01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਰਤੀਆ ’ਚ ‘ਰਨ ਫਾਰ ਯੂਨਿਟੀ’ ਪ੍ਰੋਗਰਾਮ ਕਰਵਾਇਆ

ਰਤੀਆ, 31 ਅਕਤੂਬਰ(ਬੇਅੰਤ ਕੌਰ ਮੰਡੇਰ)- ਸਰਦਾਰ ਵੱਲਭ ਭਾਈ ਪਟੇਲ ਦੀ 151ਵੀਂ ਜੈਅੰਤੀ ਮੌਕੇ ’ਤੇ ਰਤੀਆ ਸਬ-ਡਵੀਜ਼ਨ ਵਿਚ ‘ਰਨ ਫਾਰ ਯੂਨਿਟੀ’ ਪ੍ਰੋਗਰਾਮ ਕਰਵਾਇਆ ਗਿਆ। ਵਿਧਾਇਕ ਜਰਨੈਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਐਸ.

Ad Position 21
No active advertisement
ਅਜੀਤ ਡੈਸਕ 01-11-2026
ਰਤੀਆ, 31 ਅਕਤੂਬਰ(ਬੇਅੰਤ ਕੌਰ ਮੰਡੇਰ)- ਸਰਦਾਰ ਵੱਲਭ ਭਾਈ ਪਟੇਲ ਦੀ 151ਵੀਂ ਜੈਅੰਤੀ ਮੌਕੇ ’ਤੇ ਰਤੀਆ ਸਬ-ਡਵੀਜ਼ਨ ਵਿਚ ‘ਰਨ ਫਾਰ ਯੂਨਿਟੀ’ ਪ੍ਰੋਗਰਾਮ ਕਰਵਾਇਆ ਗਿਆ। ਵਿਧਾਇਕ ਜਰਨੈਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਐਸ.ਡੀ.ਐਮ. ਸੁਰੇਂਦਰ ਸਿੰਘ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਸਮਾਗਮ ਦੀ ਸ਼ੁਰੂਆਤ ਵਿਚ ਮੁੱਖ ਮਹਿਮਾਨ ਸਮੇਤ ਸਾਰਿਆਂ ਨੇ ਰਾਸ਼ਟਰੀ ਏਕਤਾ ਦਿਵਸ ਦੀ ਸਹੁੰ ਚੁੱਕੀ। ਮੁੱਖ ਮਹਿਮਾਨ ਰਤੀਆ ਦੇ ਵਿਧਾਇਕ ਜਰਨੈਲ ਸਿੰਘ ਨੇ ਤਹਿਸੀਲ ਕੰਪਲੈਕਸ ਤੋਂ ‘ਰਨ ਫਾਰ ਯੂਨਿਟੀ’ ਏਕਤਾ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅਧਿਕਾਰੀਆਂ, ਕਰਮਚਾਰੀਆਂ ਤੇ ਸਕੂਲੀ ਬੱਚਿਆਂ ਨੇ ਏਕਤਾ ਅਤੇ ਦੇਸ਼ ਭਗਤੀ ਦਾ ਸੰਦੇਸ਼ ਫੈਲਾਉਂਦੇ ਹੋਏ ਦੌੜ ’ਚ ਹਿੱਸਾ ਲੈ ਕੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ’ਤੇ ਸਾਰਿਆਂ ਨੇ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਬਣਾਈ ਰੱਖਣ ਦੀ ਸਹੁੰ ਚੁੱਕੀ। ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਵੱਲਭ ਭਾਈ ਪਟੇਲ ਮਹਾਨ ਆਜ਼ਾਦੀ ਘੁਲਾਟੀਏ, ਇਕ ਹੁਨਰਮੰਦ ਪ੍ਰਸ਼ਾਸਕ ਤੇ ਰਾਸ਼ਟਰੀ ਏਕਤਾ ਦੇ ਪੱਕੇ ਸਮਰਥਕ ਸਨ। ਉਨ੍ਹਾਂ ਨੂੰ ਦੇਸ਼ ਪ੍ਰਤੀ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ‘ਲੋਹ ਪੁਰਸ਼’ ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਬਲਵਾਨ ਸਿੰਘ, ਡਿਪਟੀ ਸਿਵਲ ਸਰਜਨ ਡਾ. ਭਰਤ ਸਿੰਘ, ਥਾਣਾ ਇੰਚਾਰਜ ਪ੍ਰਵੀਨ ਕੁਮਾਰ, ਬੀ.ਬੀ.ਓ. ਸ਼ਸ਼ੀ ਪ੍ਰਕਾਸ਼, ਸਿਹਤ ਇੰਸਪੈਕਟਰ ਰਾਜੇਸ਼ ਸਯੋਕੰਦ, ਪ੍ਰਿੰਸੀਪਲ ਤਰੁਣ ਗੇਰਾ, ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ, ਬੀ.ਆਰ.ਸੀ. ਕੁਲਦੀਪ ਸਿੰਘ, ਪੀ.ਟੀ.ਆਈ. ਓਮ ਪ੍ਰਕਾਸ਼, ਦੇਵੀ ਲਾਲ, ਸੰਦੀਪ ਕੁਮਾਰ, ਸੁਪਰਵਾਈਜ਼ਰ ਹਰਦੀਪ ਕੌਰ, ਮਿਸ਼ੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਮੇਲੇ ਵਿੱਚ ਪੰਜਾਬੀ ਕਲਾਕਾਰਾਂ ਨੇ ਦਰਸ਼ਕਾਂ ਦਾ ਮਨ ਮੋਹਿਆ ਅਗਲੀ ਖ਼ਬਰ ਕਾਕਾ ਸਿੰਘ ਲੱਧੂਵਾਸ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਫ਼ਤਿਹਾਬਾਦ ਦੇ ਜ਼ਿਲ੍ਹਾ ਪ੍ਰਧਾਨ ਬਣੇ
Ad Position 24