ਐੱਮ. ਐੱਸ. ਲੋਹੀਆ
ਜਲੰਧਰ, 2 ਜਨਵਰੀ - ਸਰਬੰਸਦਾਨੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹਿਰ ਦੇ ਮੁੱਖ ਨਗਰ ਕੀਰਤਨ ਦੀ ਅਰੰਭਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਹੋਈ, ਜੋ ਆਪਣੇ ਪੁਰਾਤਨ ਮਾਰਗ 'ਤੇ ਐਸ.ਡੀ. ਕਾਲਜ, ਅਜੀਤ ਚੌਕ, ਭਾਰਤ ਸੋਡਾ ਵਾਟਰ ਫੈਕਟਰੀ, ਰੇਲਵੇ ਰੋਡ, ਮੰਡੀ ਫੈਂਟਨਗੰਜ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਮਿਲਾਪ ਚੌਕ, ਫਗਵਾੜਾ ਗੇਟ, ਸ਼ਹੀਦ ਭਗਤ ਸਿੰਘ ਚੌਕ, ਪੰਜ ਪੀਰ ਚੌਕ, ਖਿੰਗਰਾ ਗੇਟ, ਗੁਰਦੁਆਰਾ ਸ੍ਰੀ ਸਿੰਘ ਸਭਾ ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਭਗਵਾਨ ਵਾਲਮੀਕਿ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਜੇਲ੍ਹ ਚੌਕ, ਬਸਤੀ ਅੱਡਾ ਚੌਕ, ਭਗਵਾਨ ਵਾਲਮੀਕਿ ਚੌਕ, ਰੈਣਕ ਬਾਜ਼ਾਰ, ਮਿਲਾਪ ਚੌਕ ਤੋਂ ਹੁੰਦਾ ਹੋਇਆ ਰਾਤ ਸਮੇਂ ਗੁਰਦੁਆਰਾ ਦੀਵਾਨ ਅਸਥਾਨ, ਸੈਂਟਰਲ ਟਾਊਨ ਵਿਖੇ ਪੁੱਜ ਕੇ ਸਮਾਪਤ ਹੋਇਆ | ਫੁੱਲਾਂ ਤੇ ਲਾਈਟਾਂ ਨਾਲ ਵਿਸ਼ੇਸ਼ ਸਜਾਈ ਗਈ ਪਾਲਕੀ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਸ਼ੋਭਿਤ ਕੀਤੇ ਗਏ ਜਿਨ੍ਹਾਂ 'ਤੇ ਚੌਰ ਸਾਹਿਬ ਝੁਲਾਉਣ ਦੀ ਸੇਵਾ ਸੰਤ ਬਾਬਾ ਜੀਤ ਸਿੰਘ, ਨਿਰਮਲ ਕੁਟੀਆ ਜੌਹਲਾਂ ਵਾਲਿਆਂ ਵਲੋਂ ਨਿਭਾਈ ਗਈ | ਪਾਲਕੀ ਸਾਹਿਬ ਦੇ ਅੱਗੇ-ਅੱਗੇ ਬੀਬੀਆਂ, ਬੱਚੀਆਂ ਤੇ ਨੌਜਵਾਨ ਵੀਰਾਂ ਵਲੋਂ ਸੜਕ ਦੀ ਸਫ਼ਾਈ ਕੀਤੀ ਗਈ, ਸ੍ਰੀ ਗੁਰੂ ਰਾਮ ਦਾਸ ਸੇਵਕ ਸਭਾ ਵਲੋਂ ਪਾਣੀ ਦਾ ਛਿੜਕਾਅ ਕੀਤਾ ਗਿਆ, ਦਸਮੇਸ਼ ਸੇਵਕ ਸਭਾ ਤੇ ਗੁਰਦੁਆਰਾ ਦੀਵਾਨ ਅਸਥਾਨ ਨੌਜਵਾਨ ਸਭਾ ਦੇ ਮੈਂਬਰਾਂ ਵਲੋਂ ਗੁਰੂ ਸਾਹਿਬ ਦੇ ਸਤਿਕਾਰ ਵਜੋਂ ਮਾਰਗ 'ਚ ਫੁੱਲ ਵਿਛਾਏ ਗਏ | ਨਗਰ ਕੀਰਤਨ ਦੇ ਅਜੀਤ ਚੌਕ ਪਹੁੰਚਣ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਵਿਸ਼ੇਸ਼ ਪੁਲਿਸ ਪਾਰਟੀ ਨੇ ਸਲਾਮੀ ਦਿੱਤੀ ਜਿਸ ਦੀ ਅਗਵਾਈ ਡੀ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ ਵਲੋਂ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਏ.ਡੀ.ਸੀ.ਪੀ. (ਸਿਟੀ-1) ਆਕਰਸ਼ੀ ਜੈਨ, ਏ.ਡੀ.ਸੀ.ਪੀ. (ਸਥਾਨਕ) ਸੁਖਵਿੰਦਰ ਸਿੰਘ, ਏ.ਡੀ.ਸੀ.ਪੀ. (ਟ੍ਰੈਫ਼ਿਕ) ਗੁਰਬਾਜ ਸਿੰਘ, ਏ.ਸੀ.ਪੀ. (ਸਥਾਨਕ) ਮਨਮੋਹਨ ਸਿੰਘ, ਏ.ਸੀ.ਪੀ. (ਜਾਂਚ) ਅਮਰਬੀਰ ਸਿੰਘ, ਏ.ਸੀ.ਪੀ. (ਉੱਤਰੀ) ਸੰਜੇ ਕੁਮਾਰ, ਏ.ਸੀ.ਪੀ. (ਪੀ.ਬੀ.ਆਈ.) ਕਮਲੇਸ਼ ਕੌਰ ਤੇ ਹੋਰ ਅਧਿਕਾਰੀਆਂ ਵੀ ਪਾਲਕੀ ਸਾਹਿਬ ਅੱਗੇ ਨਤਮਸਤਕ ਹੋਏ | ਅਜੀਤ ਚੌਕ ਤੋਂ ਚਲਿਆ ਨਗਰ ਕੀਰਤਨ ਭਾਰਤ ਸੋਡਾ ਵਾਟਰ ਫੈਕਟਰੀ, ਰੇਲਵੇ ਰੋਡ, ਮੰਡੀ ਫੈਂਟਨਗੰਜ ਤੋਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਪਹੁੰਚਿਆ ਜਿੱਥੇ ਪਾਲਕੀ ਸਾਹਿਬ ਦੇ ਪਹੁੰਚਣ 'ਤੇ ਨਗਰ ਕੀਰਤਨ ਦੇ ਪ੍ਰਬੰਧਕਾਂ ਦੇ ਨਾਲ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਗੁਰਦੁਆਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲ੍ਹਾ ਭੇਟ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਰਜਿੰਦਰ ਬੇਰੀ, ਆਪ ਆਗੂ ਨਿਤਿਨ ਕੋਹਲੀ, ਰਾਜਵਿੰਦਰ ਕੌਰ ਥਿਆੜਾ, ਭਾਜਪਾ ਆਗੂ ਅਮਰਜੀਤ ਸਿੰਘ ਅਮਰੀ, ਪਰਮਿੰਦਰ ਸਿੰਘ (ਦਸਮੇਸ਼ ਨਗਰ), ਭੁਪਿੰਦਰ ਸਿੰਘ ਖ਼ਾਲਸਾ (ਗੜ੍ਹਾ), ਜਸਬੀਰ ਸਿੰਘ ਰੰਧਾਵਾ (ਡਿਫ਼ੈਂਸ ਕਲੋਨੀ), ਚਰਨਜੀਤ ਸਿੰਘ ਮਿੰਟਾ, ਗੁਰਜੀਤ ਸਿੰਘ ਟੱਕਰ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੈਂਟਰਲ ਟਾਊਨ ਦੇ ਸਕੱਤਰ ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖ਼ਾਲਸਾ, ਦਵਿੰਦਰ ਸਿੰਘ (ਸੈਂਟਰਲ ਟਾਊਨ), ਦਵਿੰਦਰ ਸਿੰਘ ਰਿਆਤ, ਨਿਰਮਲ ਸਿੰਘ ਬੇਦੀ, ਹਰਜੋਤ ਸਿੰਘ ਲੱਕੀ, ਗੁਰਦੀਪ ਸਿੰਘ ਪੋਪਲੀ, ਜਸਕੀਰਤ ਸਿੰਘ ਜੱਸੀ, ਹਰਜੀਤ ਸਿੰਘ ਬਾਬਾ (ਬਸਤੀ ਸ਼ੇਖ), ਅਮਰਪ੍ਰੀਤ ਸਿੰਘ ਰਿੰਕੂ, ਰਾਜਦੀਪ ਸਿੰਘ ਤੇ ਹੋਰਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਏ | ਪਰਤਾਪ ਬਾਗ ਵਾਲੇ ਮੋੜ 'ਤੇ 350 ਸਾਲਾ ਸ਼ਤਾਬਦੀ ਕਮੇਟੀ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਸਟੇਜ ਦਾ ਪ੍ਰਬੰਧ 350 ਸਾਲਾ ਸ਼ਤਾਬਦੀ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ 'ਚ ਕੀਤਾ ਗਿਆ ਜਿਸ ਮੌਕੇ ਉਨ੍ਹਾਂ ਨਾਲ ਜਥੇਦਾਰ ਜਗਜੀਤ ਸਿੰਘ ਗਾਬਾ, ਗੁਰਬਖਸ਼ ਸਿੰਘ ਜਨੇਜਾ (ਗੁਰੂ ਨਾਨਕ ਮਿਸ਼ਨ), ਗੁਰਕਿ੍ਪਾਲ ਸਿੰਘ (ਬਸਤੀ ਸ਼ੇਖ), ਰਣਜੀਤ ਸਿੰਘ ਰਾਣਾ (ਸਿੱਖ ਚੜ੍ਹਦੀ ਕਲਾ ਫਰੰਟ), ਸਰਬਜੀਤ ਸਿੰਘ ਰਾਜਪਾਲ, ਹਰਭਜਨ ਸਿੰਘ ਸੈਣੀ, ਕਮਲਜੀਤ ਸਿੰਘ ਟੋਨੀ (ਗੁਰੂ ਤੇਗ ਬਹਾਦਰ ਨਗਰ) ਮਨਜੀਤ ਸਿੰਘ ਠਕਰਾਲ, ਚਰਨਜੀਵ ਸਿੰਘ ਲਾਲੀ, ਹਰਿੰਦਰ ਸਿੰਘ ਢੀਂਡਸਾ (ਹਲਕਾ ਇੰਚਾਰਜ ਉੱਤਰੀ), ਸਤਿੰਦਰ ਸਿੰਘ ਪੀਤਾ, ਗੁਰਦੇਵ ਸਿੰਘ (ਗੋਲਡੀ ਭਾਟੀਆ), ਅਵਤਾਰ ਸਿੰਘ ਘੁੰਮਣ, ਸੁਰਜੀਤ ਸਿੰਘ (ਨੀਲਾ ਮਹਿਲ), ਜਗਦੀਪ ਸਿੰਘ, ਭਜਨ ਲਾਲ ਚੋਪੜਾ, ਅਮਰਜੀਤ ਸਿੰਘ ਮਿੱਠਾ, ਅਮਰਪ੍ਰੀਤ ਸਿੰਘ ਮੌਂਟੀ, ਮੇਜਰ ਸਿੰਘ ਕਾਹਲੋਂ, ਕਰਤਾਰ ਸਿੰਘ ਬਿੱਲਾ, ਬੀਬੀ ਲਖਵਿੰਦਰ ਕੌਰ, ਕਮਲਜੀਤ ਸਿੰਘ ਜੋਧਪੁਰੀ, ਪਲਵਿੰਦਰ ਸਿੰਘ ਬਬਲੂ, ਫੁਮਣ ਸਿੰਘ, ਦਲਜੀਤ ਸਿੰਘ (ਲੰਮਾ ਪਿੰਡ), ਪ੍ਰਦੀਪ ਸਿੰਘ (ਸੰਤੋਖਪੁਰਾ), ਬਾਲ ਕਿਸ਼ਨ ਬਾਲਾ, ਗੌਰਵ ਭਗਤ, ਜਥੇਦਾਰ ਅਜੀਤ ਸਿੰਘ (ਬਸਤੀ ਮਿੱਠੂ), ਗਿਆਨ ਸਿੰਘ (ਬਸਤੀ ਮਿੱਠੂ), ਪਲਵਿੰਦਰ ਸਿੰਘ ਬਬਲੂ, ਅਮਰਜੀਤ ਸਿੰਘ ਬਸਰਾ, ਅਰਵਿੰਦਰਜੀਤ ਸਿੰਘ, ਕਮਲਜੀਤ ਸਿੰਘ ਸੈਕਟਰੀ, ਤੇਜਿੰਦਰ ਸਿੰਘ, ਬਿਕਰਮਜੀਤ ਸਿੰਘ ਕੇ.