ਦੀਵਾਲੀ ਮੇਲੇ ਵਿੱਚ ਪੰਜਾਬੀ ਕਲਾਕਾਰਾਂ ਨੇ ਦਰਸ਼ਕਾਂ ਦਾ ਮਨ ਮੋਹਿਆ
ਸਿਰਸਾ, 31 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਡੱਬਵਾਲੀ ਰੋਡ ’ਤੇ ਸ਼੍ਰੀਮਤ ਸਿਟੀ ਸੈਂਟਰ ਵਿਖੇ ਸ਼੍ਰੀਮਤ ਟੈਕਸਟਵਰਥ ਵੱਲੋਂ ਕਰਵਾਏ ਜਾ ਰਹੇ ਦੀਵਾਲੀ ਮੇਲੇ ਵਿੱਚ ਪੰਜਾਬੀ ਕਲਾਕਾਰਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਪੰਜਾਬੀ ਕਲਾਕਾਰਾਂ ਵੱਲੋਂ ਪੰਜਾਬੀ ਗੀਤ, ਗਿੱਧਾ ਤੇ ਭੰਗੜਾ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।
ਸਿਰਸਾ, 31 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਡੱਬਵਾਲੀ ਰੋਡ ’ਤੇ ਸ਼੍ਰੀਮਤ ਸਿਟੀ ਸੈਂਟਰ ਵਿਖੇ ਸ਼੍ਰੀਮਤ ਟੈਕਸਟਵਰਥ ਵੱਲੋਂ ਕਰਵਾਏ ਜਾ ਰਹੇ ਦੀਵਾਲੀ ਮੇਲੇ ਵਿੱਚ ਪੰਜਾਬੀ ਕਲਾਕਾਰਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਪੰਜਾਬੀ ਕਲਾਕਾਰਾਂ ਵੱਲੋਂ ਪੰਜਾਬੀ ਗੀਤ, ਗਿੱਧਾ ਤੇ ਭੰਗੜਾ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਚੇਤੇ ਰਹੇ ਕਿ ਇਹ ਦੀਵਾਲੀ ਮੇਲਾ 5 ਨਵੰਬਰ ਤੱਕ ਚੱਲੇਗਾ। ਸ਼੍ਰੀਮਤ ਸਿਟੀ ਸੈਂਟਰ ਦੇ ਅੰਦਰ ਕਾਰੋਬਾਰਾਂ ਨੂੰ ਲਗਭਗ ਚਾਰ ਦਰਜਨ ਸਟਾਲ ਮੁਫਤ ਪ੍ਰਦਾਨ ਕੀਤੇ ਗਏ ਹਨ। ਹੱਥ ਨਾਲ ਬਣੇ ਸਾਮਾਨ, ਹੈਂਡਲੂਮ, ਕੱਪੜੇ, ਇਲੈਕਟਰਾਨਿਕਸ, ਫਰਨੀਚਰ, ਆਟੋਮੋਬਾਈਲ, ਮੋਮ ਦੇ ਉਤਪਾਦ, ਕੱਚਾ ਤੇਲ, ਮਸਾਲੇ, ਸਜਾਵਟੀ ਫੁੱਲ, ਬੂਟੇ ਅਤੇ ਹੋਰ ਸਜਾਵਟੀ ਸਾਮਾਨ ਵੇਚਣ ਵਾਲੇ ਸਟਾਲ ਲਗਾਏ ਗਏ ਹਨ। ਇਸ ਦਸ ਦਿਨਾਂ ਦੀਵਾਲੀ ਮੇਲੇ ਦੇ ਤੀਜੇ ਦਿਨ ਪੰਜਾਬੀ ਕਲਾਕਾਰਾਂ ਨੇ ਪੰਜਾਬੀ ਗੀਤ ਪੇਸ਼ ਕੀਤੇ। ਭੰਗੜੇ ਅਤੇ ਗਿੱਧੇ ਦੇ ਨਾਲ ਬੋਲੀਆਂ ਪਾਈਆਂ ਉੱਥੇ ਇਸ ਮੌਕੇ ਇੱਕ ਮਨੋਰੰਜਕ ਸਵਾਲ-ਜਵਾਬ ਸੈਸ਼ਨ ਵੀ ਕਰਵਾਇਆ ਗਿਆ। ਜੇਤੂ ਜੋੜੇ ਨੂੰ ਸ਼੍ਰੀਮਤ ਸਿਟੀ ਸੈਂਟਰ ਦੇ ਮੁੱਖ ਪ੍ਰਬੰਧਕ ਐਸ.ਪੀ. ਸੇਠੀ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸ਼੍ਰੀਮਤ ਟੈਕਸਵਰਥ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਮਾਧਵ ਜੈਨ ਨੇ ਕਿਹਾ ਕਿ ਦੀਵਾਲੀ ਮੇਲਾ 5 ਨਵੰਬਰ ਤੱਕ ਹਰ ਰੋਜ਼ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ ਲਗਾਇਆ ਜਾ ਰਿਹਾ ਹੈ।