿਹਾਬਾਦ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਮੈਂਬਰ ਅਮਰਜੀਤ ਕੌਰ ਬਾੜਾ ਦੀ ਨਿਗਰਾਨੀ ਹੇਠ ਅਤੇ ਅਕਾਲੀ ਆਗੂਆਂ ਹਰਪਾਲ ਸਿੰਘ ਅਹਿਰਵਾਂ ਅਤੇ ਸੁਖਸਾਗਰ ਸਿੰਘ ਹਿਸਾਰ, ਹਰਿਆਣਾ ਇਕਾਈ ਦੇ ਕੋਰ ਕਮੇਟੀ ਮੈਂਬਰ ਦੀ ਪ੍ਰਧਾਨਗੀ ਹੇਠ ਹੋਈ। ਟੋਹਾਣਾ, ਬੀਗੜ, ਭਾਨੀਖੇੜਾ, ਰਤੀਆ ਤੇ ਹੋਰ ਸੀਨੀਅਰ ਆਗੂ ਮੌਜੂਦ ਸਨ। ਕਾਕਾ ਸਿੰਘ ਲੱਧੂਵਾਸ ਨੂੰ ਸਰਬਸੰਮਤੀ ਨਾਲ ਫ਼ਤਿਹਾਬਾਦ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਜਨਰਲ ਸਕੱਤਰ ਨਰਿੰਦਰ ਸਿੰਘ ਦੀ ਸਰਬਸੰਮਤੀ ਨਾਲ ਚੋਣ ਤੋਂ ਬਾਅਦ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਉਹ ਕਮੇਟੀ ਦੁਆਰਾ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸਿੱਖ ਮਿਸ਼ਨ ਹਰਿਆਣਾ ਕੁਰੂਕਸ਼ੇਤਰ ਦੇ ਇੰਚਾਰਜ ਸੁਖਵਿੰਦਰ ਸਿੰਘ, ਜ਼ਿਲ੍ਹਾ ਫ਼ਤਿਹਾਬਾਦ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਟੋਹਾਣਾ, ਰਣਜੀਤ ਸਿੰਘ ਭਾਨੀਖੇੜਾ, ਰਣਜੀਤ ਸਿੰਘ ਸੰਧੂ ਬਲਿਆਲਾ, ਜਸਕੰਵਰ ਸਿੰਘ ਟੋਹਾਣਾ, ਗੁਰਪਿੰਦਰ ਸਿੰਘ, ਬਲਦੇਵ ਸਿੰਘ ਬੀਰਾਬੱਦੀ, ਮਹਿੰਦਰ ਸਿੰਘ ਵਧਵਾ, ਜਸਕਰਨ ਸਿੰਘ, ਅਵਿੰਦਰ ਸਿੰਘ, ਅਵਤਾਰ ਸਿੰਘ, ਜਗਸੀਰ ਸਿੰਘ,ਹਰਿੰਦਰ ਸਿੰਘ, ਨਰਿੰਦਰ ਸਿੰਘ ਬ੍ਰਾਹਮਣਵਾਲਾ ਆਦਿ ਹਾਜ਼ਰ ਸਨ।