ਸੀ., ਜੇ.ਐੱਸ. ਕਾਲਾ, ਹਰਜੀਤ ਸਿੰਘ ਲਾਡਾ, ਪਰਵਿੰਦਰ ਸਿੰਘ (ਲਾਡੋਵਾਲੀ ਰੋਡ), ਅਵਤਾਰ ਸਿੰਘ, ਰਵਿੰਦਰ ਸਿੰਘ ਬੱਬੂ, ਗੁਰਮੀਤ ਸਿੰਘ ਲਾਟੀ, ਕੁਲਦੀਪ ਸਿੰਘ ਸੋਨੂੰ, ਮਨਜੀਤ ਸਿੰਘ, ਮਨਦੀਪ ਸਿੰਘ, ਹਰਜੀਤ ਸਿੰਘ ਲਾਡੀ, ਹਰ ਸੁਰਿੰਦਰ ਸਿੰਘ (ਲੰਮਾ ਪਿੰਡ), ਸਤਨਾਮ ਸਿੰਘ (ਅਜੀਤ ਨਗਰ), ਸਤਪਾਲ ਸਿੰਘ ਸਿਦਕੀ, ਨਿਰਮਲ ਸਿੰਘ (ਭਾਈ ਘਨਈਆ ਜੀ ਸੇਵਕ ਦਲ), ਬਹਾਦਰ ਸਿੰਘ (ਜੈਮਲ ਨਗਰ), ਅਵਤਾਰ ਸਿੰਘ ਸੰਨੀ ਸਰਪੰਚ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ ਪਨੇਸਰ, ਬਲਜੀਤ ਸਿੰਘ ਲਾਇਲ, ਮਨਦੀਪ ਸਿੰਘ ਬੱਲੂ, ਮਹੇਸ਼ ਇੰਦਰ ਸਿੰਘ ਧਾਮੀ, ਆਕਾਸ਼ਦੀਪ ਸਿੰਘ ਸੇਠੀ, ਅਰਵਿੰਦਰ ਸਿੰਘ ਬੇਦੀ, ਹਰਜੀਤ ਸਿੰਘ ਲਾਡੀ, ਸਤਪਾਲ ਸਿੰਘ (ਨੀਲਾ ਮਹਿਲ), ਹਰਜੀਤ ਸਿੰਘ ਲਾਡੀ, ਕਰਤਾਰ ਸਿੰਘ ਬਿੱਲਾ, ਹਰਪ੍ਰੀਤ ਸਿੰਘ ਬੰਸਲ, ਰਵਿੰਦਰ ਸਿੰਘ ਬੱਬੂ, ਸਤਨਾਮ ਸਿੰਘ, ਦੇਵਰਾਜ, ਸੁਮਨ, ਹਰਬੰਸ ਸਿੰਘ ਗੁਰੂ ਨਾਨਕਪੁਰਾ, ਜਸਬੀਰ ਸਿੰਘ ਦਕੋਹਾ, ਦਵਿੰਦਰ ਸਿੰਘ ਬੜਿੰਗ, ਗੁਰਬਚਨ ਸਿੰਘ ਮੱਕੜ, ਹਰਿੰਦਰ ਸਿੰਘ ਢੀਂਡਸਾ, ਮਨਜੀਤ ਸਿੰਘ ਟਰਾਂਸਪੋਰਟਰ, ਰਜਿੰਦਰ ਸਿੰਘ ਭਾਟ, ਗੁਰਮੀਤ ਸਿੰਘ ਭਾਟ, ਅਮਰਜੀਤ ਸਿੰਘ, ਗੁਰਮੀਤ ਸਿੰਘ ਲਾਟੀ, ਫੁੰਮਣ ਸਿੰਘ, ਲਾਲ ਚੰਦ ਠੇਕੇਦਾਰ, ਪਰਮਜੀਤ ਸਿੰਘ, ਹਰਜਿੰਦਰ ਸਿੰਘ (ਲੰਮਾ ਪਿੰਡ), ਮਹਿੰਦਰ ਸਿੰਘ ਜੰਬਾ, ਪਰਮਪ੍ਰੀਤ ਸਿੰਘ ਵਿੱਟੀ, ਮਨਜੀਤ ਸਿੰਘ, ਬਲਜੀਤ ਸਿੰਘ ਬੱਲੂ ਅਤੇ ਹੋਰ ਹਾਜ਼ਰ ਸਨ | ਬਾਬਾ ਭਵਨਦੀਪ ਸਿੰਘ ਮਿਸਲ ਸ਼ਹੀਦ ਤਰਨਾ ਦਲ ਹਰੀਆਂ ਬੇਲਾਂ ਦਾ ਵੱਡਾ ਜਥਾ ਇਸ ਮੌਕੇ ਸਟੇਜ
