ਦੀਵਾਲੀ ਨਾਲ ਸੰਬੰਧਿਤ ਸੱਟਾਂ ਤੇ ਝੁਲਸਣ ਦੇ 42 ਮਾਮਲੇ ਆਏ ਸਾਹਮਣੇ
ਨਵੀਂ ਦਿੱਲੀ,9 ਨਵੰਬਰ(ਜਗਤਾਰ ਸਿੰਘ)- ਰਾਜਧਾਨੀ ਦੇ ਏਮਜ਼ ਹਸਪਤਾਲ ਵਿਚ ਦੀਵਾਲੀ ਨਾਲ ਸੰਬੰਧਿਤ ਸੱਟਾਂ ਅਤੇ ਝੁਲਸਣ ਦੇ 42 ਮਾਮਲੇ ਸਾਹਮਣੇ ਆਏ ਹਨ। ਹਸਪਤਾਲ ਦੇ ਪਲਾਸਟਿਕ, ਰੀਕੰਸਟ੍ਰਕਟਿਵ ਅਤੇ ਬਰਨਜ਼ ਸਰਜਰੀ ਵਿਭਾਗ ਵੱਲੋਂ ਸੋਮਵਾਰ ਸਵੇਰੇ 11 ਵਜੇ ਤੱਕ ਇਹ ਅੰਕੜੇ ਦਰਜ ਕੀਤੇ ਗਏ ਹਨ।
ਨਵੀਂ ਦਿੱਲੀ,9 ਨਵੰਬਰ(ਜਗਤਾਰ ਸਿੰਘ)- ਰਾਜਧਾਨੀ ਦੇ ਏਮਜ਼ ਹਸਪਤਾਲ ਵਿਚ ਦੀਵਾਲੀ ਨਾਲ ਸੰਬੰਧਿਤ ਸੱਟਾਂ ਅਤੇ ਝੁਲਸਣ ਦੇ 42 ਮਾਮਲੇ ਸਾਹਮਣੇ ਆਏ ਹਨ। ਹਸਪਤਾਲ ਦੇ ਪਲਾਸਟਿਕ, ਰੀਕੰਸਟ੍ਰਕਟਿਵ ਅਤੇ ਬਰਨਜ਼ ਸਰਜਰੀ ਵਿਭਾਗ ਵੱਲੋਂ ਸੋਮਵਾਰ ਸਵੇਰੇ 11 ਵਜੇ ਤੱਕ ਇਹ ਅੰਕੜੇ ਦਰਜ ਕੀਤੇ ਗਏ ਹਨ। ਕੁੱਲ 42 ਮਾਮਲਿਆਂ ਵਿੱਚੋਂ 37 ਮਰੀਜ਼ ਪਟਾਕਿਆਂ ਕਾਰਨ ਝੁਲਸੇ ਹਨ, ਜਦੋਂ ਕਿ 2 ਮਾਮਲੇ ਘਰੇਲੂ ਪਟਾਕਿਆਂ ਵਿਚ ਵਰਤੇ ਜਾਣ ਵਾਲੇ ਕੈਮੀਕਲ ‘ਪੋਟਾਸ਼’ ਨਾਲ ਸੰਬੰਧਿਤ ਹਨ। ਸਭ ਤੋਂ ਵੱਧ ਨੁਕਸਾਨ ‘ਅਨਾਰ’ ਚਲਾਉਣ ਕਾਰਨ ਚਿਹਰੇ ਅਤੇ ਹੱਥਾਂ ‘ਤੇ ਹੋਇਆ ਹੈ । 42 ਵਿਚੋਂ 11 ਮਰੀਜ਼ਾਂ ਨੂੰ ਗੰਭੀਰ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿਨ੍ਹਾਂ ਵਿਚੋਂ 4 ਮਰੀਜ਼ ਆਈ.ਸੀ.ਯੂ. ਵਿਚ ਅਤੇ 7 ਵਾਰਡ ਵਿਚ ਦਾਖਲ ਹਨ। ਬਾਕੀ 31 ਮਰੀਜ਼ਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ । ਜ਼ਖ਼ਮੀਆਂ ਵਿਚ 18 ਮਰੀਜ਼ ਅਜਿਹੇ ਹਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ। ਇਨ੍ਹਾਂ ਵਿਚ 6 ਬੱਚੇ 10 ਸਾਲ ਤੋਂ ਘੱਟ ਉਮਰ ਦੇ ਹਨ। ਸਭ ਤੋਂ ਛੋਟਾ ਮਰੀਜ਼ 5 ਸਾਲ ਦਾ ਹੈ, ਜਦਕਿ ਇੱਕ 8 ਸਾਲ ਦੇ ਬੱਚੇ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ ਜੋ ਕਿ 45 ਫ਼ੀਸਦੀ ਤੱਕ ਝੁਲਸ ਚੁੱਕਾ ਹੈ ।