ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲਿਆਂ ’ ਚ ਮਨੀਤ ਸੈਣੀ ਦੂਸਰੇ ਸਥਾਨ ’ ਤੇ
ਗੁਰਾਇਆ, 29 ਅਗਸਤ (ਬਲਵਿੰਦਰ ਸਿੰਘ)-ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦਾ ਵਿਦਿਆਰਥੀ ਮਨੀਤ ਸੈਣੀ 17 ਸਾਲ ਓਪਨ ਬਾਕਸਿੰਗ ਦੇ ਮੁਕਾਬਲੇ ਜ਼ਿਲ੍ਹਾ ਪੱਧਰ ’ਤੇ ਦੂਸਰੇ ਸਥਾਨ ‘ਤੇ ਰਿਹਾ। ਜਾਣਕਾਰੀ ਦਿੰਦੇ ਸਕੂਲ ਪ੍ਰਬੰਧਕ ਸੁਖਦੀਪ ਸਿੰਘ ਅਤੇ ਬਲਜਿੰਦਰ ਕੁਮਾਰ ਪ੍ਰਿੰਸੀਪਲ ਨੇ ਦੱਸਿਆ ਕਿ ਮਨੀਤ ਸੈਣੀ ਨੇ ਪਹਿਲਾਂ ਵੀ ਬਾਕਸਿੰਗ ਦੇ ਮੁਕਾਬਲਿਆਂ ‘ਚ ਵੱਖ ਵੱਖ ਸਥਾਨਾਂ ‘ਤੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਗੁਰਾਇਆ, 29 ਅਗਸਤ (ਬਲਵਿੰਦਰ ਸਿੰਘ)-ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦਾ ਵਿਦਿਆਰਥੀ ਮਨੀਤ ਸੈਣੀ 17 ਸਾਲ ਓਪਨ ਬਾਕਸਿੰਗ ਦੇ ਮੁਕਾਬਲੇ ਜ਼ਿਲ੍ਹਾ ਪੱਧਰ ’ਤੇ ਦੂਸਰੇ ਸਥਾਨ ‘ਤੇ ਰਿਹਾ। ਜਾਣਕਾਰੀ ਦਿੰਦੇ ਸਕੂਲ ਪ੍ਰਬੰਧਕ ਸੁਖਦੀਪ ਸਿੰਘ ਅਤੇ ਬਲਜਿੰਦਰ ਕੁਮਾਰ ਪ੍ਰਿੰਸੀਪਲ ਨੇ ਦੱਸਿਆ ਕਿ ਮਨੀਤ ਸੈਣੀ ਨੇ ਪਹਿਲਾਂ ਵੀ ਬਾਕਸਿੰਗ ਦੇ ਮੁਕਾਬਲਿਆਂ ‘ਚ ਵੱਖ ਵੱਖ ਸਥਾਨਾਂ ‘ਤੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਜ਼ੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਤਰਲੋਕ ਸਿੰਘ, ਸਕੱਤਰ ਸੋਮਨਾਥ ਅਤੇ ਖ਼ਜ਼ਾਨਚੀ ਹਰਜੀਤ ਬਾਵਾ ਨੇ ਮਨੀਤ ਸੈਣੀ ਨੂੰ ਉਚੇਚੇ ਤੌਰ ‘ਤੇ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਗੁਰਾਇਆ ਦੋ ਬਲਾਕ ਅਤੇ ਜੋਨ 9 ਦਾ ਨਾਂ ਉੱਚਾ ਹੋਇਆ ਹੈ।