ਸ਼ਾਹਕੋਟ, 31 ਦਸੰਬਰ (ਦਲਜੀਤ ਸਿੰਘ ਸਚਦੇਵਾ)-ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਅੰਬੀਆਂ (ਸ਼ਾਹਕੋਟ) ਵਿਖੇ ਐੱਨ.ਆਰ.ਆਈ ਭੁਪਿੰਦਰ ਸਿੰਘ ਸੰਧੂ ਯੂ.ਕੇ ਤੇ ਉਨ੍ਹਾਂ ਦੇ ਦੋਤਰੇ ਜਸਕਰਨ ਸਿੰਘ ਵਲੋਂ ਇਨਵਰਟਰ ਲਈ ਨਵਾਂ ਬੈਟਰਾ ਤੇ ਵਾਟਰ ਫਿਲਟਰ ਦਾਨ ਵਜੋਂ ਦਿੱਤਾ ਗਿਆ | ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆਂ ਨੂੰ ਬੈੱਗ ਵੀ ਵੰਡੇ ਗਏ | ਇਸ ਮੌਕੇ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਕੁੱਕੂ, ਸੁਰਜੀਤ ਕੌਰ, ਪਰਮਜੀਤ ਸਿੰਘ, ਮਨਜਿੰਦਰ ਸਿੰਘ ਬਿੱਟੂ (ਸਾਰੇ ਪੰਚ), ਸੁਰਜੀਤ ਸਿੰਘ ਵਿਰਦੀ ਹੈੱਡਟੀਚਰ, ਬਲਜਿੰਦਰ ਕੌਰ ਚੇਅਰਪਰਸਨ ਸਕੂਲ ਮੈਨੇਜਮੈਂਟ ਕਮੇਟੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਮਾ: ਸੁੱਚਾ ਸਿੰਘ ਮੱਟੂ ਨੇ ਕਿਹਾ ਕਿ ਵਿੱਦਿਆ ਮਨੁੱਖ ਦੀ ਸ਼ਖ਼ਸੀਅਤ ਸਵਾਰਨ ਵਿਚ ਅਹਿਮ ਯੋਗਦਾਨ ਪਾਉਂਦੀ ਹੈ | ਐੱਨ.ਆਰ.ਆਈ ਵੀਰਾਂ ਵਲੋਂ ਨੰਗਲ ਅੰਬੀਆਂ ਸਕੂਲ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ | ਉਨ੍ਹਾਂ ਭੁਪਿੰਦਰ ਸਿੰਘ ਸੰਧੂ ਯੂ.ਕੇ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਸਹਿਯੋਗ ਨਾਲ ਸਕੂਲ ਦੇ ਬੱਚਿਆਂ ਨੂੰ ਵਿਸ਼ੇਸ਼ ਸਹੂਲਤਾਂ ਮਿਲ ਰਹੀਆਂ ਹਨ | ਭੁਪਿੰਦਰ ਸੰਧੂ ਨੇ ਭਵਿੱਖ ਵਿਚ ਵੀ ਸਕੂਲ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਸਕੂਲ ਸਟਾਫ਼ ਵਲੋਂ ਦਾਨੀ ਸੱਜਣ ਭੁਪਿੰਦਰ ਸੰਧੂ ਤੇ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਹਰਸੁਹੇਲ ਸਿੰਘ ਨੰਬਰਦਾਰ, ਵਰਦੀਪ ਸਿੰਘ ਸੰਧੂ, ਹਰਦੇਵ ਸਿੰਘ ਸੰਧੂ, ਮਾ: ਬਲਦੇਵ ਲਾਲ, ਪ੍ਰੇਮ ਲਾਲ ਸਾਬਕਾ ਸਰਪੰਚ, ਠੇਕੇਦਾਰ ਤਰਸੇਮ ਸਿੰਘ, ਹਰਮੀਤ ਸਿੰਘ ਰਾਜਾ ਸਾਬਕਾ ਪੰਚ, ਬਲਜਿੰਦਰ ਸਿੰਘ ਹੁੰਦਲ, ਮਲਕੀਤ ਚੰਦ, ਕੁਲਵਿੰਦਰ ਥਾਪਰ, ਮਾ: ਸੁਤੰਤਰ ਸਿੰਘ, ਸੁਰਿੰਦਰ ਸਿੰਘ ਸ਼ਿੰਦੂ, ਵਿਜੈ ਕੁਮਾਰ ਪੰਜਾਬ ਪੁਲਿਸ, ਸੁਰਿੰਦਰ ਕੁਮਾਰ ਪਾਵਰਕਾਮ, ਯਾਦਵਿੰਦਰ ਸਿੰਘ ਪੰਚ, ਅਮਰੀਕ ਰਾਜ ਥਾਪਰ, ਮੀਨੂੰ ਬਾਲਾ, ਅਨਮੋਲ ਆਦਿ ਹਾਜ਼ਰ ਸਨ |