08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪਟਾਕਿਆਂ ਦੇ ਕਾਰਨ 10 ਸਾਲ ਦੇ ਬੱਚੇ ਦੀ ਮੌਤ

ਨਵੀਂ ਦਿੱਲੀ, 9 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦੀਵਾਲੀ ਦੇ ਮੌਕੇ ਪਟਾਕਿਆਂ ਨਾਲ ਕਈ ਥਾਵਾਂ ’ਤੇ ਹਾਦਸੇ ਹੋਏ ਹਨ ਅਤੇ ਨਾਲ ਹੀ ਅੱਗ ਲੱਗਣ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਆਈਆਂ ਹਨ।

Ad Position 21
No active advertisement
ਅਜੀਤ ਡੈਸਕ 10-11-2026
ਨਵੀਂ ਦਿੱਲੀ, 9 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦੀਵਾਲੀ ਦੇ ਮੌਕੇ ਪਟਾਕਿਆਂ ਨਾਲ ਕਈ ਥਾਵਾਂ ’ਤੇ ਹਾਦਸੇ ਹੋਏ ਹਨ ਅਤੇ ਨਾਲ ਹੀ ਅੱਗ ਲੱਗਣ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਆਈਆਂ ਹਨ। ਦਿੱਲੀ ਦੇ ਨਰੇਲਾ ਇਲਾਕੇ ਵਿਚ ਇਕ ਦਰਦਨਾਕ ਹਾਦਸਾ ਹੋਇਆ ਹੈ। ਇਕ 10 ਸਾਲ ਦਾ ਬੱਚਾ ਪਟਾਕੇ ਜਲਾਉਣ ਦੌਰਾਨ ਜ਼ਖਮੀ ਹੋ ਗਿਆ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਜ਼ਖ਼ਮੀ ਹੋਏ ਬੱਚੇ ਨੂੰ ਤੁਰੰਤ ਹਸਪਤਾਲ ਲੈ ਗਏ, ਪ੍ਰੰਤੂ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਮਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਸਵਾਲ ਉਠਾਇਆ ਹੈ ਅਤੇ ਕਿਹਾ ਹੈ ਕਿ ਬੱਚੇ ਦਾ ਇਲਾਜ ਠੀਕ ਢੰਗ ਨਾਲ ਨਹੀਂ ਹੋਇਆ। ਬੱਚੇ ਦੀ ਮਾਂ ਅੰਜਲੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਉਹ ਨਿਆਂ ਦੀ ਮੰਗ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਦੀ ਦੀਵਾਲੀ ਦੀ ਰਾਤ ਨੂੰ ਜਦੋਂ ਬੱਚੇ ਅਨਾਰ ਤੇ ਸਕਾਈ ਸ਼ਾਰਟ ਜਲਾ ਰਿਹਾ ਸੀ ਤਾਂ ਪਿੱਛੋਂ ਇਕ ਪਟਾਕਾ ਆ ਕੇ ਬੱਚੇ ਦੀ ਛਾਤੀ ’ਤੇ ਵੱਜਿਆ, ਜਿਸ ਕਾਰਨ ਬੱਚੇ ਦੀਆਂ ਧਮਨੀਆਂ ਫਟ ਗਈਆ, ਪ੍ਰੰਤੂ ਬੱਚੇ ਨੂੰ ਸਾਹ ਆ ਰਿਹਾ ਸੀ ਅਤੇ ਉਸ ਨੂੰ ਹਸਪਤਾਲ ਉਸੇ ਸਮੇਂ ਲਿਜਾਇਆ ਗਿਆ ਪ੍ਰੰਤ ਡਾਕਟਰ ਉਸ ਨੂੰ ਬਚਾ ਨਹੀਂ ਸਕੇ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਪੁਲਿਸ ਨੇ ਫੜੇ ਚਾਰ ਜੂਏਬਾਜ਼ ਅਗਲੀ ਖ਼ਬਰ ਦੀਵਾਲੀ ਦੇ ਮੌਕੇ ਵਿਭਾਗ ਨੂੰ 214 ਕਾਲਾਂ ਅੱਗ ਲੱਗਣ ਦੀਆਂ ਪੁੱਜੀਆਂ
Ad Position 24