20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਚੰਦ ਭਾਨ ਸੇਮ ਨਾਲੇ ’ਚ ਪ੍ਰਸ਼ਾਸਨ ਵਲੋਂ ਪਾਣੀ ਨੂੰ ਡਾਫ ਲਾਏ ਜਾਣ ਵਿਰੋਧ

ਮੰਡੀ ਲਾਧੂਕਾ, 20 ਨਵੰਬਰ (ਰਾਕੇਸ਼ ਛਾਬੜਾ)- ਪਿੰਡ ਕੀੜਿਆਂ ਵਾਲਾ ਅਤੇ ਗੰਧੜ ਦੇ ਨਾਲੋਂ ਲੰਘਦੇ ਚੰਦ ਭਾਨ ਸੇਮ ਨਾਲੇ ਵਿਚ ਪ੍ਰਸ਼ਾਸਨ ਵਲੋਂ ਪਾਣੀ ਨੂੰ ਰੋਕਣ ਲਈ ਲਗਾਈ ਜਾ ਰਹੀ ਡਾਫ ਦਾ ਇਲਾਕੇ ਦੇ ਕਈ ਪਿੰਡਾਂ ਦੇ ਕਿਸਾਨ ਵਿਰੋਧ ਕਰ ਰਹੇ ਹਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਕਿਸਾਨਾਂ ਦੀ ਰਜ਼ਾਮੰਦੀ ਤੋਂ ਬਗੈਰ ਪ੍ਰਸ਼ਾਸਨ ਵਲੋਂ ਸੇਮ ਨਾਲੇ ਦੇ ਵਿਚ ਦੋ ਥਾਵਾਂ ਤੇ 7 ਫੁੱਟ ਉੱਚੀ ਪੱਥਰਾਂ ਦੀ ਡਾਫ ਲਗਾਈ ਜਾ ਰਹੀ ਹੈ, ਜਿਸ ਦਾ ਕਿਸਾਨਾਂ ਨੂੰ ਭਾਰੀ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 21-11-2026
ਮੰਡੀ ਲਾਧੂਕਾ, 20 ਨਵੰਬਰ (ਰਾਕੇਸ਼ ਛਾਬੜਾ)- ਪਿੰਡ ਕੀੜਿਆਂ ਵਾਲਾ ਅਤੇ ਗੰਧੜ ਦੇ ਨਾਲੋਂ ਲੰਘਦੇ ਚੰਦ ਭਾਨ ਸੇਮ ਨਾਲੇ ਵਿਚ ਪ੍ਰਸ਼ਾਸਨ ਵਲੋਂ ਪਾਣੀ ਨੂੰ ਰੋਕਣ ਲਈ ਲਗਾਈ ਜਾ ਰਹੀ ਡਾਫ ਦਾ ਇਲਾਕੇ ਦੇ ਕਈ ਪਿੰਡਾਂ ਦੇ ਕਿਸਾਨ ਵਿਰੋਧ ਕਰ ਰਹੇ ਹਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਕਿਸਾਨਾਂ ਦੀ ਰਜ਼ਾਮੰਦੀ ਤੋਂ ਬਗੈਰ ਪ੍ਰਸ਼ਾਸਨ ਵਲੋਂ ਸੇਮ ਨਾਲੇ ਦੇ ਵਿਚ ਦੋ ਥਾਵਾਂ ਤੇ 7 ਫੁੱਟ ਉੱਚੀ ਪੱਥਰਾਂ ਦੀ ਡਾਫ ਲਗਾਈ ਜਾ ਰਹੀ ਹੈ, ਜਿਸ ਦਾ ਕਿਸਾਨਾਂ ਨੂੰ ਭਾਰੀ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਡਾਫ ਦੀ ਪਿੱਛੇ ਕਿਸਾਨਾਂ ਨੂੰ ਸੇਮ ਅਤੇ ਇਸ ਤੋਂ ਅੱਗੇ ਕਿਸਾਨਾਂ ਨੂੰ ਸੋਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਪਿੰਡ ਚਿਮਨੇਵਾਲਾ, ਗੰਧੜ, ਕੀੜਿਆਂ ਵਾਲਾ, ਆਹਲ ਬੋਦਲਾ, ਤਰੋਬੜ੍ਹੀ, ਫ਼ਤਿਹਗੜ੍ਹ ਅਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨ ਇਸ ਸੇਮ ਨਾਲੇ ਤੋਂ ਪਾਣੀ ਚੁੱਕ ਕੇ ਆਪਣੇ ਖੇਤਾਂ ਨੂੰ ਸਿੰਚਾਈ ਲਈ ਵਰਤਦੇ ਹਨ, ਪਰ ਉਕਤ ਸਥਾਨ ਤੇ ਪਾਣੀ ਨੂੰ ਡਾਫ ਲੱਗ ਜਾਣ ਕਾਰਨ ਕਿਸਾਨ ਪਰੇਸ਼ਾਨ ਹੋ ਜਾਣਗੇ ਅਤੇ ਇਲਾਕੇ ਦੀ ਖੇਤੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਵੇਗੀ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਸਬੰਧ ਵਿਚ ਕਿਸਾਨਾਂ ਦਾ ਇਕ ਵਫ਼ਦ ਜ਼ਿਲੇ੍ਹ ਦੀ ਡੀ.ਸੀ ਨੂੰ ਮਿਲ ਇਸ ਕੰਮ ਨੂੰ ਰੋਕਣ ਦੀ ਮੰਗ ਕਰੇਗਾ। ਉਨ੍ਹਾਂ ਨੇ ਕਿਹਾ ਹੈ ਜੇਕਰ ਪ੍ਰਸ਼ਾਸਨ ਨੇ ਇਸ ਕੰਮ ਨੂੰ ਰੋਕਿਆ ਨਹੀਂ ਤਾਂ ਅਗਲਾ ਕਦਮ ਸੰਘਰਸ਼ ਦਾ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਅਬੋਹਰ ਮੰਡੀ ’ਚ ਕਿੰਨੂ 37 ਰੁਪਏ ਕਿੱਲੋ ਵਿਕਿਆ, ਬਾਗ਼ਬਾਨਾਂ ’ਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ 21-11-2026
Ad Position 24