'ਤੇ ਹਾਜ਼ਰ ਸੀ | ਨਗਰ ਕੀਰਤਨ ਮੌਕੇ ਮਿਲਾਪ ਚੌਕ ਵਿਖੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਜ ਘੋੜ ਸਵਾਰ ਨਿਸ਼ਾਨਚੀ ਸਿੰਘ, ਪੰਜ ਪਿਆਰਿਆਂ ਤੇ ਨਗਰ ਕੀਰਤਨ 'ਚ ਸ਼ਾਮਲ ਸੰਗਤ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ | ਸਵਾਗਤ ਕਰਨ ਵਾਲਿਆਂ 'ਚ ਇਕਬਾਲ ਸਿੰਘ ਢੀਂਡਸਾ (ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਸ਼ਹਿਰੀ) ਦੀ ਅਗਵਾਈ ਹੇਠ ਲਗਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ 'ਤੇ ਸ੍ਰੀ ਗੁਰੂ ਕਲਗੀਧਰ ਗਤਕਾ ਅਖਾੜਾ ਦੇ ਜਥੇ ਦੇ ਸਿੰਘਾਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ | ਸਟੇਜ ਸਕੱਤਰ ਦੀ ਸੇਵਾ ਯੂਥ ਅਕਾਲੀ ਆਗੂ ਰਾਜਬੀਰ ਸਿੰਘ ਸ਼ੰਟੀ ਵਲੋਂ ਨਿਭਾਈ ਗਈ | ਇਸ ਮੌਕੇ ਹਰਪ੍ਰੀਤ ਸਿੰਘ ਸਚਦੇਵਾ, ਜਗਦੀਪ ਸਿੰਘ, ਇੰਦਰਪਾਲ ਸਿੰਘ ਦੇ ਪਰਿਵਾਰਾਂ ਵਲੋਂ ਲੰਗਰ ਦੀ ਸੇਵਾ ਕੀਤੀ ਗਈ | ਸਵਾਗਤ ਕਰਨ ਵਾਲਿਆਂ 'ਚ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਮਨਜੀਤ ਸਿੰਘ, ਐੱਚ.ਐੱਸ. ਵਾਲੀਆ, ਕੇ. ਡੀ. ਭੰਡਾਰੀ, ਸਰਬਜੀਤ ਸਿੰਘ ਮੱਕੜ, ਵਨੀਤ ਧੀਰ ਮੇਅਰ, ਨੀਤਿਨ ਕੋਹਲੀ, ਸਾਹਿਬ ਸਿੰਘ ਢਿੱਲੋਂ, ਕੰਵਲਜੀਤ ਸਿੰਘ ਟੋਨੀ, ਜੀਤਮਹਿੰਦਰ ਸਿੰਘ, ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ, ਮਨਜੀਤ ਸਿੰਘ ਟ੍ਰਾਂਸਪੋਰਟਰ, ਗੁਰਦੀਪ ਸਿੰਘ ਰਾਵੀ, ਚਰਨਜੀਵ ਸਿੰਘ ਲਾਲੀ, ਅਮਰਜੀਤ ਸਿੰਘ ਮਿੱਠਾ, ਅਮਰਪ੍ਰੀਤ ਸਿੰਘ ਮੌਂਟੀ, ਮਨਿੰਦਰਪਾਲ ਸਿੰਘ ਗੁੰਬਰ, ਅੰਮਿ੍ਤਬੀਰ ਸਿੰਘ, ਸੁਰਜੀਤ ਸਿੰਘ (ਨੀਲਾ ਮਹਿਲ), ਠੇਕੇਦਾਰ ਕਰਤਾਰ ਸਿੰਘ ਬਿੱਲਾ, ਦਲਵਿੰਦਰ ਸਿੰਘ ਬੜਿੰਗ, ਗੁਰਬਚਨ ਸਿੰਘ ਕਥੂਰੀਆ, ਦਵਿੰਦਰ ਸਿੰਘ ਰਹੇਜਾ, ਹਰਜਿੰਦਰ ਸਿੰਘ ਢੀਂਡਸਾ, ਸੌਰਵ ਸੇਠ ਕੌਂਸਲਰ, ਅਮਰਜੀਤ ਸਿੰਘ ਬਰਮੀ, ਆਤਮ ਪ੍ਰਕਾਸ਼ ਸਿੰਘ ਬਬਲੂ, ਮਨਬੀਰ ਸਿੰਘ ਅਕਾਲੀ, ਗੁਰਪ੍ਰੀਤ ਸਿੰਘ ਸਚਦੇਵਾ, ਪਰਮਦੀਪ ਸਿੰਘ ਗੁੰਬਰ, ਸੰਤੋਖ ਸਿੰਘ ਸੈਣੀ, ਸੁਰਜੀਤ ਸਿੰਘ ਰਾਠੌਰ, ਗੁਰਪ੍ਰੀਤ ਸਿੰਘ ਖ਼ਾਲਸਾ, ਅਵੀਨਾਸ਼ ਸਿੰਘ ਢੀਂਡਸਾ, ਅਵਤਾਰ ਸਿੰਘ ਸੈਂਹਬੀ, ਗਗਨਦੀਪ ਸਿੰਘ ਨਾਗੀ, ਚਰਨਜੀਤ ਸਿੰਘ ਲੁਬਾਣਾ, ਹਰਭਜਨ ਸਿੰਘ ਸੈਣੀ, ਮਨਦੀਪ ਅਰੋੜਾ, ਭਗਤ ਰਾਮ ਸਰੂਪ, ਜਤਿਨਿਆ ਗੁਪਤਾ, ਗੁਰਬਿੰਦਰ ਸਿੰਘ ਜੱਜ, ਸੁਖਵਿੰਦਰ ਸਿੰਘ ਮੱਕੜ, ਚਰਨਜੀਤ ਸਿੰਘ ਮਿੰਟਾ, ਕੁਲਜੀਤ ਸਿੰਘ ਚਾਵਲਾ, ਸੁਰਿੰਦਰ ਸਿੰਘ ਨਾਗੀ, ਪਵਿੰਦਰ ਸਿੰਘ, ਪਿ੍ੰਸ ਠੁਕਰਾਲ, ਹਰਜਿੰਦਰ ਸਿੰਘ ਉਬਰਾਏ, ਗੁਰਚਰਨ ਸਿੰਘ ਕਾਨਪੁਰੀ, ਚਰਨ ਸਿੰਘ ਮਕਸੁਦਾਂ, ਅਮਰੀਕ ਸਿੰਘ ਟਾਹਲੀ, ਗੁਰਬਚਨ ਸਿੰਘ ਬੈਂਸ, ਮੋਹਨ ਸਿੰਘ, ਹਰਬੀਰ ਸਿੰਘ ਲਾਡੀ, ਗੁਰਜੀਤ ਸਿੰਘ ਪੋਪਲੀ, ਇੰਦਰਪਾਲ ਸਿੰਘ ਬੜਿੰਗ, ਹਰਜੋਤ ਸਿੰਘ ਲੱਕੀ, ਹਰਭਜਨ ਸਿੰਘ ਸੈਣੀ, ਪਵਨ ਹੰਸ, ਪ੍ਰਭਜੋਤ ਸਿੰਘ ਬੇਦੀ, ਅਵਤਾਰ ਸਿੰਘ (ਸੰਤ ਨਗਰ), ਹਰਪ੍ਰੀਤ ਸਿੰਘ ਬਾਦਲ, ਸਿਮਰਨ ਸਿੰਘ ਭਾਟੀਆ, ਸਤਪਾਲ ਸਿੰਘ ਸਿਦਕੀ, ਰਮਿੰਦਰ ਸਿੰਘ ਸ਼ਿਬੂ, ਕੰਵਲਪ੍ਰੀਤ ਸਿੰਘ ਸਚਦੇਵਾ, ਸੰਦੀਪ ਸਿੰਘ ਫੁੱਲ, ਜਸਪ੍ਰੀਤ ਸਿੰਘ (ਸਬਜ਼ੀ ਮੰਡੀ), ਰਣਜੀਤ ਸਿੰਘ ਗੋਲਡੀ, ਪਰਮਪ੍ਰੀਤ ਸਿੰਘ ਵਿੱਟੀ, ਪ੍ਰਦੀਪ ਸਿੰਘ ਵਿੱਕੀ ਅਤੇ ਹੋਰ ਹਾਜ਼ਰ ਸਨ | ਨਗਰ ਕੀਰਤਨ ਦੇ ਫਗਵਾੜਾ ਗੇਟ ਪਹੁੰਚਣ 'ਤੇ ਅਹਲੂਵਾਲੀਆ ਪਰਿਵਾਰ, ਟਰੇਡਰਜ਼ ਫੋਰਮ ਤੇ ਹੋਰ ਗੁਰਸਿੱਖ ਪਰਿਵਾਰਾਂ ਨੇ ਲੰਗਰ ਦੀ ਸੇਵਾ ਕੀਤੀ | ਬਲਜੀਤ ਸਿੰਘ ਆਹਲੂਵਾਲੀਆ, ਵਪਾਰਕ ਜਥੇਬੰਦੀ ਦੇ ਆਗੂ ਰਵਿੰਦਰ ਧੀਰ, ਵਿਪਨ ਪਰਿੰਜਾ, ਹਰਪ੍ਰੀਤ ਲਵਲੀ, ਸਰਬਜੀਤ ਅਨੰਦ, ਬਲਬੀਰ ਸਿੰਘ, ਕੰਵਲਦੀਪ ਕੌਰ, ਸੰਦੀਪ ਕੌਰ, ਸਾਈਨਾ ਅਹਲੂਵਾਲੀਆ, ਮੇਹਰਜੋਤ, ਰਿੱਤੂ ਵਧਾਵਨ, ਸੀਰਤ, ਅਮਿਤ ਬਜਾਜ, ਅਸ਼ਵਨੀ ਛਾਬੜਾ, ਪ੍ਰਭਜੋਤ ਸਿੰਘ, ਸਰਬਜੋਤ ਸਿੰਘ ਅਤੇ ਹੋਰ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਨਗਰ ਕੀਰਤਨ ਸ਼ਹੀਦ ਭਗਤ ਸਿੰਘ ਚੌਕ ਵਿਖੇ ਗੁਰਮੀਤ ਸਿੰਘ ਫੁੱਲ, ਹਰਜਿੰਦਰ ਸਿੰਘ, ਬਰਜਿੰਦਰ ਸਿੰਘ, ਪ੍ਰੀਤਮ ਸਿੰਘ, ਅਸ਼ੋਕ ਕੁਮਾਰ, ਕਾਕਾ, ਭੁਪਿੰਦਰ ਸਿੰਘ ਤੇ ਹੋਰਾਂ ਵਲੋਂ ਲੰਗਰ ਲਗਾਏ ਗਏ | ਪੰਜ ਪੀਰ ਚੌਂਕ ਨੇੜੇ ਖਿੰਗਰਾ ਗੇਟ ਹੁੰਦੇ ਹੋਏ ਅੱਡਾ
