ਸਿਵਲ ਹਸਪਤਾਲ ਨੂਰਮਹਿਲ ਦੇ ਸਾਹਮਣੇ ਝਾੜੀਆਂ ’ ਚੋਂ 19 ਸਾਲਾ ਨਮਲ ਦੀ ਲਾਸ਼ ਮਿਲੀ , ਅਵਾਰਾ ਕੁੱਤਿਆਂ ਨੇ ਨੋਚੀ
ਨੂਰਮਹਿਲ, 29 ਅਗਸਤ (ਤਜਿੰਦਰ ਕੁਮਾਰ)- ਸਥਾਨਕ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਝਾੜੀਆਂ ਵਿਚੋਂ ਇੱਕ 19 ਸਾਲਾ ਮਾਨਸਿਕ ਤੌਰ ‘ਤੇ ਪਰੇਸ਼ਾਨ ਨੌਜਵਾਨ ਦੀ ਮ੍ਰਿਤਕ ਦੇਹ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮ੍ਰਿਤਕ ਦੀ ਪਛਾਣ ਨਮਲ (19) ਪੁੱਤਰ ਰਾਮ ਲੁਭਾਇਆ ਵਜੋਂ ਹੋਈ ਹੈ।
ਮ
ਮ੍ਰਿਤਕ ਨਮਲ ਭੱਟੀ ਦਾ ਪੋਸਟਮਾਰਟਮ ਕਰਵਾਉਣ ਪਹੁੰਚੇ ਪਰਿਵਾਰਕ ਮੈਂਬਰ ਅਤੇ ਡਿਊਟੀ ਅਫ਼ਸਰ ਸੁਭਾਸ਼ ਚੰਦਰ ਥਾਣਾ ਨੂਰਮਹਿਲ। (ਇਨਸੈੱਟ) ਮ੍ਰਿਤਕ ਨਮਲ ਭੱਟੀ ਦੀ ਪੁਰਾਣੀ ਤਸਵੀਰ। ਤਸਵੀਰ: ਤਜਿੰਦਰ ਕੁਮਾਰ
30-08-2026
ਨੂਰਮਹਿਲ, 29 ਅਗਸਤ (ਤਜਿੰਦਰ ਕੁਮਾਰ)- ਸਥਾਨਕ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਝਾੜੀਆਂ ਵਿਚੋਂ ਇੱਕ 19 ਸਾਲਾ ਮਾਨਸਿਕ ਤੌਰ ‘ਤੇ ਪਰੇਸ਼ਾਨ ਨੌਜਵਾਨ ਦੀ ਮ੍ਰਿਤਕ ਦੇਹ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮ੍ਰਿਤਕ ਦੀ ਪਛਾਣ ਨਮਲ (19) ਪੁੱਤਰ ਰਾਮ ਲੁਭਾਇਆ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਨਮਲ ਪਿਛਲੇ ਕਾਫ਼ੀ ਸਾਲਾਂ ਤੋਂ ਆਪਣੇ ਨਾਨਕੇ ਪਰਿਵਾਰ ਕੋਲ ਖਟੀਕਾ ਮੁਹੱਲਾ ਵਿਖੇ ਹੀ ਰਹਿੰਦਾ ਸੀ ਅਤੇ ਹੁਣ ਉਹ ਖਟੀਕਾ ਮੁਹੱਲੇ ਦਾ ਹੀ ਪੱਕਾ ਨਿਵਾਸੀ ਬਣ ਚੁੱਕਾ ਸੀ। ਘਟਨਾ ਦੀ ਖ਼ਬਰ ਇਲਾਕੇ ਵਿੱਚ ਫੈਲਦਿਆਂ ਹੀ ਮੌਕੇ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਸ ਦੁਖਦਾਈ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਸੁਨਾਮ ਭੱਟੀ ਪੁੱਤਰ ਰਾਮ ਲੁਭਾਇਆ ਨੇ ਦੱਸਿਆ ਕਿ ਉਸ ਦੇ ਭਰਾ ਨਮਲ ਦੀ ਦਿਮਾਗੀ ਹਾਲਤ ਠੀਕ ਨਹੀਂ ਰਹਿੰਦੀ ਸੀ, ਜੋ ਕਿ ਇੱਕ ਹਫ਼ਤਾ ਪਹਿਲਾਂ ਘਰੋਂ ਬਿਨਾਂ ਦੱਸੇ ਕਿਧਰੇ ਚਲਾ ਗਿਆ ਸੀ। ਪਰਿਵਾਰ ਵੱਲੋਂ ਆਪਣੇ ਪੱਧਰ ‘ਤੇ ਉਸ ਦੀ ਹਰ ਸੰਭਾਵੀ ਥਾਂ ‘ਤੇ ਲਗਾਤਾਰ ਭਾਲ ਕੀਤੀ ਜਾ ਰਹੀ ਸੀ, ਪਰ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ ਸੀ। ਅੱਜ ਸਵੇਰੇ ਸਿਵਲ ਹਸਪਤਾਲ ਨੂਰਮਹਿਲ ਦੇ ਬਿਲਕੁਲ ਸਾਹਮਣੇ ਝਾੜੀਆਂ ਵਿੱਚੋਂ ਨਮਲ ਦੀ ਲਾਸ਼ ਮਿਲੀ। ਲਾਸ਼ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ, ਜਿਸ ਨੂੰ ਅਵਾਰਾ ਕੁੱਤਿਆਂ ਨੇ ਬੁਰੇ ਤਰੀਕੇ ਨਾਲ ਨੋਚ-ਨੋਚ ਕੇ ਖਾਧਾ ਹੋਇਆ ਸੀ। ਇਹ ਦ੍ਰਿਸ਼ ਇੰਨਾ ਖ਼ੌਫ਼ਨਾਕ ਸੀ ਕਿ ਦੇਖਣ ਵਾਲਿਆਂ ਦੇ ਰੋਂਗਟੇ ਖੜ੍ਹੇ ਹੋ ਗਏ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਥਾਣਾ ਨੂਰਮਹਿਲ ਦੇ ਡਿਊਟੀ ਅਫ਼ਸਰ ਸੁਭਾਸ਼ ਚੰਦਰ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ। ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।