ਹੁਸ਼ਿਆਰਪੁਰ ਚੌਂਕ ਪਹੁੰਚਿਆ, ਰਸਤੇ 'ਚ ਹਰਪ੍ਰੀਤ ਸਿੰਘ (ਅੰਮਿ੍ਤ ਕੰਪਿਊਟਰ), ਬਾਵਾ ਕਾਰਡਸ ਤੇ ਹੋਰ ਪਰਿਵਾਰਾਂ ਵਲੋਂ ਸੰਗਤ ਦੀ ਭਿੰਨ-ਭਿੰਨ ਪਦਾਰਥਾਂ ਨਾਲ ਸੇਵਾ ਕੀਤੀ ਗਈ | ਅੱਡਾ ਹੁਸ਼ਿਆਰਪੁਰ ਚੌਂਕ ਵਿਖੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ, ਸਰਦਾਰ ਸਿੰਘ ਮੱਕੜ, ਪਰਮਜੀਤ ਸਿੰਘ ਹੀਰਾ ਭਾਟੀਆ ਤੇ ਹੋਰਾਂ ਨੇ ਸੰਗਤ ਦਾ ਸਵਾਗਤ ਕੀਤਾ | ਨਗਰ ਕੀਰਤਨ ਮਾਈ ਹੀਰਾਂ ਗੇਟ, ਅੱਡਾ ਟਾਂਡਾ ਪਹੁੰਚਿਆ ਜਿੱਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪ੍ਰੀਤ ਨਗਰ, ਸੋਡਲ ਦੀ ਪ੍ਰਬੰਧਕ ਕਮੇਟ ਨੇ ਸਵਾਗਤੀ ਸਟੇਜ ਲਗਾਈ ਤੇ ਪ੍ਰਬੰਧਕਾਂ ਵਲੋਂ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ | ਭਗਵਾਨ ਵਾਲਮੀਕਿ ਚੌਕ ਨੇੜੇ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਨੀਲਾ ਮਹਿਲ ਵਲੋਂ ਸੰਗਤ ਲਈ ਲੰਗਰ ਲਗਾਇਆ ਗਿਆ | ਸਰਦਾਰ ਹਰੀ ਸਿੰਘ ਨਲੂਆ ਗਤਕਾ ਅਖਾੜਾ, ਮੁਹੱਲਾ ਕਰਾਰ ਖਾਂ ਤੇ ਸ਼ਹੀਦ ਭਾਈ ਮਨੀ ਸਿੰਘ ਗਤਕਾ ਅਖੜਾ, ਬੁੱਢਾ ਦੱਲ ਵਲੋਂ ਪਟੇਲ ਚੌਕ 'ਚ ਵਿਸ਼ੇਸ਼ ਸਟੇਜ ਸਜਾਈ ਗਈ, ਇਸ ਮੌਕੇ ਵਿਧਾਇਕ ਬਾਵਾ ਹੈਨਰੀ ਨੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ | ਥਾਣਾ ਡਵੀਜ਼ਨ ਨੰਬਰ 2 ਨੇੜੇ ਗੁਰਦੁਆਰਾ ਰਾਮਗੜ੍ਹੀਆ ਸਭਾ, ਕਪੂਰਥਲਾ ਰੋਡ ਦੇ ਪ੍ਰਬੰਧਕਾਂ ਨੇ ਸੰਗਤ ਲਈ ਲੰਗਰ ਲਗਾਏ | ਸਬਜ਼ੀ ਮੰਡੀ ਚੌਕ ਨੇੜੇ ਜਲੰਧਰ ਨਗਰ ਨਿਗਮ ਦੇ ਸਮੂਹ ਠੇਕੇਦਾਰਾਂ ਨੇ ਸੰਗਤ ਲਈ ਲੰਗਰ ਲਗਾਏ | ਲੰਗਰ ਲਗਾਉਣ ਵਾਲਿਆਂ 'ਚ ਕੁਲਵਿੰਦਰ ਸਿੰਘ, ਹਰਮਿੰਦਰ ਜੀਤ ਸਿੰਘ ਮਾਕਨ, ਸੁਰਜੀਤ ਸਿੰਘ ਨਾਗੀ, ਹਰਭਜਨ ਸਿੰਘ, ਸ਼ਾਮ ਬੇਰੀ, ਮੁਕੇਸ਼ ਚੋਪੜਾ, ਪਲਵਿੰਦਰ ਸਿੰਘ, ਰਿਸ਼ੀ ਬੇਰੀ, ਜਤਿੰਦਰ ਪਾਲ ਸੈਣੀ ਤੇ ਹੋਰਾਂ ਨੇ ਸੰਗਤ ਲਈ ਲੰਗਰ ਲਗਾਏ ਅਤੇ ਖੁਦ ਸੰਗਤ ਨੂੰ ਵਰਤਾਉਣ ਦੀ ਸੇਵਾ ਵੀ ਨਿਭਾਈ | ਬਸਤੀ ਅੱਡਾ ਚੌਂਕ ਨੇੜੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸੰਗਤ ਲਈ ਲੰਗਰ ਲਗਾਏ ਗਏ | ਨਗਰ ਕੀਰਤਨ ਦੇ ਪੁਲੀ ਅਲੀ ਮੁਹੱਲਾ ਤੱਕ ਪਹੁੰਚਣ 'ਤੇ ਸਿੱਖ ਤਾਲਮੇਲ ਕਮੇਟੀ ਤੇ ਆਟੋ ਡੀਲਰ ਐਸੋਸੀਏਸ਼ਨ ਵਲੋਂ ਸੰਗਤ ਲਈ ਲੰਗਰ ਲਗਾਏ ਗਏ | ਇਸ ਮੌਕੇ ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ ਅਤੇ ਹੋਰਾਂ ਨੇ ਸੰਗਤ ਦੀ ਸੇਵਾ 'ਚ ਵਿਸ਼ੇਸ਼ ਸਹਿਯੋਗ ਦਿੱਤਾ | ਭਗਵਾਨ ਵਾਲਮੀਕਿ ਚੌਕ ਵਿਖੇ ਭਾਟ ਸਿੱਖ ਸੰਗਤ, ਮੁਹੱਲਾ ਕੋਟ ਬਾਬਾ ਦੀਪ ਸਿੰਘ (ਜੋਤੀ ਚੌਂਕ, ਐਨਕਾਂ ਵਾਲੇ) ਦੇ ਨੌਜਵਾਨਾਂ ਵਲੋਂ ਆਪਸੀ ਸਹਿਯੋਗ ਨਾਲ ਸੰਗਤ ਦੀ ਸੇਵਾ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ | ਕੌਂਸਲਰ ਸ਼ੈਰੀ ਚੱਢਾ ਵਲੋਂ ਜੋਤੀ ਚੌਂਕ 'ਚ ਵਿਸ਼ੇਸ਼ ਸਵਾਗਤ ਕੀਤਾ ਗਿਆ | ਉਪਰੰਤ ਨਗਰ ਕੀਰਤਨ ਰੈਣਕ ਬਜ਼ਾਰ, ਮਿਲਾਪ ਚੌਂਕ ਤੋਂ ਹੁੰਦਾ ਹੋਇਆ ਰਾਤ ਸਮੇਂ ਗੁਰਦੁਆਰਾ ਦੀਵਾਨ ਅਸਥਾਨ, ਸੈਂਟਰਲ ਟਾਊਨ ਵਿਖੇ ਪੁੱਜ ਕੇ ਸਮਾਪਤ ਹੋਇਆ | ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਵਿਰਦੀ ਤੇ ਹੋਰ ਪ੍ਰਬੰਧਕਾਂ ਨੇ ਨਗਰ ਕੀਰਤਨ ਦੌਰਾਨ ਲੰਗਰ ਲਗਾਉਣ ਤੇ ਸੇਵਾ ਨਿਭਾਉਣ 'ਤੇ ਸੰਗਤ, ਪੰਥਕ ਸ਼ਖਸੀਅਤਾਂ, ਨਿਹੰਗ ਸਿੰਘ ਜਥੇਬੰਦੀਆਂ, ਸੰਤ ਸਮਾਜ, ਸੇਵਾ ਸੁਸਾਇਟੀਆਂ ਤੇ ਸਿੰਘ ਸਭਾਵਾਂ ਦਾ ਧੰਨਵਾਦ ਕੀਤਾ |
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਅਜੀਤ ਡੈਸਕ
03-01-2026